ਐੱਮਏ ਪੰਜਾਬੀ ਸਮੈਸਟਰ ਦੂਜਾ ਦਾ ਨਤੀਜਾ ਰਿਹਾ ਸ਼ਾਨਦਾਰ
ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ
Publish Date: Thu, 12 Feb 2026 05:00 PM (IST)
Updated Date: Thu, 12 Feb 2026 05:02 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਗਏ ਨਤੀਜਿਆਂ ਵਿਚ ਕ੍ਰਿਸ਼ਨਾ ਕਾਲਜ ਆਫ਼ ਹਾਇਰ ਐਜੂਕੇਸ਼ਨ ਰੱਲੀ ਦੇ ਐੱਮਏ ਪੰਜਾਬੀ ਭਾਗ ਪਹਿਲਾ ਦੇ ਸਮੈਸਟਰ ਦੂਜਾ ਦਾ ਨਤੀਜਾ ਸ਼ਾਨਦਾਰ ਰਿਹਾ। ਇਸ ਵਿਚ ਬਲਜੀਤ ਕੌਰ ਨੇ ਅਤੇ ਸੁਖਜਿੰਦਰ ਕੌਰ ਨੇ ਪਹਿਲਾਂ ਸਥਾਨ, ਸੁਖਜਿੰਦਰ ਕੌਰ ਅਤੇ ਕੇਵਲ ਸਿੰਘ ਨੇ ਦੂਜਾ ਸਥਾਨ ਅਤੇ ਨਿਰਮਲ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ ਪ੍ਰਕਾਸ਼ ਕੌਰ ਢਿੱਲੋਂ ਨੇ ਆਖਿਆ ਕਿ ਇਹ ਵਿਦਿਆਰਥੀਆਂ ਅਤੇ ਪੰਜਾਬੀ ਵਿਭਾਗ ਦੀ ਮਿਹਨਤ ਦਾ ਨਤੀਜਾ ਹੈ। ਇਸ ਸਮੇਂ ਵਿਭਾਗ ਦੇ ਪ੍ਰੋ. ਹਰਦੀਪ ਸਿੰਘ, ਪ੍ਰੋ. ਲਖਵਿੰਦਰ ਕੌਰ, ਪ੍ਰੋ. ਗੁਰਮੀਤ ਕੌਰ ਅਤੇ ਪ੍ਰੋ. ਸਿਮਰਨਜੀਤ ਕੌਰ ਮੌਜੂਦ ਸਨ। ਇਸ ਮੌਕੇ ਕਾਲਜ ਮੈਨੇਜਮੈਂਟ ਕਮੇਟੀ ਵਿੱਚੋਂ ਮੈਨੇਜਿੰਗ ਡਾਇਰੈਕਟਰ ਕਮਲ ਸਿੰਗਲਾ, ਚੇਅਰਮੈਨ ਪ੍ਰੀਤਇੰਦਰ ਸਿੰਘ ਚਾਹਲ ਅਤੇ ਪ੍ਰਧਾਨ ਡਾ. ਵਿਜੈ ਸਿੰਗਲਾ ਵੱਲੋਂ ਵੀ ਸਮੂਹ ਪੰਜਾਬੀ ਵਿਭਾਗ ਨੂੰ ਵਿਸ਼ੇਸ਼ ਤੌਰ ’ਤੇ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ।