ਪੰਡਿਤ ਸੁਧੀਰ ਨੇ ਭਗਤਾਂ ਨੂੰ ਕਥਾ ਸੁਣਾ ਕੇ ਕੀਤਾ ਨਿਹਾਲ
ਜੈ ਮਾਂ ਮੰਦਰ ਵਿੱਚ ਸੁਧੀਰ ਕੁਮਾਰ ਰਾਜ ਪੂਰੇ
Publish Date: Mon, 06 Apr 2026 08:31 PM (IST)
Updated Date: Tue, 07 Apr 2026 04:11 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਜੈ ਮਾਂ ਮੰਦਰ ਵਿੱਚ ਸੁਧੀਰ ਕੁਮਾਰ ਰਾਜਪੁਰੇ ਵਾਲੇ ਵੱਲੋਂ ਭਗਤ ਮਾਲਾ ਦੀ ਕਥਾ ਦਾ ਪਹਿਲਾ ਦਿਨ ਆਰੰਭ ਕੀਤਾ ਗਿਆ। ਜੋਤੀ ਪ੍ਰਚੰਡ ਦੀ ਰਸਮ ਅੰਮ੍ਰਿਤ ਪਾਲ ਮਿੱਤਲ ਖਜ਼ਾਨਚੀ ਸ਼ਾਂਤੀ ਭਵਨ ਨੇ ਨਿਭਾਈ। ਪੰਡਿਤ ਨਵਰਾਜ ਸ਼ਾਸਤਰੀ ਵੱਲੋਂ ਵਿਧੀ ਅਨੁਸਾਰ ਪੂਜਾ ਕਰਵਾਈ ਗਈ। ਸੁਧੀਰ ਨੇ ਕਥਾ ਦੇ ਪਹਿਲੇ ਦਿਨ ਭਗਤਾਂ ਦੀ ਕਥਾ ਸੁਣਾਉਂਦੇ ਹੋਏ ਦੱਸਿਆ ਕਿ ਭਗਤ ਮਾਲ ਕਥਾ ਸੁਣਨ ਨਾਲ ਕਸ਼ਟ ਦੂਰ ਹੋ ਜਾਂਦੇ ਹਨ ਸੁਆਮੀ ਜੀ ਨੇ ਕਥਾ ਸੁਣਾਉਂਦੇ ਹੋਏ ਦੱਸਿਆ ਕਿ ਹਰੇਕ ਭਗਤ ਨੂੰ ਸ੍ਰੀ ਵਿੰਦਾਵਨ ਧਾਮ ਜਰੂਰ ਜਾਣਾ ਚਾਹੀਦਾ ਹੈ, ਜਿੱਥੇ ਜਾ ਕੇ ਸਭ ਕਸ਼ਟ ਦੂਰ ਹੋ ਜਾਂਦੇ ਹਨ ਸੁਆਮੀ ਜੀ ਨੇ ਦੱਸਿਆ ਕਿ ਜਿੱਥੇ ਜਿੱਥੇ ਭਗਤ ਮਾਲਾ ਕਥਾ ਹੁੰਦੀ ਹੈ, ਉੱਥੇ ਠਾਕੁਰ ਜੀ ਜਰੂਰ ਬਿਰਾਜਮਾਨ ਹੁੰਦੇ ਹਨ। ਇਸ ਮੌਕੇ ਤੇ ਸੁੰਦਰ ਸੁੰਦਰ ਭਜਨ ਵੀ ਸੁਨਾਏ ਜਿਵੇਂ ਸ਼ੁਕਰ ਕਰਾ ਸ਼ੁਕਰ ਕਰਾ ਤੇਰਾ ਸ਼ੁਕਰ ਕਰਾ ਆਰਤੀ ਦੇ ਉਪਰੰਤ ਪ੍ਰਸ਼ਾਦ ਦਾ ਵਿਤਰਨ ਕੀਤਾ ਗਿਆ ਆਰਤੀ ਦੀ ਰਸਮ ਨੇ ਨਿਭਾਈ।
ਇਸ ਮੌਕੇ ਬਿੰਦਰਪਾਲ ਗਰਗ ਜੀ ਨੇ ਦੱਸਿਆ ਕਿ ਇਹ ਸੱਤ ਦਿਨ ਦੀ ਕਥਾ ਤੋਂ ਬਾਅਦ ਸੱਤਵੇਂ ਦਿਨ ਵਿਸ਼ਾਲ ਭੰਡਾਰਾ ਵੀ ਜੈਮਾ ਮੰਦਰ ਵਿੱਚ ਚੱਲੇਗਾ ਕਥਾ ਦੇ ਮੌਕੇ ਜੈਮਾ ਮੰਦਰ ਨੂੰ ਖੂਬ ਲੜੀਆਂ ਅਤੇ ਫੁੱਲਾਂ ਦੇ ਨਾਲ ਸਜਾਇਆ ਗਿਆ ਹੈ, ਭਗਤ ਮਾਲਾ ਕਥਾ ਮਾਨਸਾ ਵਿੱਚ ਪਹਿਲੀ ਵਾਰ ਜੈ ਮਾਂ ਮੰਦਰ ਵਿੱਚ ਹੋ ਰਹੀ ਹੈ। ਇਹ ਕਥਾ 6 ਅਪ੍ਰੈਲ ਤੋਂ ਲੈ ਕੇ 12 ਅਪ੍ਰੈਲ ਤੱਕ ਹੋਵੇਗੀ। ਸਾਰੇ ਭਗਤਾਂ ਨੂੰ ਬੇਨਤੀ ਹੈ ਕਿ ਜੈ ਮਾਂ ਮੰਦਰ ਵਿੱਚ ਸ਼ਾਮ 3:30 ਵਜੇ ਤੋਂ ਲੈ ਕੇ 6 ਵਜੇ ਤੱਕ ਕਥਾ ਸੁਣਨ ਲਈ ਜਰੂਰ ਪਹੁੰਚੋ। ਇਸ ਮੌਕੇ ਤੇ ਸ਼੍ਰੀ ਸ਼ਕਤੀ ਕੀਰਤਨ ਮੰਡਲ ਦੇ ਪ੍ਰਧਾਨ ਰਾਜ ਕੁਮਾਰ ਮਿੱਤਲ, ਕੈਸ਼ੀਅਰ ਕ੍ਰਿਸ਼ਨ ਮਦਾਨ, ਜਨਰਲ ਸੈਕਟਰੀ ਵਿਨੋਦ ਕੁਮਾਰ ਬਾਂਸਲ, ਰਾਜੀਵ ਕੁਮਾਰ, ਨਿਤਿਨ ਖੁੰਗਰ, ਭਗਵਾਨ ਦਾਸ, ਵਿਜੇ ਕੁਮਾਰ, ਅਭਿਸ਼ੇਕ ਜੈਨ, ਰਾਮ ਗਰਗ, ਰਾਜ ਕੁਮਾਰ ਅਕਲੀਆ, ਅਨਿਲ ਕੁਮਾਰ ਬਾਂਸਲ, ਕ੍ਰਿਸ਼ਨ ਕੁਮਾਰ, ਕ੍ਰਿਸ਼ਨ ਲਾਲ ਐਸਡੀਓ ਇਸਤਰੀ ਸਤਿਸੰਗ ਸਭਾ ਵੱਲੋਂ ਇਸਤਰੀ ਸਤਿਸੰਗ ਸਭਾ ਦੇ ਪ੍ਰਧਾਨ ਨਿਸ਼ਾ ਹੰਸ ਅਤੇ ਪੂਰੇ ਇਸਤਰੀ ਸਤਿਸੰਗ ਸਭਾ ਹਾਜ਼ਰ ਸਨ।