ਮਹਾਰਾਜ ਜੰਗ ਸਿੰਘ ਦਾ 138ਵਾਂ ਜਨਮ ਦਿਨ ਮਨਾਇਆ
ਨਾਮਧਾਰੀ ਡੇਰਾ ਸ੍ਰੀ ਮਹਾਰਾਜ ਜੰਗ ਸਿੰਘ
Publish Date: Tue, 10 Mar 2026 07:25 PM (IST)
Updated Date: Wed, 11 Mar 2026 04:12 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਨਾਮਧਾਰੀ ਡੇਰਾ ਸ੍ਰੀ ਮਹਾਰਾਜ ਜੰਗ ਸਿੰਘ ਪਿੰਡ ਕੋਟ ਧਰਮੂ ਵਿਖੈ ਸੰਤ ਬਾਬਾ ਕੋਰ ਸਿੰਘ, ਪ੍ਰਬੰਧਕ ਕਮੇਟੀ ਤੇ ਸਮੂਹ ਸਾਧ ਸੰਗਤ ਕੋਟ ਧਰਮੂ ਵੱਲੋਂ ਮਹਾਰਾਜ ਜੰਗ ਸਿੰਘ ਜੀ ਦਾ 138ਵਾਂ ਜਨਮ ਦਿਹਾੜਾ ਬਹੁਤ ਹੀ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ। ਇਸ ਮੌਕੇ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ, ਯੂਪੀ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸਰਧਾਲੂ ਪਹੁੰਚੇ। ਇਸ ਮੌਕੇ ਢਾਡੀ ਜੱਥੇ ਤੇ ਕੀਰਤਨ ਜੱਥੇ ਮਨਜੀਤ ਸਿੰਘ ਦਿੱਲੀ ਵਾਲਿਆਂ, ਕਮਲਜੀਤ ਭੈਣੀ ਵਾਲਿਆਂ ਨੇ ਗੁਰੂ ਜਸ ਰਾਹੀਂ ਸੰਗਤਾਂ ਨੂੰ ਸਿੱਖ ਇਤਿਹਾਸ, ਕੁਰਬਾਨੀਆਂ ਸਿੱਖੀ ਜੀਵਨ ਤੋਂ ਜਾਣੂ ਕਰਵਾਇਆ। ਇਸ ਮੌਕੇ ਅਖੰਡ ਪਾਠਾਂ ਦੇ ਭੋਗ ਪਾਏ। ਇਸ ਉਪਰੰਤ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਕੋਰ ਸਿੰਘ ਨੇ ਸੰਗਤਾਂ ਨੂੰ ਸਿੱਖੀ ਮਾਰਗ ’ਤੇ ਚੱਲਣ ਲਈ ਪ੍ਰੇਰਿਆ। ਬਾਬਾ ਜੀ ਨੇ ਪੁੱਜੀਆਂ ਹੋਈਆਂ ਸੰਗਤਾਂ ਨੂੰ ਗੁਰੂ ਦੇ ਲੜ ਲੱਗਣ ਲਈ ਅਰਜ਼ੋਈ ਕਰਦਿਆਂ ਕਿਹਾ ਕਿ ਸਾਡੇ ਗੁਰੂ ਦਾ ਦਰ ਹੀ ਇੱਕੋ ਇਕ ਅਜਿਹਾ ਦਰ ਹੈ, ਜਿੱਥੇ ਕੋਈ ਵੀ ਖਾਲੀ ਵਾਪਿਸ ਨਹੀਂ ਮੁੜਦਾ। ਪਰ ਅੰਧਕਾਰ ’ਚ ਫ਼ਸਕੇ ਉਸ ਦਰ ਤੋਂ ਬੇਮੁੱਖ ਹੋਏ ਆਪਣੀ ਜ਼ਿੰਦਗੀ ਦੇ ਬੇਸ਼ੁਮਾਰ ਕੀਮਤੀ ਪਲ ਗੁਆ ਰਹੇ ਹਾਂ। ਅੰਤ ’ਚ ਉਨ੍ਹਾਂ ਕਿਹਾ ਕਿ ਮਹਾਰਾਜਾ ਜੰਗ ਸਿੰਘ ਨੇ ਅਣਗਿਣਤ ਲੋਕ ਭਲਾਈ ਦੇ ਕੰਮਾਂ ਨੂੰ ਉੇਗਲਾਂ ਤੇ ਨਹੀ ਗਿਣਿਆ ਜਾ ਸਕਦਾ। ਡੇਰੇ ਦੇ ਸੇਵਾਦਾਰ ਬਸੰਤ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾ ਨਗਰ ਕੀਰਤਨ ਕੱਢਿਆ ਗਿਆ, ਜੋ ਕਿ ਸਾਰੇ ਨਗਰ ਦੀ ਪ੍ਰਕਿਰਮਾ ਕਰਦਾ ਹੋਇਆਂ ਵਾਪਿਸ ਡੇਰੇ ਪਹੁੰਚਿਆ। ਇਸ ਨਗਰ ਕੀਰਤਨ ਦਾ ਪਿੰਡ ਵਾਸਿਆ ਵੱਲੋ ਭਾਰੀ ਸਵਾਗਤ ਕੀਤਾ। ਇਸ ਮੌਕੇ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਕੋਰ ਸਿੰਘ ਵੱਲੋਂ ਸ਼ਖ਼ਸੀਅਤਾ ਨੂੰ ਸਰੋਪੇ ਭੈਟ ਕੀਤੇ ਗਏ। ਸਟੇਜ ਸਕੱਤਰ ਦੀ ਜਿੰਮੇਵਾਰੀ ਹਰਦੇਵ ਸਿੰਘ ਕੋਰ ਧਰਮੂ ਨੇ ਬਾਖੂਬੀ ਨਿਭਾਈ । ਸੇਵਾਦਾਰ ਬਸੰਤ ਸਿੰਘ ਨੇ ਦੱਸਿਆ ਕਿ ਇਸ ਮੌਕੇ ਅਤੁੱਟ ਭੰਡਾਰਾ ਵੀ ਵਰਤਾਇਆ ਗਿਆ। ਅੰਤ ’ਚ ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ ਰੁਪਾਣਾ ਨੇ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਧਾਨ ਕੁਲਦੀਪ ਸਿੰਘ ਰੁਪਾਣਾ, ਸੈਕਟਰੀ ਮੋਫ਼ਰ ਸਿੰਘ ਗਿੱਲ, ਖਜਾਨਚੀ ਜੁਗਿੰਦਰ ਸਿੰਘ ਭਗੁਰ, ਹੈੱਡ ਗ੍ਰੰਥੀ ਜਸਪਾਲ ਸਿੰਘ ਬਾਹੀਆ, ਚਰਨਜੀਤ ਸਿੰਘ ਸੋਨੀ, ਤੇ ਭਾਰੀ ਗਿਣਤੀ ਵਿੱਚ ਸੰਗਤ ਹਾਜ਼ਰ ਸਨ।