‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਸਰਕਾਰ ਦਾ ਸਿਰਫ਼ ਸਿਆਸੀ ਡਰਾਮਾ : ਚੌਹਾਨ
ਭੁੱਖਮਰੀ, ਬੇਰੁਜ਼ਗਾਰੀ ਤੇ ਭ੍ਰਿਸ਼ਟਾਚਾਰ ਬੇਸ਼ੱਕ
Publish Date: Sun, 15 Feb 2026 06:32 PM (IST)
Updated Date: Mon, 16 Feb 2026 04:09 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਭੁੱਖਮਰੀ, ਬੇਰੁਜ਼ਗਾਰੀ ਤੇ ਭ੍ਰਿਸ਼ਟਾਚਾਰ ਭਾਵੇਂ ਸੂਬੇ ਦੇ ਵਿਕਾਸ ਤੇ ਖੁਸ਼ਹਾਲੀ ਲਈ ਵੱਡੇ ਮੁੱਦੇ ਬਣੇ ਹੋਏ ਹਨ, ਪਰ ਨਸ਼ਿਆਂ ਦੇ ਅੱਤਵਾਦ ਨੇ ਪੰਜਾਬ ਦੀ ਜਵਾਨੀ ਤੇ ਭਵਿੱਖ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ। ਹਰ ਦਿਨ ਨਸ਼ਿਆਂ ਕਾਰਨ ਵਧ ਰਹੀਆਂ ਘਟਨਾਵਾਂ ਕਤਲੇਆਮ, ਲੁੱਟਾਂ-ਖੋਹਾਂ ਤੇ ਗੈਂਗਸਟਰਵਾਦ ਨੌਜਵਾਨ ਵਰਗ ਲਈ ਘਾਤਕ ਸਿੱਧ ਹੋ ਰਿਹਾ ਹੈ ਤੇ ਸੂਬੇ ਦਾ ਭਵਿੱਖ ਵੀ ਧੁੰਦਲਾ ਵਿਖਾਈ ਦੇ ਰਿਹਾ ਹੈ। ਸਰਕਾਰ ਲੋਕ ਰੋਹ ਤੋਂ ਧਿਆਨ ਹਟਾਉਣ ਲਈ ਜਾਰੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਕੇਵਲ ਸਿਆਸੀ ਡਰਾਮਾ ਤੇ ਲੋਕਾਂ ਨੂੰ ਗੁੰਮਰਾਹ ਕਰਨਾ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀਪੀਆਈ ਦੇ ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ ਨੇ ਕੀਤਾ। ਉਨ੍ਹਾਂ ਅਫ਼ਸੋਸ ਪ੍ਰਗਟਾਉਂਦਿਆਂ ਕਿਹਾ ਕਿ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ’ਤੇ ਵੱਡਾ ਸਵਾਲ ਹੈ ਕਿ ਬੀਤੀ ਕੱਲ ਇੱਕ ਦੁਖੀ ਪੁਲਿਸ ਕਰਮਚਾਰੀ ਨੂੰ ਆਪਣੇ ਨੌਜਵਾਨ ਪੁੱਤਰ ਦੀ ਮੌਤ ਮੌਕੇ ਸੂਬੇ ‘ਚ ਖੁੱਲ੍ਹੇਆਮ ਵਿਕ ਰਹੇ ਨਸ਼ਿਆਂ ਬਾਰੇ ਜਨਤਕ ਤੌਰ ‘ਤੇ ਕਹਿਣਾ ਪਿਆ, ਜਦਕਿ ਮੁਹਿੰਮ ਦੇ ਅਸਲ ਤੱਥਾਂ ਦੀ ਸੱਚਾਈ ਬਿਆਨ ਕਰਦੀ ਹੈ। ਸੀਪੀਆਈ ਸੂਬੇ ਦੇ ਮੁੱਖ ਮੰਤਰੀ ਕੋਲੋਂ ਮੰਗ ਕੀਤੀ ਗਈ, ਬੇਰੁਜ਼ਗਾਰੀ, ਭੁੱਖਮਰੀ, ਗੈਂਗਸਟਰਵਾਦ, ਲੁੱਟਾਂ ਖੋਹਾਂ ਤੇ ਕਤਲੇਆਮ ਨੂੰ ਰੋਕਣ ਲਈ ਰੁਜ਼ਗਾਰ ਗਰੰਟੀ ਕਾਨੂੰਨ ਬਣਾਏ ਤੇ ਯੋਗਤਾ ਅਨੁਸਾਰ ਨੌਜਵਾਨਾਂ ਰੁਜ਼ਗਾਰ ਮੁੱਹਈਆ ਕਰਵਾਵੇ ਤਾਂ ਕਿ ਗ਼ੈਰ-ਸਮਾਜੀ ਕਾਰਨਾਮੇ ਤੇ ਘਟਨਾਵਾਂ ਨੂੰ ਰੋਕਿਆ ਜਾ ਸਕੇ।