ਸਿਟੀ ਕਲੱਬ ਨੇ ਮਨਾਇਆ ਲੋਹੜੀ ਦਾ ਤਿਉਹਾਰ
ਸਿਟੀ ਕਲੱਬ ਰਜਿ ਮਾਨਸਾ ਵੱਲੋਂ
Publish Date: Tue, 13 Jan 2026 06:34 PM (IST)
Updated Date: Wed, 14 Jan 2026 04:09 AM (IST)
-ਮੈਂਬਰਾਂ ਨੇ ਪਰਿਵਾਰ ਸਮੇਤ ਭੰਗੜਾ ਪਾ ਕੇ ਲੋਹੜੀ ਸਮਾਗਮ ਨੂੰ ਲਾ ਦਿੱਤੇ ਚਾਰ ਚੰਨ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਿਟੀ ਕਲੱਬ ਮਾਨਸਾ ਵੱਲੋਂ ਹਰ ਸਾਲ ਦੀ ਤਰ੍ਹਾਂ ਲੋਹੜੀ ‘ਤੇ ਪਰਿਵਾਰਕ ਮਿਲਣੀ ਪ੍ਰੋਗਰਾਮ ਸਿਟੀ ਭਵਨ ਨੇੜੇ ਕ੍ਰਿਸ਼ਨਾ ਧਾਮ ਮਾਨਸਾ ਕਲੱਬ ਦੇ ਸੀਨੀਅਰ ਮੈਂਬਰ ਚੰਦਰ ਕਾਂਤ ਕੁਕੀ ਦੇ ਪੋਤੇ ਦੀ ਪਹਿਲੀ ਲੋਹੜੀ ਦੇ ਸਬੰਧ ਵਿਚ ਧੂਮਧਾਮ ਨਾਲ ਮਨਾਇਆ ਗਿਆ। ਕਲੱਬ ਦੇ ਪ੍ਰਧਾਨ ਸ਼ਾਮ ਲਾਲ ਗੋਇਲ ਤੇ ਕੈਸ਼ੀਅਰ ਅੰਮ੍ਰਿਤ ਗੋਇਲ ਨੇ ਦੱਸਿਆ ਕਿ ਲੋਹੜੀ ਦੇ ਇਸ ਪ੍ਰੋਗਰਾਮ ਵਿਚ ਮੈਂਬਰ ਆਪਣੇ ਪਰਿਵਾਰ ਸਮੇਤ ਸ਼ਾਮਲ ਹੋਏ । ਕਲੱਬ ਦੇ ਪ੍ਰੋ. ਚੇਅਰਮੇਨ ਵਿਨੋਦ ਭੰਮਾ ਨੇ ਦੱਸਿਆ ਕਿ ਪੁਰਾਤਨ ਰੀਤੀ-ਰਿਵਾਜਾਂ ਅਨੁਸਾਰ ਇਸ ਦਿਨ ਜ਼ਿਆਦਾਤਰ ਘਰਾਂ ’ਚ ਖਿਚੜੀ ਬਣਾਈ ਜਾਦੀ ਹੈ, ਜੋ ਅਗਲੇ ਦਿਨ ਸਵੇਰ ਸਮੇਂ ਖਾਧੀ ਜਾਂਦੀ ਹੈ, ਜਿਸ ਨੂੰ "ਪੋਹ ਰਿੱਧੀ ਤੇ ਮਾਘ ਖਾਧੀ’ ਕਿਹਾ ਜਾਦਾ ਹੈ। ਇਸ ਮੌਕੇ ਤਿਉਹਾਰ ਨਾਲ ਸਬੰਧਤ ਸੁੰਦਰ-ਮੁੰਦਰੀਏ ਆਦਿ ਗੀਤ ਗਾ ਕੇ ਇਕ ਦੂਸਰੇ ਨੂੰ ਲੋਹੜੀ ਦੇ ਤਿਉਹਾਰ ਦੀ ਵਧਾਈ ਦਿੱਤੀ। ਇਸ ਮੌਕੇ ਰਾਤ ਨੂੰ ਕਲੱਬ ਵੱਲੋਂ ਲੱਕੜਾ ਨੂੰ ਬਾਲ ਕੇ ਉਹਦੇ ਆਸੇ ਪਾਸੇ ਬੈਠ ਕੇ ਗੀਤ ਗਾਏ ਗਏ ਤੇ ਕਲੱਬ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਤੇ ਕਲੱਬ ਵਿੱਚ ਪਹੁੰਚਣ ਤੇ ਉਨ੍ਹਾਂ ਦਾ ਧੰਨਵਾਦ ਕੀਤਾ। ਬੱਚਿਆਂ ਵੱਲੋਂ ਰੰਗਾਰੰਗ ਸਮਾਗਮ ਪੇਸ਼ ਕੀਤਾ ਗਿਆ। ਮੈਂਬਰਾਂ ਵੱਲੋਂ ਗਿੱਧਾ, ਬੋਲੀਆਂ ਅਤੇ ਪੰਜਾਬੀ ਟੱਪੇ ਗਾਕੇ ਖੂਬ ਰੰਗ ਬੰਨ੍ਹਿਆ ਗਿਆ ਤੇ ਆਪਣੀ ਖੁਸ਼ੀ ਇੱਕ ਦੁਜੇ ਨਾਲ ਸਾਂਝੀ ਕੀਤੀ ਗਈ। ਮੈਂਬਰਾਂ ਵੱਲੋਂ ਆਪਣੇ ਘਰ ਵਿਆਹ ਜਾਂ ਬੱਚੇ ਦੇ ਜਨਮ ਦੀ ਪਹਿਲੀ ਲੋਹੜੀ ਦੀ ਖੁਸ਼ੀ ਸਾਂਝੀ ਕੀਤੀ ਗਈ। ਮੈਂਬਰਾਂ ਵੱਲੋਂ ਆਪਣੇ ਪਰਿਵਾਰ ਸਮੇਤ ਭੰਗੜਾ ਪਾ ਕੇ ਇਸ ਲੋਹੜੀ ਪ੍ਰੋਗਰਾਮ ਨੂੰ ਹੋਰ ਵੀ ਚਾਰ ਚੰਨ ਲਗਾ ਦਿੱਤੇ। ਸਾਰੇ ਮੈਬਰਾਂ ਨੂੰ ਕਲੱਬ ਵੱਲੋਂ ਸਪੈਸਲ ਗਿਫ਼ਟ, ਨਵੇਂ ਸਾਲ ਦੇ ਗਿਫ਼ਟ ਵੰਡੇ ਗਏ। ਇਸ ਮੌਕੇ ਕਲੱਬ ਵੱਲੋਂ ਕੀਤੇ ਜਾ ਰਹੇ ਲੋਕ ਭਲ਼ਾਂਈ ਦੇ ਕੰਮਾ ਨੂੰ ਵੇਖਦੇ ਹੋਏ ਪੰਧੇਰ ਵੀ ਕਲੱਬ ਵਿੱਚ ਸ਼ਾਮਲ ਹੋਏ। ਇਸ ਤਰ੍ਹਾਂ ਲੋਹੜੀ ਦਾ ਇਹ ਪ੍ਰੋਗਰਾਮ ਅਮਿਟ ਯਾਦਾਂ ਛੱਡਦਾ ਹੋਇਆ ਦੇਰ ਰਾਤ ਤੱਕ ਚੱਲਿਆ। ਸਮੁੱਚੇ ਸਮਾਗਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਸਤਿੰਦਰ ਕੁਮਾਰ ਗੋਇਲ ਨੇ ਨਿਭਾਈ। ਇਸ ਮੌਕੇ ਪ੍ਰੇਮ ਅਗਰਵਾਲ , ਭੋਲਾ ਨਾਥ ਜਿੰਦਲ, ਰਜਿੰਦਰ ਗਰਗ, ਮਿੱਤਰ ਸੈਨ, ਵਿਨੋਦ ਭੰਮਾ, ਗੁਰਮੰਤਰ ਸਿੰਘ, ਰੋਹਤਾਂਸ ਸਿੰਗਲਾ, ਵਿਨੋਦ ਗੋਇਲ , ਕ੍ਰਿਸ਼ਨ ਜੋਗਾ, ਅਨਿਲ ਹੈਪੀ , ਸੁਰਿੰਦਰ ਬਾਂਸਲ, ਪੁਨੀਤ ਗੋਇਲ, ,ਰਾਧੈ ਸਿਆਮ , ਰਾਜੇਸ ਪੰਧੇਰ ਸਮੇਤ ਮੈਬਰ ਪਰਿਵਾਰ ਸਮੇਤ ਹਾਜ਼ਰ ਸਨ।