ਮੰਦਰ ’ਚ ਭਜਨ ਗਾ ਸ਼ਰਧਾਲੂਆਂ ਨੂੰ ਕੀਤਾ ਨਿਹਾਲ
ਜੈ ਮਾਂ ਮੰਦਰ ਵਿਖੇ ਸ਼ਕਤੀ
Publish Date: Thu, 15 Jan 2026 05:42 PM (IST)
Updated Date: Thu, 15 Jan 2026 05:45 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਜੈ ਮਾਂ ਮੰਦਰ ਵਿਖੇ ਸ਼ਕਤੀ ਸੰਕੀਰਤਨ ਮੰਡਲ ਇਸਤਰੀ ਸਤਿਸੰਗ ਮਾਨਸਾ ਵੱਲੋਂ ਮਕਰ ਸਕ੍ਰਾਂਤੀ ’ਤੇ ਸੰਕੀਰਤਨ ਕੀਤਾ ਗਿਆ। ਇਸ ਮੌਕੇ ਪੰਡਤ ਨਵਰਾਜ ਸਾਸ਼ਤਰੀ ਨੇ ਦੱਸਿਆ ਕਿ ਮਕਰ ਸਕ੍ਰਾਂਤੀ ’ਤੇ ਇਸ਼ਨਾਨ ਕਰਨ ਅਤੇ ਦਾਨ ਕਰਨ ਦਾ ਕਾਫ਼ੀ ਮਹੱਤਵ ਹੈ। ਇਸ ਨਾਲ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਇਸ ਮੌਕੇ ਇਸਤਰੀ ਸਤਿਸੰਗ ਮੰਡਲ ਮਾਨਸਾ ਵੱਲੋਂ ਭਜਨ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਤੋਂ ਇਲਾਵਾ ਬਿੰਦਰਪਾਲ ਗਰਗ ਨੇ ਕਿਹਾ ਕਿ ਲੋਹੜੀ ਅਤੇ ਮਕਰ ਸਕ੍ਰਾਂਤੀ ਦਾ ਤਿਉਹਾਰ ਭਾਈਚਾਰਕ ਸਾਂਝ ਨੂੰ ਵਧਾਉਂਦਾ ਹੈ। ਇਸ ਦੌਰਾ ਬਰੈੱਡਾਂ ਦਾ ਲੰਗਰ ਵੀ ਲਗਾਇਆ ਅਤੇ ਹਰ ਆਉਣ-ਜਾਣ ਵਾਲੇ ਨੂੰ ਬਰੈੱਡ ਵੰਡੇ ਗਏੇ। ਇਸ ਮੌਕੇ ਵਿਨੋਦ ਬਾਂਸਲ, ਪ੍ਰਧਾਨ ਰਾਜ ਕੁਮਾਰ ਮਿੱਤਲ, ਬਿੰਦਰਪਾਲ ਗਰਗ, ਵਿਜੇ ਕੁਮਾਰ, ਭਗਵਾਨ ਦਾਸ, ਰਾਜੀਵ ਅਕਲੀਆ, ਰੇਨੂੰ ਅਰੋੜਾ, ਨੀਸ਼ਾ ਤੇ ਹੋਰ ਮੌਜੂਦ ਸਨ।