ਕਾਲਜ ਵਿਖੇ ਏਡਜ਼ ਜਾਗਰੂਕਤਾ ਸਬੰਧੀ ਭਾਸ਼ਣ ਕਰਵਾਇਆ
ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ
Publish Date: Tue, 17 Mar 2026 08:09 PM (IST)
Updated Date: Wed, 18 Mar 2026 04:16 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਵਿਖੇ ਰੈੱਡ ਰਿਬਨ ਕਲੱਬ ਵੱਲੋਂ ਏਡਜ਼ ਜਾਗਰੂਕਤਾ ਵਿਸ਼ੇ ’ਤੇ ਭਾਸ਼ਣ ਕਰਵਾਇਆ। ਪ੍ਰੋਗਰਾਮ ਵਿੱਚ 50 ਵਿਦਿਆਰਥੀਆਂ ਨੇ ਭਾਗ ਲਿਆ। ਭਾਗ ਲੈਣ ਵਾਲੇ ਵਿਦਿਆਰਥੀਆਂ ’ਚ ਕੁੜੀਆਂ ਦੀ ਗਿਣਤੀ 20 ਅਤੇ ਲੜਕਿਆਂ ਦੀ ਗਿਣਤੀ 30 ਰਹੀ। ਮੁੱਖ ਬੁਲਾਰਾ ਵਜੋਂ ਡਾ. ਜਸਕਰਨ ਸਿੰਘ ਨੇ ਸ਼ਿਰਕਤ ਕਰਦਿਆਂ ਵਿਦਿਆਰਥੀਆਂ ਨੂੰ ਏਡਜ਼ ਦੇ ਕਾਰਨ, ਪ੍ਰਭਾਵ ਅਤੇ ਰੋਕਥਾਮ ਲਈ ਕੀਤੇ ਜਾ ਸਕਣ ਵਾਲੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਏਡਜ਼ ਵਰਗੀਆਂ ਸਮੱਸਿਆਵਾਂ ਬਾਰੇ ਜਾਗਰੂਕ ਰਹਿਣ ਲਈ ਪ੍ਰੇਰਿਆ। ਇਸ ਮੌਕੇ ਡਾ.ਸਿੰਪਲ ਬਾਂਸਲ, ਡਾ.ਆਸ਼ੂ ਗਰਗ, ਡਾ.ਸੀਮਾ ਜਿੰਦਲ, ਡਾ. ਹਰਵਿੰਦਰ ਕੌਰ, ਡਾ. ਪ੍ਰਤਿਭਾ ਜਿੰਦਲ ਅਤੇ ਡਾ. ਸੋਨਮ ਚਾਵਲਾ ਵੀ ਮੌਜੂਦ ਸਨ।