ਕੱਪੜਾ ਐਸੋਸੀਏਸ਼ਨ ਨੇ ਲੋਹੜੀ ‘ਤੇ ਭਾਜਪਾ ਆਗੂ ਸਨਮਾਨਿਤ
ਮਾਨਸਾ ਸ਼ਹਿਰ ਦੀ ਕੱਪੜਾ ਮਾਰਕੀਟ
Publish Date: Tue, 13 Jan 2026 07:00 PM (IST)
Updated Date: Wed, 14 Jan 2026 04:10 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਕੱਪੜਾ ਐਸੋਸੀਏਸ਼ਨ ਮਾਨਸਾ ਵੱਲੋਂ ਲੋਹੜੀ ਦਾ ਤਿਉਹਾਰ ਉਤਸ਼ਾਹ ਤੇ ਰਵਾਇਤੀ ਢੰਗ ਨਾਲ ਮਨਾਇਆ। ਇਸ ਮੌਕੇ ਮਾਰਕੀਟ ਦੇ ਦੁਕਾਨਦਾਰਾਂ ਤੇ ਸ਼ਹਿਰ ਦੇ ਸਨਮਾਨਿਤ ਲੋਕਾਂ ਦੀ ਹਾਜ਼ਰੀ ’ਚ ਅੱਗ ਬਾਲ ਲੋਹੜੀ ਮਨਾਈ ਤੇ ਇਕ, ਦੂਜੇ ਨੂੰ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ। ਲੋਹੜੀ ਦੌਰਾਨ ਕੌਂਸਲਰ ਪ੍ਰੇਮ ਸਾਗਰ ਭੋਲਾ ਸਰਕਲ ਪ੍ਰਧਾਨ ਭਾਜਪਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਕੱਪੜਾ ਮਾਰਕੀਟ ਐਸੋਸੀਏਸ਼ਨ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਫੁੱਲਾਂ ਦਾ ਹਾਰ ਪਾ ਸਨਮਾਨ ਕੀਤਾ ਗਿਆ। ਦੁਕਾਨਦਾਰਾਂ ਨੇ ਕਿਹਾ ਕਿ ਕੌਂਸਲਰ ਭੋਲਾ ਵੱਲੋਂ ਹਮੇਸ਼ਾ ਮਾਰਕੀਟ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਇਆ ਜਾਂਦਾ ਰਿਹਾ ਹੈ। ਬਿੰਦਰਪਾਲ ਗਰਗ ਨੇ ਭਾਜਪਾ ਆਗੂ ਨੂੰ ਕਿਹਾ ਕਿ ਮਾਨਸਾ ਸਟੇਸ਼ਨ ’ਤੇ ਬੱਸ ਅੱਡੇ ਵਾਲੇ ਪਾਸੇ ਗੇਟ ਨਾ ਹੋਣ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਇਹ ਸਮੱਸਿਆ ਦਾ ਹੱਲ ਕਰਵਾਉਣ ਲਈ ਆਵਾਜ਼ ਚੁੱਕੀ ਜਾਵੇ। ਇਸ ਮੌਕੇ ਕੌਂਸਲਰ ਪ੍ਰੇਮ ਸਾਗਰ ਭੋਲਾ ਨੇ ਸਮੂਹ ਮਾਰਕੀਟ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਹੜੀ ਪੰਜਾਬ ਦੀ ਸਾਂਝੀ ਸਭਿਆਚਾਰਕ ਵਿਰਾਸਤ ਹੈ, ਜੋ ਭਾਈਚਾਰੇ ਵਿੱਚ ਆਪਸੀ ਪਿਆਰ ਅਤੇ ਏਕਤਾ ਨੂੰ ਮਜ਼ਬੂਤ ਕਰਦੀ ਹੈ। ਉਨ੍ਹਾਂ ਕਿਹਾ ਕਿ ਭਵਿੱਖ ’ਚ ਵੀ ਮਾਰਕੀਟ ਦੇ ਵਿਕਾਸ ਲਈ ਉਹ ਹਰ ਸੰਭਵ ਯਤਨ ਕਰਦੇ ਰਹਿਣਗੇ। ਸਟੇਸ਼ਨ ਦੇ ਇਸ ਬੱਸ ਅੱਡੇ ਵਾਲੇ ਪਾਸੇ ਵੀ ਗੇਟ ਕਰਵਾਉਣ ਦੀ ਪੂਰ੍ਹੀ ਕੋਸ਼ਿਸ ਕੀਤੀ ਜਾ ਰਹੀ ਹੈ। ਇਸ ਮੌਕੇ ਈਸ਼ਵਰ ਚੰਦ ਪ੍ਰਧਾਨ ਹੋਲਸੇਲ ਕੱਪੜਾ ਐਸੋਸੀਏਸ਼ਨ, ਜੀਵਨ ਕਾਲਾ ਬਾਂਸਲ, ਸੰਜੀਵ ਗਰਗ ਬੀਜੇਪੀ, ਸੁਰੇਸ਼ ਕੁਮਾਰ, ਬਿੰਦਰ ਪਾਲ ਗਰਗ, ਬਲਵਿੰਦਰ ਬਾਂਸਲ, ਇੰਜੀਨੀਅਰ ਰਾਜਕੁਮਾਰ, ਈਸ਼ਵਰ ਗੋਇਲ, ਸੋਨੀ ਗਰਗ, ਸੁਰੇਸ਼ ਸਿੰਗਲਾ, ਭੂਸ਼ਨ ਕੁਮਾਰ, ਸੁਰੇਸ਼ ਕੁਮਾਰ ਚਾਂਦਪੁਰੀ, ਰਮੇਸ਼ ਪਰੋਚਾ, ਜਸਵੰਤ ਸਿੰਘ ਟੈਣੀ, ਗੁਰਚਰਨ ਸਿੰਘ, ਪਵਨ ਕੁਮਾਰ, ਬੰਟੀ ਬਾਂਸਲ ਤੇ ਹੋਰ ਮੌਜੂਦ ਸਨ।