ਗਤੰਤਰ ਦਿਵਸ ਮੌਕੇ ਸਮਾਜ ਸੇਵੀ ਨਰੇਸ਼ ਬਿਰਲਾ ਸਨਮਾਨਿਤ
ਵੁਆਇਸ ਆਫ ਮਾਨਸਾ ਦੇ ਕੈਸ਼ੀਅਰ
Publish Date: Wed, 28 Jan 2026 07:27 PM (IST)
Updated Date: Thu, 29 Jan 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਵੁਆਇਸ ਆਫ਼ ਮਾਨਸਾ ਦੇ ਕੈਸ਼ੀਅਰ, ਸਹਾਰਾ ਕਲੱਬ ਦੇ ਸੈਕਟਰੀ, ਜੈ ਮਾਂ ਜਵਾਲਾ ਜੀ ਚੈਰੀਟੇਬਲ ਟਰੱਸਟ ਦੇ ਪ੍ਰੈਸ ਸਕੱਤਰ, ਰੈੱਡ ਕ੍ਰਾਸ ਸੋਸਾਇਟੀ ਦੇ ਮੈਂਬਰ ਨਰੇਸ਼ ਬਿਰਲਾ ਨੂੰ ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਵੱਲੋਂ ਗਤੰਤਰਤਾ ਦਿਵਸ ਦੇ ਜ਼ਿਲ੍ਹਾ ਪੱਧਰੀ ਸਮਾਗਮ ਸਮੇਂ ਸ਼ਲਾਘਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਵੁਆਇਸ ਆਫ਼ ਮਾਨਸਾ ਦੇ ਪ੍ਰਧਾਨ ਡਾ. ਜਨਕ ਰਾਜ ਸਿੰਗਲਾ, ਡਾ. ਤੇਜਿੰਦਰ ਪਾਲ ਸਿੰਘ ਰੇਖੀ ਨੇ ਦੱਸਿਆ ਕਿ ਨਰੇਸ਼ ਵਿਰਲਾ ਧਾਰਮਿਕ ਤੇ ਸਮਾਜਿਕ ਕੰਮਾਂ ਵਿੱਚ ਅਤੇ ਸੋਸ਼ਲ ਐਕਟੀਵਿਟੀਆਂ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਰਹਿੰਦੇ ਹਨ। ਹੁਣ ਤੱਕ ਉਨ੍ਹਾਂ ਨੇ ਕਿੰਨੇ ਹੀ ਲੋਕਾਂ ਨੂੰ ਖੂਨਦਾਨ ਦੇ ਕੇ ਉਨ੍ਹਾਂ ਦੀ ਜਾਨ ਬਚਾਈ ਹੈ ਅਤੇ ਕਿੰਨ੍ਹੇ ਹੀ ਮੈਡੀਕਲ ਕੈਂਪ ਅਤੇ ਖੂਨਦਾਨ ਕੈਂਪ ਲਗਾਏ ਹਨ। ਨਰੇਸ਼ ਬਿਰਲਾ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਨਮਾਨਿਤ ਕੀਤੇ ਜਾਣ ਤੇ ਆਖਿਲ ਭਾਰਤੀਆ ਅਦਿਤਿਆ ਬਹਿਣੀ ਸੰਸਥਾ ਦੇ ਪ੍ਰਧਾਨ ਦਰਸ਼ਨ ਪਾਲ ਗਰਗ, ਓਮ ਪ੍ਰਕਾਸ਼ ਤਹਿਸੀਲਦਾਰ, ਸਹਾਰਾ ਕਲੱਬ ਦੇ ਪ੍ਰਧਾਨ ਤਰਸੇਮ ਜੋਗਾ ਨੇ ਦੱਸਿਆ ਕਿ ਨਰੇਸ਼ ਵਿਰਲਾ ਹਰੇਕ ਲੋੜਵੰਦ ਵਿਅਕਤੀ ਦੀ ਹਰ ਸੰਭਵ ਸਹਾਇਤਾ ਕਰਨ ਲਈ ਤਤਪਰ ਰਹਿੰਦੇ ਹਨ ਅਤੇ ਕਿਸੇ ਵੀ ਕੋਈ ਮਰੀਜ਼ ਦੀ ਮਦਦ ਕਰਨੀ ਹੈ ਤਾਂ ਉਹ ਆਪਣੇ ਵੱਲੋਂ ਵੀ ਉਸ ਦੀ ਸਹਾਇਤਾ ਕਰਨ ਲਈ ਤਿਆਰ ਰਹਿੰਦੇ ਹਨ ਅਤੇ ਜੇ ਕੋਈ ਵੱਡੀ ਮਦਦ ਦੀ ਲੋੜ ਹੁੰਦੀ ਹੈ ਤਾਂ ਹੋਰਾਂ ਸੰਸਥਾਵਾਂ ਰਾਹੀਂ ਵੀ ਉਸ ਦੀ ਮਦਦ ਕਰਨ ਦੀ ਪਹੁੰਚ ਕਰਦੇ ਹਨ। ਇਸ ਮੌਕੇ ਤੇ ਉਨ੍ਹਾਂ ਦੇ ਨਾਲ, ਅਭਿਸ਼ੇਕ ਸਿੰਗਲਾ, ਅਮਰਜੀਤ ਸਿੰਘ, ਆੜ੍ਹਤੀਆ ਐਸੋਸੀਏਸ਼ਨ ਦੇ ਸੈਕਟਰੀ ਰਮੇਸ਼ ਟੋਨੀ, ਵਿਸ਼ਵਜੀਤ ਬਰਾੜ, ਇੰਦਰਜੀਤ ਸਿੰਘ ਉੱਭਾ, ਰੋਹਤਾਸ਼ ਬਰੇਟਾ ਲੈਬ ਅਤੇ ਅਸ਼ੋਕ ਸਪੋਲੀਆ ਆਦੀ ਨੇ ਸਰਕਾਰ ਦੀ ਅਜਿਹੇ ਸਮਾਜ ਸੇਵੀ ਨੂੰ ਪ੍ਰਸ਼ੰਸਾ ਪੱਤਰ ਦੇਣ ਦੀ ਪ੍ਰਸ਼ੰਸਾ ਕੀਤੀ।