ਲੇਬਰ ਕੋਡਜ਼ ਖ਼ਿਲਾਫ਼ ਕੇਂਦਰ ਸਰਕਾਰ ਦੀ ਅਰਥੀ ਫੂਕੀ, ਨਾਅਰੇਬਾਜ਼ੀ
ਸਥਾਨਕ ਰੇਲਵੇ ਚੌਂਕ ਵਿਖੇ ਏਟਕ ਆਗੂ
Publish Date: Tue, 21 Apr 2026 06:01 PM (IST)
Updated Date: Wed, 22 Apr 2026 04:04 AM (IST)

ਫ਼ੋਟੋ : 05 ਐਮਏਐਨ ਕੈਪਸ਼ਨ : ਰੋਸ ਪ੍ਰਦਰਸ਼ਨ ਦੌਰਾਨ ਮੋਦੀ ਸਰਕਾਰ ਦੀ ਅਰਥੀ ਫੂਕਦੇ ਹੋਏ ਆਗੂ। ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਸਥਾਨਕ ਰੇਲਵੇ ਚੌਕ ਵਿਖੇ ਏਟਕ ਆਗੂ ਬਲਵੰਤ ਸਿੰਘ ਫੱਕਰ ਤੇ ਬਲਵਿੰਦਰ ਸਿੰਘ ਘਰਾਂਗਣਾ ਦੀ ਅਗਵਾਈ ਹੇਠ ਨੋਇਡਾ ਤੇ ਰਾਮਸਰੇ ਦੇ ਹੱਕ ਮੰਗ ਰਹੇ ਮਜ਼ਦੂਰਾਂ ’ਤੇ ਹੋਏ ਦਮਨ ਵਿਰੁੱਧ ਮੋਦੀ ਸਰਕਾਰ ਦੀ ਅਰਥੀ ਫੂਕੀ ਗਈ। ਇਸ ਮੌਕੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾਈ ਆਗੂ ਕਾਮਰੇਡ ਕ੍ਰਿਸ਼ਨ ਸਿੰਘ ਚੌਹਾਨ, ਬਲਵਿੰਦਰ ਸਿੰਘ ਘਰਾਂਗਣਾ, ਮਜ਼ਦੂਰ ਮੁਕਤੀ ਮੋਰਚਾ ਤੇ ਏਟਕ ਆਗੂ ਰਤਨ ਭੋਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਮਜ਼ਦੂਰ ਵਿਰੋਧੀ ਨੀਤੀਆਂ ਕਿਰਤ ਕਾਨੂੰਨਾਂ ਨੂੰ ਰੱਦ ਕਰ ਚਾਰ ਲੇਬਰ ਕੋਡ ਬਣਾਉਣ ਆਦਿ ਖ਼ਿਲਾਫ਼ ਸ਼ਾਂਤਮਈ ਪ੍ਰਦਰਸ਼ਨ ਕੀਤਾ ਗਿਆ ਸੀ ਅਤੇ ਮਜ਼ਦੂਰਾਂ ਵੱਲੋਂ ਘੱਟੋ ਘੱਟ ਮਜ਼ਦੂਰੀ ਛੱਬੀ ਹਜ਼ਾਰ ਅਤੇ ਅੱਠ ਘੰਟਿਆਂ ਦਾ ਕੰਮ ਦੇਣ, ਵਾਧੂ ਕੰਮ ਕਰਨ ਲਈ ਕਾਨੂੰਨ ਅਨੁਸਾਰ ਦੁੱਗਣਾ ਓਵਰ ਟਾਈਮ, ਕੰਮ ਕਾਜ ਵਾਲੀ ਦੀ ਥਾਂ ਤੇ ਸੁਰੱਖਿਆ ਤੇ ਸਮਾਜਿਕ ਸੁਰੱਖਿਆ ਵਰਗੀਆਂ ਜਾਇਜ ਮੰਗਾਂ ਆਦਿ ਨੂੰ ਲੈ ਕੇ ਸਾਂਤਮਈ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ, ਪਰ ਮਜ਼ਦੂਰ ਵਿਰੋਧੀ ਭਾਜਪਾ ਸਰਕਾਰ ਦੀ ਸ਼ਹਿ ‘ਤੇ ਉਨ੍ਹਾਂ ਤੇ ਜੋ ਦਮਨ ਕੀਤਾ ਗਿਆ ਉਹ ਗੈਰ ਕਾਨੂੰਨੀ ਹੈ। ਇਸ ਮੌਕੇ ਆਗੂਆਂ ਨੇ ਮੰਗ ਕੀਤੀ ਕਿ ਗ੍ਰਿਫ਼ਤਾਰ ਕੀਤੇ ਗਏ ਮਜ਼ਦੂਰਾਂ ਨੂੰ ਫ਼ੌਰੀ ਤੌਰ ਤੇ ਰਿਹਾਅ ਕੀਤਾ ਜਾਵੇ ਅਤੇ ਉਨ੍ਹਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਮੰਨੀਆਂ ਜਾਣ। ਇਸ ਸਮੇਂ ਆਗੂਆਂ ਨੇ ਸੂਬੇ ਦੀ ਮਾਨ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਕਿਰਤ ਕਾਨੂੰਨਾਂ ਨੂੰ ਲਾਗੂ ਨਾ ਕਰਨ ਦਾ ਪੰਜਾਬ ਦੀ ਵਿਧਾਨ ਸਭਾ ਵਿੱਚ ਮਤਾ ਪਾਸ ਕੀਤਾ ਜਾਵੇ। ਉਨ੍ਹਾਂ ਸੂਬੇ ਦੀ ਮਾਨ ਸਰਕਾਰ ਤੋਂ ਮੰਗ ਕੀਤੀ ਗਈ ਕਿ ਘੱਟੋ ਘੱਟ ਉਜ਼ਰਤ ਜੋ ਪਿਛਲੇ 14 ਸਾਲਾਂ ਤੋਂ ਵਾਧਾ ਨਹੀਂ ਕੀਤਾ ਸੀ ਵਾਧਾ ਕੀਤਾ ਜਾਵੇ ਇਸ ਦੇ ਨਾਲ ਹੀ ਮਾਰਚ ਮਹੀਨੇ ਤੋਂ ਮਹਿੰਗਾਈ ਭੱਤਾ ਮਿਲਣਾ ਚਾਹੀਦਾ ਹੈ, ਉਸਨੂੰ ਲਾਗੂ ਕੀਤਾ ਜਾਵੇ ਅਤੇ ਤੁਰੰਤ ਭਾਰਤੀ ਮਜ਼ਦੂਰ ਕਾਨਫ਼ਰੰਸ ਬੁਲਾਈ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲਾਭ ਸਿੰਘ ਮੰਡਾਲੀ, ਸੁਖਦੇਵ ਸਿੰਘ ਪੰਧੇਰ, ਸੁਖਪਾਲ ਸਿੰਘ ਉਭਾ ਆਦਿ ਹਾਜ਼ਰ ਸਨ।