ਮਹਾਰਾਜ ਜੰਗ ਸਿੰਘ ਦੇ ਪ੍ਰਕਾਸ਼ ਦਿਹਾੜੇ ’ਤੇ ਸਮਾਗਮ ਅੱਜ ਤੋਂ ਸ਼ੁਰੂ
ਅੱਜ ਹਰ ਸਾਲ ਦੀ
Publish Date: Sat, 07 Mar 2026 08:20 PM (IST)
Updated Date: Sun, 08 Mar 2026 04:18 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਅੱਜ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਨਸਾ ਦੇ ਨਾਮਧਾਰੀ ਗੁਰਦੁਆਰਾ ਪਿੰਡ ਕੋਟ ਧਰਮੁ ਵਿਖੇ ਸ੍ਰੀ ਮਹਾਰਾਜ ਜੰਗ ਸਿੰਘ ਜੀ ਦਾ 138ਵਾਂ ਆਗਮਨ ਪੂਰਬ ਬਹੁਤ ਹੀ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਸੰਤ ਬਾਬਾ ਕੋਰ ਸਿੰਘ ਨੇ ਦੱਸਿਆ ਕਿ ਹਰ ਸਾਲ ਵਾਂਗ ਇਸ ਸਾਲ ਵੀ ਮਹਾਰਾਜ ਜੰਗ ਸਿੰਘ ਜੀ ਦਾ 138ਵਾਂ ਪ੍ਰਕਾਸ਼ ਦਿਹਾੜਾ ਪਿੰਡ ਕੋਟ ਧਰਮੂ ਵਿਖੇ 7,8,9 ਮਾਰਚ ਵਿਖੇ ਮਨਾਇਆ ਜਾ ਰਿਹਾ ਹੈ ਤੇ 8 ਮਾਰਚ ਨੂੰ ਦੀਵਾਨ ਸਜਾ ਕੇ ਪਿੰਡ ਕੋਟ ਧਰਮੂ ਵਿੱਚ ਨਗਰ ਕੀਰਤਨ ਕੱਢਿਆ ਜਾਵੇਗਾ ਤੇ 9 ਮਾਰਚ 2026 ਨੁੰ ਸਵੇਰੇ ਅਖੰਡ ਪਾਠ ਦੇ ਭੋਗ ਪਾਏ ਜਾਣਗੇ। ਡੇਰੇ ਦੇ ਸੇਵਾਦਾਰ ਬਸੰਤ ਸਿੰਘ ਨੇ ਦੱਸਿਆ ਕਿ ਇਸ ਮੌਕੇ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ ਤੋ ਭਾਰੀ ਗਿਣਤੀ ਵਿੱਚ ਸਰਧਾਲੂ ਪਹੁੰਚ ਰਹੇ ਹਨ। ਇਸ ਮੌਕੇ ਵਿਸ਼ਾਲ ਭੰਡਾਰਾ ਵੀ ਵਰਤਾਇਆ ਜਾਵੇਗਾ।