ਅਧਿਆਪਕਾ ਕਾਨਤਾ ਦੇਵੀ ਨਮਿਤ ਗਰੁੜ ਪੁਰਾਣ ਪਾਠ ਦਾ ਭੋਗ ਅੱਜ
ਹੀਰੋਂ ਕਲਾਂ (ਮਾਨਸਾ) ਦੇ ਵਸਨੀਕ ਮਨਜੀਤ
Publish Date: Sat, 31 Jan 2026 06:17 PM (IST)
Updated Date: Sun, 01 Feb 2026 04:11 AM (IST)

ਹਰਕ੍ਰਿਸ਼ਨ ਸ਼ਰਮਾ ਪੰਜਾਬੀ ਜਾਗਰਣ, ਮਾਨਸਾ : ਸ਼੍ਰੋਮਣੀ ਪੱਤਰਕਾਰ ਸਵ. ਹੁਕਮ ਚੰਦ ਸ਼ਰਮਾ ਦੇ ਨੇੜਲੇ ਰਿਸ਼ਤੇਦਾਰ ਮਨਜੀਤ ਰਿਸ਼ੀ ਹੀਰੋਂ ਕਲਾਂ (ਮਾਨਸਾ) ਨੂੰ ਉਸ ਸਮੇਂ ਭਾਰੀ ਸਦਮਾ ਲੱਗਾ, ਜਦੋਂ ਉਨ੍ਹਾਂ ਦੀ ਪਤਨੀ ਸੇਵਾਮੁਕਤ ਅਧਿਆਪਕਾ ਦੇ ਕਾਨਤਾ ਦੇਵੀ ਪਿਛਲੇ ਦਿਨੀਂ ਸੰਖੇਪ ਬਿਮਾਰੀ ਕਾਰਨ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਗਰੁੜ ਪੁਰਾਣ ਪਾਠ ਦਾ ਭੋਗ 1 ਫਰਵਰੀ 2026 ਦਿਨ ਐਤਵਾਰ ਨੂੰ ਹਨੂੰਮਾਨ ਮੰਦਰ, ਭੀਖੀ ਵਿਖੇ 12 ਵਜੇ ਤੋਂ 1 ਵਜੇ ਤੱਕ ਪਾਇਆ ਜਾਵੇਗਾ। ਉਨ੍ਹਾਂ ਦਾ ਜਨਮ 22 ਸਤੰਬਰ 1943 ਨੂੰ ਪਿਤਾ ਪੰਡਿਤ ਦੇਵੀ ਦਿਆਲ ਸ਼ਰਮਾ ਦੇ ਘਰ ਤੇ ਮਾਤਾ ਸੱਦਾ ਦੇਵੀ ਦੀ ਕੁੱਖੋਂ ਹੋਇਆ। ਉਨ੍ਹਾਂ ਦਾ ਵਿਆਹ ਮਨਜੀਤ ਰਿਸ਼ੀ (ਹੀਰੋਂ ਕਲਾਂ, ਮਾਨਸਾ) ਨਾਲ ਹੋਇਆ। ਉਹ ਬਹੁਤ ਹੀ ਦਿਆਲੂ ਅਤੇ ਮਿਲਣਸਾਰ ਸੁਭਾਅ ਦੇ ਮਾਲਕ ਸਨ। ਹਰ ਕਿਸੇ ਨਾਲ ਪਿਆਰ ਭਰਿਆ ਵਰਤਾਓ ਕਰਨਾ ਤੇ ਮਦਦ ਲਈ ਸਦਾ ਤਿਆਰ ਰਹਿਣਾ ਉਨ੍ਹਾਂ ਦੀ ਵਿਸ਼ੇਸ਼ਤਾ ਸੀ। ਉਨ੍ਹਾਂ ਦੀ ਧੀ ਸ਼ੈਲਜਾ ਸ਼ਰਮਾ ਡਾਕਟਰੀ ਪੇਸ਼ੇ ਨਾਲ ਸੰਬੰਧਿਤ ਹਨ ਤੇ ਉਨ੍ਹਾਂ ਦੇ ਪਤੀ ਇੰਜੀਨੀਅਰ ਅੰਕੁਸ਼ ਸ਼ਰਮਾ ਹਨ। ਉਹ ਵਰਤਮਾਨ ਵਿੱਚ ਕੈਲਗਰੀ (ਕੈਨੇਡਾ) ਰਹਿ ਰਹੇ ਹਨ। ਸਰਕਾਰੀ ਅਧਿਆਪਕਾ ਦੇ ਤੌਰ ’ਤੇ ਕਾਨਤਾ ਦੇਵੀ ਨੇ ਵੱਖ-ਵੱਖ ਅਹੁਦਿਆਂ ਹੈਡ ਟੀਚਰ, ਸੈਂਟਰ ਹੈੱਡ ਟੀਚਰ ’ਤੇ ਸੇਵਾ ਨਿਭਾਉਂਦਿਆਂ ਵੱਖ ਵੱਖ ਸਕੂਲਾਂ ਵਿਚ 38 ਸਾਲ ਸਰਵਿਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਲੜਕੀਆਂ ਅਤੇ ਲੜਕੇ ਭੀਖੀ, ਪ੍ਰਾਇਮਰੀ ਸਕੂਲ ਹਮੀਰਗੜ੍ਹ ਢੈਪਈ ਤੇ ਪ੍ਰਾਇਮਰੀ ਸਕੂਲ ਬੋਹਾ ਵੱਖ ਵੱਖ ਅਹੁਦਿਆਂ ’ਤੇ ਸੇਵਾਵਾਂ ਨਿਭਾਈਆਂ। ਉਨ੍ਹਾਂ ਵੱਲੋਂ ਪੜ੍ਹਾਏ ਗਏ ਕਈ ਵਿਦਿਆਰਥੀ ਅੱਜ ਵੱਖ-ਵੱਖ ਉੱਚ ਅਹੁਦਿਆਂ ’ਤੇ ਸੇਵਾ ਨਿਭਾਅ ਰਹੇ ਹਨ। ਜ਼ਿਕਰਯੋਗ ਹੈ ਕਿ ਕਾਨਤਾ ਦੇਵੀ ਸ਼ੂਗਰ ਦੀ ਬਿਮਾਰੀ ਨਾਲ ਪੀੜਤ ਸਨ, ਪਰ ਪਿਛਲੇ ਦਿਨ੍ਹੀਂ ਚਿਕਨਗੁਨੀਆ ਦੀ ਚਪੇਟ ਵਿੱਚ ਆਉਣ ਕਾਰਨ ਉਨ੍ਹਾਂ ਦੀ ਸਿਹਤ ਅਚਾਨਕ ਬਹੁਤ ਵਿਗੜ ਗਈ। ਇਸ ਦੌਰਾਨ 21 ਜਨਵਰੀ 2026 ਨੂੰ ਉਨ੍ਹਾਂ ਨੇ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ।