ਇਲੈਕਟ੍ਰੋਨਿਕਸ ਟ੍ਰੇਡਰ ਐਸੋਸੀਏਸ਼ਨ ਵੱਲੋਂ ਮਨਾਇਆ ਲੋਹੜੀ ਦਾ ਤਿਉਹਾਰ
ਇਲੈਕਟਰੋਨਿਕਸ ਟਰੇਡਰ ਐਸੋਸੀਏਸ਼ਨ ਇਲੈਕਟਰੋਨਿਕਸ ਟਰੇਡਰ ਐਸੋਸੀਏਸ਼ਨ
Publish Date: Thu, 15 Jan 2026 04:32 PM (IST)
Updated Date: Thu, 15 Jan 2026 04:33 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਇਲੈਕਟ੍ਰੋਨਿਕਸ ਟ੍ਰੇਡਰ ਐਸੋਸੀਏਸ਼ਨ ਮਾਨਸਾ ਵੱਲੋਂ ਲੋਹੜੀ ਦਾ ਪਰਿਵਾਰਕ ਮਿਲਣੀ ਪ੍ਰੋਗਰਾਮ ਹੋਟਲ ਵਿੱਚ ਧੂਮਧਾਮ ਨਾਲ ਮਨਾਇਆ। ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਕੁਮਾਰ ਐੱਨਕੇ ਤੇ ਸੈਕਟਰੀ ਬਿਕਰਮਜੀਤ ਟੈਕਸਲਾ ਨੇ ਦੱਸਿਆ ਕਿ ਲੋਹੜੀ ਦੇ ਇਸ ਫੰਕਸ਼ਨ ਵਿੱਚ ਮੈਂਬਰ ਆਪਣੇ ਪਰਿਵਾਰ ਸਮੇਤ ਸ਼ਾਮਲ ਹੋਏ। ਐਸੋਸੀਏਸ਼ਨ ਦੇ ਕੈਸ਼ੀਅਰ ਸੰਜੇ ਮਿੱਤਲ ਨੇ ਦੱਸਿਆ ਕਿ ਪੁਰਾਤਨ ਰੀਤੀ ਰਿਵਾਜ਼ਾਂ ਅਨੁਸਾਰ ਇਸ ਦਿਨ ਜ਼ਿਆਦਾਤਰ ਘਰਾਂ ’ਚ ਖਿਚੜੀ ਬਣਾਈ ਜਾਦੀ ਹੈ, ਜੋ ਅਗਲੇ ਦਿਨ ਸਵੇਰ ਸਮੇਂ ਖਾਧੀ ਜਾਂਦੀ ਹੈ, ਜਿਸ ਨੂੰ ‘ਪੋਹ ਰਿੱਧੀ ਤੇ ਮਾਘ ਖਾਧੀ’ ਕਿਹਾ ਜਾਂਦਾ ਹੈ। ਇਸ ਮੌਕੇ ਤਿਉਹਾਰ ਨਾਲ ਸਬੰਧਿਤ ਸੁੰਦਰ-ਮੁੰਦਰੀਏ ਆਦਿ ਗੀਤ ਗਾ ਕੇ ਇੱਕ-ਦੂਸਰੇ ਨੂੰ ਲੋਹੜੀ ਦੇ ਤਿਉਹਾਰ ਦੀ ਵਧਾਈ ਦਿੱਤੀ। ਬੱਚਿਆ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਮੈਂਬਰਾਂ ਵੱਲੋਂ ਗਿੱਧਾ, ਬੋੋਲੀਆਂ ਅਤੇ ਪੰਜਾਬੀ ਟੱਪੇ ਗਾ ਕੇ ਖੂਬ ਰੰਗ ਬੰਨ੍ਹਿਆ ਗਿਆ ਅਤੇ ਆਪਣੀ ਖੁਸ਼ੀ ਇੱਕ ਦੂਜੇ ਨਾਲ ਸਾਂਝੀ ਕੀਤੀ ਗਈ। ਇਸ ਤਰ੍ਹਾਂ ਲੋਹੜੀ ਦਾ ਇਹ ਪ੍ਰੋਗਰਾਮ ਅਮਿਟ ਯਾਦਾਂ ਛੱਡਦਾ ਹੋਇਆ ਦੇਰ ਰਾਤ ਤੱਕ ਚੱਲਿਆ। ਸਮੁੱਚੇ ਸਮਾਗਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਸੰਜੇ ਮਿੱਤਲ ਨੇ ਨਿਭਾਈ। ਇਸ ਮੌਕੇ ਸੀਨੀਅਰ ਮੈਂਬਰ ਅੰਮ੍ਰਿਤਪਾਲ, ਜੋਨੀ ਕਾਕਾ, ਪ੍ਰਹਲਾਦ ਗੋਇਲ, ਸਤਿੰਦਰ ਕਾਕਾ, ਰਿੰਕੂ, ਡਾਕਟਰ ਹਰਮਨ ਚਹਿਲ, ਰਾਜਕੁਮਾਰ, ਹਰਵਿੰਦਰ ਅਤੇ ਹੋਰ ਸਾਰੇ ਮੈਂਬਰਾਂ ਪਰਿਵਾਰ ਸਮੇਤ ਹਾਜ਼ਰ ਸਨ।