ਲੋਹੜੀ ਮੌਕੇ ਵੀ ਹੱਡ ਚੀਰਵੀਂ ਠੰਢ ਨੇ ਛੇੜੀ ਕੰਬਣੀ
ਲੋਹੜੀ ਦੇ ਤਿਉਹਾਰ ਵਾਲੇ
Publish Date: Tue, 13 Jan 2026 07:40 PM (IST)
Updated Date: Wed, 14 Jan 2026 04:13 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਲੋਹੜੀ ਤਿਉਹਾਰ ਵਾਲੇ ਦਿਨ ਲਗਾਤਾਰ ਹੱਡ-ਚੀਰਵੀਂ ਠੰਢ ਨੇ ਕਹਿਰ ਜਾਰੀ ਰੱਖਿਆ। ਸਵੇਰ ਵੇਲੇ ਪਈ ਸੰਘਣੀ ਧੁੰਦ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ। ਆਉਣ-ਜਾਣ ਵਾਲੇ ਵਾਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਤੇ ਵਾਹਨ ਚਾਲਕਾਂ ਨੂੰ ਸਵੇਰ ਵੇਲੇ ਧੁੰਦ ਦੌਰਾਨ ਲਾਈਟਾਂ ਜਗਾ ਕੇ ਸੜਕਾਂ ’ਤੇ ਚੱਲਣਾ ਪਿਆ। ਠੰਢ ਤੇ ਧੁੰਦ ਕਾਰਨ ਸਵੇਰ ਸਮੇਂ ਜ਼ਿਆਦਾਤਰ ਲੋਕਾਂ ਨੇ ਘਰਾਂ ਤੱਕ ਹੀ ਸੀਮਤ ਰੱਖਿਆ। ਹਾਲਾਂਕਿ ਜਿਵੇਂ ਦੁਪਹਿਰ ਵੇਲੇ ਧੁੱਪ ਨਿਕਲੀ। ਸੜਕਾਂ ਤੇ ਬਾਜ਼ਾਰਾਂ ’ਚ ਰੌਣਕ ਵਾਪਸ ਆ ਗਈ। ਲੋਹੜੀ ਦੇ ਤਿਉਹਾਰ ਦੇ ਮੱਦੇਨਜ਼ਰ ਲੋਕਾਂ ਵੱਲੋਂ ਗੱਚਕ, ਰਿਓੜੀਆਂ ਤੇ ਹੋਰ ਰਵਾਇਤੀ ਸਾਮਾਨ ਦੀ ਖ਼ਰੀਦਦਾਰੀ ਕੀਤੀ ਗਈ।
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਪਹਾੜੀ ਇਲਾਕਿਆਂ ਵਿੱਚ ਹੋ ਰਹੀ ਭਾਰੀ ਬਰਫ਼ਬਾਰੀ ਦੇ ਕਾਰਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਤਾਪਮਾਨ ਲਗਾਤਾਰ ਹੇਠਾਂ ਡਿੱਗ ਰਿਹਾ ਹੈ, ਜਿਸ ਨਾਲ ਠੰਢ ਵਿੱਚ ਹੋਰ ਵਾਧਾ ਹੋ ਗਿਆ ਹੈ ਤੇ ਆਮ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ। ਸ਼ਾਮ ਵੇਲੇ ਵੀ ਠੰਢ ਨੇ ਅਸਰ ਕਾਇਮ ਰੱਖਿਆ, ਇਸ ਦੇ ਬਾਵਜੂਦ ਲੋਕਾਂ ਨੇ ਲੋਹੜੀ ਦਾ ਤਿਉਹਾਰ ਮਨਾਇਆ।