ਮਾਲਵਾ ਕਾਲਜ ਦੀ ਮਨਪ੍ਰੀਤ ਕੌਰ ਨੇ ਹਾਸਲ ਕੀਤਾ ਸੋਨ ਤਗ਼ਮਾ
ਮਾਲਵਾ ਗਰੁੱਪ ਆਫ ਕਾਲਜ਼ਿਜ ਸਰਦੂਲੇਵਾਲਾ
Publish Date: Sat, 11 Apr 2026 07:43 PM (IST)
Updated Date: Sun, 12 Apr 2026 04:10 AM (IST)

ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਮਾਲਵਾ ਗਰੁੱਪ ਆਫ਼ ਕਾਲਜ਼ਿਜ ਸਰਦੂਲੇਵਾਲਾ ਨੂੰ ਦੋ ਦਹਾਕਿਆਂ ਤੋਂ ਵੱਧ ਸਮਾਂ ਸਿੱਖਿਆ ਦੇ ਖੇਤਰ ’ਚ ਸੇਵਾਵਾਂ ਨਿਭਾਉਂਦੇ ਹੋ ਚੁੱਕਿਆ ਹੈ। ਇਸ ਦੌਰਾਨ ਸੰਸਥਾ ਦੇ ਵਿਦਿਆਰਥੀਆਂ ਨੇ ਬਹੁਤ ਵਾਰ ਵੱਡੇ ਮਾਣ ਹਾਸਲ ਕੀਤੇ ਹਨ। ਉਸੇ ਲੜੀ ’ਚ ਵਾਧਾ ਕਰਦਿਆਂ ਸੰਸਥਾ ਦੀ ਹੋਣਹਾਰ ਵਿਦਿਆਰਥਣਮਨਪ੍ਰੀਤ ਕੋਰ ਬਾਰੇ ਰਾਜ ਸੋਢੀ ਮੈਨੇਜਿੰਗ ਡਾਇਰੈਕਟਰ ਨੇ ਦੱਸਿਆ ਕਿ ਸਾਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਨ੍ਹਾਂ ਦੀ ਸੰਸਥਾ ਦੀ ਵਿਦਿਆਰਥਣ ਮਨਪ੍ਰੀਤ ਕੌਰ ਐੱਮਏ ਰਾਜਨੀਤੀ ਸ਼ਾਸਤਰ ਵੱਲੋਂ 88.10 ਫ਼ੀਸਦੀ ਅੰਕ ਪ੍ਰਾਪਤ ਕਰਨ ਕਰਕੇ 09 ਅਪ੍ਰੈਲ 2026 ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਮੁੱਖ ਮਹਿਮਾਨ ਗੁਲਾਬ ਚੰਦ ਕਟਾਰੀਆ ਰਾਜਪਾਲ ਪੰਜਾਬ ਦੀ ਹਾਜ਼ਰੀ ’ਚ 41ਵੇਂ ਕਨਵੋਕੇਸ਼ਨ ਦੌਰਾਨ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਜਗਦੀਪ ਸਿੰਘ ਵੱਲੋਂ ਗੋਲ਼ਡ ਮੈਡਲ ਨਾਲ ਸਨਮਾਨਿਤ ਕੀਤਾ। ਇਹ ਸਾਡੇ ਮਿਹਨਤੀ ਸਟਾਫ ਦੇ ਤਜਰਬੇ, ਮਾਰਗਦਰਸ਼ਨ ਤੇ ਸਿੱਖਿਆ ਦੇਣ ਦੇ ਹੁਨਰ ਤੇ ਮਨਪ੍ਰੀਤ ਕੋਰ ਦੀ ਸਖ਼ਤ ਮਿਹਨਤ, ਦ੍ਰਿੜਤਾ ਅਤੇ ਉੱਤਮਤਾ ਦੀ ਪ੍ਰਾਪਤੀ ਹੈ। ਇਸ ਪ੍ਰਾਪਤੀ ਨਾਲ ਸਾਡੀ ਸੰਸਥਾ ਨੂੰ ਜਿੱਥੇ ਸਨਮਾਨ ਮਿਲਿਆ ਹੈ। ਉੱਥੇ ਸਾਡੀ ਵਿਦਿਆਰਥੀਆ ਤੇ ਮਾਪਿਆਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਜ਼ਿੰਮੇਵਾਰੀ ਹੋਰ ਵਧੀ ਹੈ। ਸ਼ਾਨਦਾਰ ਪ੍ਰਾਪਤੀ ਲਈ ਮਨਪ੍ਰੀਤ ਕੌਰ ਨੂੰ ਹਾਰਦਿਕ ਵਧਾਈਆਂ ਅਸੀਂ ਸੰਸਥਾ ਵੱਲੋਂ ਉਸਦੀ ਨਿਰੰਤਰ ਸਫਲਤਾ ਤੇ ਉੱਜਵਲ ਭਵਿੱਖ ਦੀ ਕਾਮਨਾ ਕਰਦੇ ਹਾਂ ਤੇ ਸਾਰੇ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਲਈ ਵਚਨਬੱਧ ਹਾਂ।