ਕੌਮਾਂਤਰੀ ਮਹਿਲਾ ਦਿਵਸ ਦੇ ਸਬੰਧ ’ਚ ਕਰਵਾਇਆ ਭਾਸ਼ਣ
ਸਥਾਨਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ
Publish Date: Tue, 10 Mar 2026 05:42 PM (IST)
Updated Date: Wed, 11 Mar 2026 04:07 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਥਾਨਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਵਿਖੇ ਐਨਐਸਐਸ ਵਿਭਾਗ ਅਤੇ ਇਤਿਹਾਸ ਵਿਭਾਗ ਵੱਲੋਂ ਪ੍ਰਿੰਸੀਪਲ ਡਾ. ਜਯੋਤਸ਼ਨਾ ਅਤੇ ਇੰਚਾਰਜ ਪ੍ਰਿੰਸੀਪਲ ਡਾ. ਜਸਕਰਨ ਸਿੰਘ ਦੀ ਅਗਵਾਈ ਹੇਠ ਅੰਤਰ ਰਾਸ਼ਟਰੀ ਮਹਿਲਾ ਦਿਵਸ ਦੇ ਸੰਦਰਭ ਵਿੱਚ ਲੈਕਚਰ ਕਰਵਾਇਆ। ਮੁੱਖ ਬੁਲਾਰੇ ਡਾ. ਅਜਮੀਤ ਕੌਰ ਨੇ ਇਸ ਦਿਨ ਦੇ ਮਹੱਤਵ ਅਤੇ ਇਤਿਹਾਸ ਬਾਰੇ ਬੋਲਦਿਆਂ ਕਿਹਾ ਕਿ ਔਰਤਾਂ ਨੇ ਆਪਣੇ ਅਧਿਕਾਰਾਂ ਅਤੇ ਸਨਮਾਨ ਲਈ ਸਮੇਂ-ਸਮੇਂ ’ਤੇ ਸੰਘਰਸ਼ ਕੀਤੇ ਤੇ ਉਹ ਇਨ੍ਹਾਂ ਸੰਘਰਸ਼ਾਂ ਵਿਚੋਂ ਸਫ਼ਲ ਹੋਈਆਂ। ਉਨ੍ਹਾਂ ਦੱਸਿਆ ਕਿ ਔਰਤਾਂ ਦੀ ਆਪਣੇ ਹੱਕਾਂ ਲਈ ਕੀਤੀ ਗਈ ਲੜਾਈ ਦੀ ਬਦੌਲਤ ਸੰਯੁਕਤ ਰਾਸ਼ਟਰ ਵੱਲੋਂ ਸਾਲ 1975 ਤੋਂ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਵਜੋਂ ਮਨਾਉਣ ਦੀ ਰਸਮੀ ਪ੍ਰਵਾਨਗੀ ਦਿੱਤੀ। ਉਨ੍ਹਾਂ ਦੱਸਿਆ ਕਿ ਸਾਲ 1996 ਤੋਂ ਇਹ ਦਿਨ ਵਿਸ਼ੇ ਥੀਮ ਨਾਲ ਮਨਾਇਆ ਜਾਣਾ ਲੱਗਾ ਅਤੇ ਇਸ ਵਰ੍ਹੇ ਇਹ ਦਿਨ ਰਾਈਟਸ ਜ਼ਸਟਿਸ ਐਕਸ਼ਨ ਫਾਰ ਆਲ ਦਿ ਵੂਮੈਨ ਐਂਡ ਗਰਲਜ਼ ਥੀਮ ਅਤੇ ਗਿਵ ਟੂ ਗੇਨ ਕੰਪੈਨ ਤਹਿਤ ਮਨਾਇਆ ਜਾ ਰਿਹਾ ਹੈ। ਮੰਚ ਸੰਚਾਲਨ ਕਰਦਿਆਂ ਪ੍ਰੋ. ਬਲਜੀਤ ਸਿੰਘ ਨੇ ਇਤਿਹਾਸ ਦੀਆਂ ਮਹਾਨ ਔਰਤਾਂ ਮਾਈ ਭਾਗੋ, ਬੀਬੀ ਭਾਨੀ, ਮਾਤਾ ਗੁਜਰੀ, ਰਾਣੀ ਲਕਸ਼ਮੀ ਬਾਈ ਅਤੇ ਮਦਰ ਟਰੇਸਾ ਦੇ ਸਮਾਜ ਵਿੱਚ ਕੀਤੇ ਕਾਰਜਾਂ ਅਤੇ ਯੋਗਦਾਨ ਨੂੰ ਯਾਦ ਕੀਤਾ। ਇਸ ਮੌਕੇ ਪ੍ਰੋ. ਅੰਬੇਸ਼ ਭਾਰਦਵਾਜ, ਪ੍ਰੋ. ਜੋਤੀ, ਪ੍ਰੋ. ਲੋਕੇਸ਼ ਗਰਗ ਵੀ ਮੌਜੂਦ ਸਨ।