ਮਾਲਵਾ ਕਾਲਜ ’ਚ ਬਾਰ੍ਹਵੀਂ ਦੇ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ
ਸੰਸਥਾ ਮਾਲਵਾ ਗਰੁੱਪ
Publish Date: Sun, 08 Feb 2026 06:18 PM (IST)
Updated Date: Mon, 09 Feb 2026 04:06 AM (IST)

ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ ਸਰਦੂਲਗੜ੍ਹ : ਸੰਸਥਾ ਮਾਲਵਾ ਗਰੁੱਪ ਆਫ਼ ਕਾਲਜਿਜ਼ ਸਰਦੂਲੇਵਾਲਾ ਜ਼ਿਲ੍ਹਾ ਮਾਨਸਾ ਵਿਖੇ ਬਾਰ੍ਹਵੀਂ ਜਮਾਤ ਵਾਲੀਆਂ ਵਿਦਿਆਰਥਣਾਂ ਦੇ ਸਨਮਾਨ ਵਾਸਤੇ ਗਿਆਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਵੱਲੋਂ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਪ੍ਰਭਾਵਸ਼ਾਲੀ ਅਤੇ ਰੰਗਾਰੰਗ ਸਮਾਗਮ ਵਿੱਚ ਕਾਲਜ ਦੀਆਂ ਵਿਦਿਆਰਥਣਾਂ ਅਤੇ ਸਟਾਫ਼ ਨੇ ਭਾਗ ਲਿਆ। ਇਸ ਮੌਕੇ ਦੋਹਾਂ ਜਮਾਤਾਂ ਦੀਆਂ ਲੜਕੀਆਂ ਨੇ ਬੜੇ ਸਲੀਕੇ ਅਤੇ ਉਤਸ਼ਾਹ ਨਾਲ ਆਪੋ ਆਪਣੀਆਂ ਆਈਟਮਾਂ ਦਾ ਪ੍ਰਦਰਸ਼ਨ ਕੀਤਾ। ਸਭ ਤੋਂ ਪਹਿਲਾਂ ਕਮਲ, ਜਸ਼ਨ ਅਤੇ ਮਨਜੋਤ ਨੇ ਵੱਖ ਵੱਖ ਗੀਤਾਂ ਦੇ ਮਿਕਸ ਨਾਲ ਆਪਣਾ ਡਾਂਸ ਪੇਸ਼ ਕੀਤਾ। ਇਸ ਡਾਂਸ ਦੌਰਾਨ ਵਿਦਿਆਰਥੀਆਂ ਬਹੁਤ ਵਧੀਆ ਪੇਸ਼ਕਾਰੀ ਕੀਤੀ। ਉਸ ਬਾਅਦ ਪ੍ਰਭਜੋਤ, ਸੁਮਨਪ੍ਰੀਤ ਅਤੇ ਨਵਦੀਪ ਨੇ ਆਪਣੀ ਪੇਸ਼ਕਾਰੀ ਇੱਕ ਘਰ ਪੇਸ਼ ਕੀਤੀ। ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਜੈਸਮੀਨ ਅਤੇ ਪ੍ਰਵੀਨ ਦੀ ਆਈਟਮ ਵੀ ਬਹੁਤ ਪ੍ਰਭਾਵਸ਼ਾਲੀ ਹੋ ਨਿਬੜੀ। ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਪ੍ਰਤੀ ਸਾਫ਼ ਸੁਥਰੀਆਂ ਪ੍ਰਤੀਕ੍ਰਿਆਵਾਂ ਦਿੱਤੀਆਂ, ਜਿਨ੍ਹਾਂ ਨੇ ਸਮਾਗਮ ਵਿੱਚ ਰੰਗ ਭਰ ਦਿੱਤਾ। ਆਖ਼ਰ ਬਾਰ੍ਹਵੀਂ ਜਮਾਤ ਅਤੇ ਅਧਿਆਪਕਾਂ ਦੀ ਮਿਉਜ਼ੀਕਲ ਚੇਅਰ ਖੇਡ ਕਰਵਾਈ ਗਈ। ਸਟੇਜ ਸੰਚਾਲਨ ਦੀ ਭੂਮਿਕਾ ਗਗਨਦੀਪ ਅਤੇ ਸ਼ਗਨਪ੍ਰੀਤ ਨੇ ਸੁਚੱਜੇ ਤਰੀਕੇ ਨਾਲ ਨਿਭਾਈ। ਸੰਸਥਾ ਦੇ ਮੈਨੇਜ਼ਿੰਗ ਡਾਇਰੈਕਟਰ ਰਾਜ ਸੋਢੀ ਨੇ ਆਪਣੇ ਭਾਸ਼ਣ ਵਿੱਚ ਸ਼ੁਭਕਾਮਨਾਵਾਂ ਦਿੰਦਿਆਂ ਹੋਇਆਂ ਕਿਹਾ ਕਿ ਬਾਰ੍ਹਵੀਂ ਜਮਾਤ ਨੂੰ ਪ੍ਰੀਖਿਆ ਲਈ ਤਿਆਰੀ ਵਾਸਤੇ ਵਿਸ਼ੇਸ਼ ਯਤਨ ਕੀਤੇ ਜਾਂਦੇ ਹਨ ਤਾਂ ਜੋ ਉਹ ਆਪਣੀ ਜ਼ਿੰਦਗੀ ਵਿੱਚ ਆਉਣ ਵਾਲੇ ਦਿਨਾਂ ਵਿੱਚ ਹੋਰ ਸਫ਼ਲਤਾਵਾਂ ਪ੍ਰਾਪਤ ਕਰਨ ਦੇ ਯੋਗ ਹੋ ਸਕਣ। ਸਮਾਗਮ ਵਿੱਚ ਸਮਾਪਤੀ ਸਮੇਂ ਬੋਲਦਿਆਂ ਲੈਕਚਰਾਰ ਬਲਜੀਤ ਪਾਲ ਸਿੰਘ ਨੇ ਵਿਦਿਆਰਥਣਾਂ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਇਹ ਸਮਾਗਮ ਲੜਕੀਆਂ ਦੇ ਮਾਣ ਸਨਮਾਨ ਲਈ ਆਯੋਜਿਤ ਕੀਤਾ ਗਿਆ ਹੈ ਕਿਉਂਕਿ ਇੰਨ੍ਹਾਂ ਵਿੱਚੋਂ ਜ਼ਿਆਦਾਤਰ ਲੜਕੀਆਂ ਨੇ ਆਪਣੀ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਅੱਗੇ ਇਸ ਸੰਸਥਾ ਵਿੱਚ ਦਾਖ਼ਲਾ ਲੈਣਾ ਹੁੰਦਾ ਹੈ। ਵਿਦਾਇਗੀ ਸਮਾਰੋਹ ਸਮੇਂ ਕਾਲਜ ਦਾ ਸਾਰਾ ਟੀਚਿੰਗ ਅਤੇ ਨਾਨ - ਟੀਚਿੰਗ ਸਟਾਫ਼ ਹਾਜ਼ਰ ਸੀ।