131 ਵਿਅਕਤੀਆਂ ਨੇ ਕੀਤਾ ਖ਼ੂਨਦਾਨ
ਨਵੇਂ ਸਾਲ ਮੌਕੇ ਸਮਾਜ ਸੇਵੀ ਸੰਸਥਾ ਨੇਕੀ
Publish Date: Thu, 01 Jan 2026 06:51 PM (IST)
Updated Date: Thu, 01 Jan 2026 06:53 PM (IST)

ਚਤਰ ਸਿੰਘ, ਪੰਜਾਬੀ ਜਾਗਰਣ ਬੁਢਲਾਡਾ : ਨਵੇਂ ਸਾਲ ਮੌਕੇ ਸਮਾਜ ਸੇਵੀ ਸੰਸਥਾ ਨੇਕੀ ਫਾਉਂਡੇਸ਼ਨ ਬੁਢਲਾਡਾ ਵੱਲੋਂ ਐੱਸਜੀ ਬਾਇਓਟੈੱਕ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਖੂਨਦਾਨ ਕੈਂਪ ਸਥਾਨਕ ਚੌੜੀ ਗਲੀ ਵਿੱਚ ਕੀਤਾ ਗਿਆ। ਜਿੱਥੇ ਸਰਕਾਰੀ ਬਲੱਡ ਸੈਂਟਰ ਮਾਨਸਾ ਦੀ ਟੀਮ ਵੱਲੋਂ 131 ਯੂਨਿਟ ਖੂਨ ਇਕੱਤਰ ਕੀਤਾ ਗਿਆ। ਨਵੇਂ ਸਾਲ ਦੇ ਸ਼ੁੱਭ ਮੌਕੇ ’ਤੇ ਕੈਂਪ ਵਿੱਚ ਖੂਨਦਾਨੀਆਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਅਤੇ ਉਤਸ਼ਾਹ ਨਾਲ ਖ਼ੂਨਦਾਨ ਕੀਤਾ। ਖ਼ੂਨਦਾਨ ਕਰਨ ਵਾਲਿਆਂ ਵਿੱਚ ਨੌਜਵਾਨਾਂ ਦੇ ਨਾਲ-ਨਾਲ ਔਰਤਾਂ ਵੀ ਸ਼ਾਮਲ ਹੋਈਆਂ। ਸੰਸਥਾ ਅਤੇ ਐੱਸਜੀ ਬਾਈਓਟੈੱਕ ਵੱਲੋਂ ਸਾਰੇ ਖੂਨਦਾਨੀਆਂ ਨੂੰ ਸਰਟੀਫ਼ਿਕੇਟ ਅਤੇ ਇੱਕ-ਇੱਕ ਬੈਗ ਭੇਟ ਕੀਤਾ ਗਿਆ। ਜਾਣਕਾਰੀ ਦਿੰਦਿਆਂ ਨੇਕੀ ਫਾਉਂਡੇਸ਼ਨ ਦੇ ਮੈਂਬਰਾਂ ਨੇ ਦੱਸਿਆ ਕਿ ਸੰਸਥਾ ਵੱਲੋਂ ਹਰ ਸਾਲ ਨਵੇਂ ਸਾਲ ’ਤੇ ਇਹ ਕੈਂਪ ਇਸ ਸਥਾਨ ’ਤੇ ਲਗਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਇੱਕ ਸਾਲ ਵਿੱਚ ਤਕਰੀਬਨ 40 ਕੈਂਪ ਲਗਾਏ ਜਾਂਦੇ ਹਨ ਅਤੇ 2500 ਤੋਂ ਵੱਧ ਯੂਨਿਟ ਖੂਨਦਾਨ ਕਰਵਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਹ ਖੂਨਦਾਨ ਵਿਸ਼ੇਸ਼ ਤੌਰ ‘ਤੇ ਥੈਲੇਸਿਮਿਆ ਪੀੜਤ ਬੱਚਿਆਂ, ਕੈਂਸਰ ਦੇ ਮਰੀਜ਼ਾਂ, ਜਣੇਪਾ ਕੇਸਾਂ ਅਤੇ ਐਕਸੀਡੈਂਟ ਕੇਸਾਂ ਲਈ ਬਹੁਤ ਸਹਾਈ ਹੁੰਦਾ ਹੈ, ਜਿੰਨ੍ਹਾਂ ਨੂੰ ਸਰਕਾਰੀ ਸੈਂਟਰਾਂ ਵਿੱਚੋਂ ਮੁਫ਼ਤ ਖੂਨ ਮਿਲ ਪਾਉਂਦਾ ਹੈ। ਇਸ ਮੌਕੇ ਐੱਸਜੀ ਬਾਇਓਟੈੱਕ ਦੇ ਐਮਡੀ ਸੁਮਿਤ ਗੋਇਲ, ਅਵਤਾਰ ਸਿੰਘ ਸ਼ੇਖੋਂ, ਹਰਵਿੰਦਰ ਸਿੰਘ ਸ਼ੇਖੋਂ ਅਤੇ ਸਤਪਾਲ ਸਿੰਘ ਰੱਲੀ ਨੇ ਸਾਰੇ ਖੂਨਦਾਨੀਆਂ ਨੂੰ ਸਨਮਾਨਿਤ ਕੀਤਾ ਅਤੇ ਧੰਨਵਾਦ ਕਰਦਿਆਂ ਕਿਹਾ ਕਿ ਐਨੀ ਵੱਡੀ ਗਿਣਤੀ ਵਿੱਚ ਪਹੁੰਚਕੇ ਖੂਨਦਾਨ ਕਰਨਾ ਸੱਚਮੁੱਚ ਸ਼ਲਾਘਾ ਦਾ ਕੰਮ ਹੈ। ਉਨ੍ਹਾਂ ਇਸ ਮੌਕੇ ਸੰਸਥਾ ਨੇਕੀ ਫਾਉਂਡੇਸ਼ਨ ਨੂੰ ਅੰਬੂਲੈਂਸ ਖਰੀਦਣ ਲਈ 1 ਲੱਖ ਰੁਪਏ ਦਾ ਚੈੱਕ ਵੀ ਭੇਂਟ ਕੀਤਾ।