- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਸ਼ਾ ਵਿਭਾਗ, ਪੰਜਾਬ ਵੱਲੋਂ ਕੌਮਾਂਤਰੀ

-ਵਿਦਿਆਰਥਣਾਂ ਦੇ ਸਵਾਲਾਂ ਦੇ ਜਵਾਬ ਸੰਵਾਦਕਰਤਾਵਾਂ ਨੇ ਸੁਚੱਜੇ ਢੰਗ ਨਾਲ ਦਿੱਤੇ
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਭਾਸ਼ਾ ਵਿਭਾਗ, ਪੰਜਾਬ ਵੱਲੋਂ ਕੌਮਾਂਤਰੀ ਮਹਿਲਾ ਦਿਵਸ ਮੌਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਅਨੇਕ ਤਰ੍ਹਾਂ ਦੇ ਸਮਾਗਮ ਕਰਵਾਏ ਜਾ ਰਹੇ ਹਨ। ਇਸੇ ਕੜੀ ਵਿੱਚ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਮਾਨਸਾ ਵੱਲੋਂ ਸਥਾਨਕ ਐੱਸ.ਡੀ. ਕੰਨਿਆ ਕਾਲਜ ’ਚ ਸਖੀ ਸੰਵਾਦ : ‘ਚੁੱਪ ਤੋਂ ਚਾਨਣ ਤੱਕ’ ਸਿਰਲੇਖ ਅਧੀਨ ਸਮਾਗਮ ਦਾ ਆਯੋਜਨ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਕਾਲਜ ਦੇ ਪ੍ਰਿੰਸੀਪਲ ਡਾ. ਗਰਿਮਾ ਮਹਾਜਨ ਨੇ ਕੀਤੀ। ਸ਼ਰਨਜੀਤ ਕੌਰ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ (ਆਪ) ਮਾਨਸਾ ਅਤੇ ਡਾ. ਗੁਰਮੇਲ ਕੌਰ ਜੋਸ਼ੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਸਮਾਗਮ ਵਿੱਚ ਡਾ. ਨੀਤੂ ਅਰੋੜਾ ਸਹਾਇਕ ਪ੍ਰੋਫ਼ੈਸਰ ’ਵਰਸਿਟੀ ਕਾਲਜ ਘੁੱਦਾ, ਡਾ ਲਵਲੀਨ ਵੜਿੰਗ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਮਾਨਸਾ ਅਤੇ ਜਸ਼ਨਪ੍ਰੀਤ ਕੌਰ ਰਿਸਰਚ ਸਕਾਲਰ ਪੰਜਾਬ
ਯੂਨੀਵਰਸਿਟੀ ਚੰਡੀਗੜ੍ਹ ਸੰਵਾਦ ਕਰਤਾ ਵਜੋਂ ਸ਼ਾਮਲ ਹੋਏ। ਮੰਚ ਸੰਚਾਲਨ ਦੀ ਭੂਮਿਕਾ ਕਾਲਜ ਦੇ ਪੰਜਾਬੀ ਵਿਭਾਗ ਦੇ ਪ੍ਰੋਫ਼ੈਸਰ ਬਲਜੀਤ ਕੌਰ ਨੇ ਨਿਭਾਈ। ਸਮਾਗਮ ਦੀ ਸ਼ੁਰੂਆਤ ਖੋਜ ਅਫ਼ਸਰ ਗੁਰਪ੍ਰੀਤ ਸਿੰਘ ਨੇ ਆਪਣੀ ਕਵਿਤਾ ਰਾਹੀਂ ਕੀਤੀ, ਜਿਸ ਵਿੱਚ ਉਨ੍ਹਾਂ ਧੀ ਨੂੰ ਪੁੱਤਰ ਦੇ ਸਮਾਨ ਆਜ਼ਾਦੀ ਦੇਣ ਦੀ ਗੱਲ ਕਹੀ। ਇਸ ਉਪਰੰਤ ਜ਼ਿਲ੍ਹਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ ਨੇ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਸਮਾਗਮ ਦੇ ਸੰਵਾਦਕਰਤਾਵਾਂ ਡਾ. ਨੀਤੂ ਅਰੋੜਾ, ਡਾ. ਲਵਲੀਨ ਵੜਿੰਗ ਅਤੇ ਜਸ਼ਨਪ੍ਰੀਤ ਕੌਰ ਨਾਲ ਸੰਵਾਦ ਰਚਾਇਆ। ਇਸ ਸੰਵਾਦ ਵਿੱਚੋਂ ਇਹ ਗੱਲ ਸਾਹਮਣੇ ਆਈ ਕਿ ਪੂੰਜੀਵਾਦ ਭਾਵੇਂ ਔਰਤ ਦੀ ਆਜ਼ਾਦੀ ਨੂੰ ਪਹਿਲਾਂ ਨਾਲੋਂ ਬਿਹਤਰ ਦਿਖਾਉਂਦਾ ਹੈ ਪਰ ਔਰਤ ਦਾ ਸਵਾਲ ਅਜੇ ਵੀ ਜਿਉਂ ਦਾ ਤਿਉਂ ਹੀ ਹੈ। ਬੇਸ਼ਕ ਦਾਦੀ ਨਾਲੋਂ ਸਾਡੀਆਂ ਮਾਵਾਂ ਦੀ ਜਿੰਦਗੀ ਬਿਹਤਰ ਹੋਈ ਹੈ ਮਾਵਾਂ ਨਾਲੋਂ ਸਾਡੀ ਖੁਦ ਦੀ ਜ਼ਿੰਦਗੀ ਬਿਹਤਰ ਹੋਈ ਹੈ, ਪਰੰਤੂ ਔਰਤ ਦੀ ਬਰਾਬਰੀ ਦਾ ਸਵਾਲ ਪਰਿਵਾਰ ਦੀ ਸੰਸਥਾ, ਵਿਆਹ ਦੀ ਸੰਸਥਾ ਅਤੇ ਵਸੀਅਤ ਦੀ ਸੰਸਥਾ ਨੂੰ ਨਵੇਂ ਸਿਰੇ ਤੋਂ ਸਿਰਜਣ ਨਾਲ ਹੀ ਹੱਲ ਹੋਣਾ ਹੈ। ਦੁਨੀਆਂ ਦੀ ਕਿਰਤ ਵਿਚ 60 ਫ਼ੀਸਦੀ ਔਰਤਾਂ ਦੀ ਭਾਗੀਦਾਰੀ ਹੈ, ਜਦੋਂਕਿ ਪੂੰਜੀ ਵਿੱਚ ਸਿਰਫ਼ ਇਕ ਫ਼ੀਸਦੀ ਹੈ। ਇਸ ਲਈ ਇਹ ਆਰਥਿਕ ਨਾ-ਬਰਾਬਰੀ ਵੀ ਔਰਤ ਦੇ ਸਵਾਲ ਨੂੰ ਹੋਰ ਵੱਡਾ ਕਰਦੀ ਹੈ। ਇਸ ਸੰਵਾਦ ’ਚ ਇਹ ਗੱਲ ਵੀ ਸਾਹਮਣੇ ਆਈ ਕਿ ਔਰਤ ਮਰਦ ਦੀ ਬਰਾਬਰੀ ਅਸਲ ਵਿਚ ਇਕ ਪਰਿਵਾਰ ਤੋਂ ਸ਼ੁਰੂ ਹੋ ਕੇ ਪਿੰਡ, ਸ਼ਹਿਰ ਅਤੇ ਸਮਾਜ ਵਿੱਚ ਫੈਲਣੀ ਹੈ। ਇਸ ਲਈ ਔਰਤ ਨੂੰ ਆਪਣਾ ਆਪ ਵੀ ਦੇਖਣਾ ਪਵੇਗਾ।
ਇਸ ਢੰਗ ਨਾਲ ਉਹ ਆਪਣੇ ਅੰਦਰ ਪਈ ਪਿੱਤਰਸਤਾ ਨੂੰ ਸਵਾਲ ਕਰੇਗੀ। ਇਸ ਸੰਵਾਦ ਵਿੱਚ ਕਾਲਜ ਦੀਆਂ ਵਿਦਿਆਰਥਣਾਂ ਨੇ ਵੀ ਆਪਣੇ ਸਵਾਲ ਕੀਤੇ ਜਿਨ੍ਹਾਂ ਦੇ ਸੰਵਾਦਕਰਤਾਵਾਂ ਵੱਲੋਂ ਸੁਚੱਜੇ ਢੰਗ ਨਾਲ ਜਵਾਬ ਦਿੱਤੇ ਗਏ। ਇਸ ਸਮਾਗਮ ਵਿੱਚ ਕਹਾਣੀਕਾਰ ਜਸਵਿੰਦਰ ਰੱਤੀਆਂ, ਇੰਦਰਜੀਤ ਉੱਭਾ ਨੇ ਵੀ ਸਮਾਜ ਵਿੱਚ ਔਰਤ ਦੇ ਸਥਾਨ ਪ੍ਰਤੀ ਆਪਣੇ ਵਿਚਾਰ ਪੇਸ਼ ਕੀਤੇ। ਪ੍ਰਧਾਨਗੀ ਭਾਸ਼ਣ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਗਰਿਮਾ ਮਹਾਜਨ ਨੇ ਭਾਸ਼ਾ ਵਿਭਾਗ ਦੀ ਸ਼ਲਾਂਘਾ ਕਰਦਿਆਂ ਕਿਹਾ ਕਿ ਸਾਡੇ ਕਾਲਜ ਵਿੱਚ ਇਸ ਤਰ੍ਹਾਂ ਦਾ ਸੰਵਾਦ ਪਹਿਲੀ ਵਾਰ ਹੋਇਆ ਹੈ। ਸਮਾਗਮ ਦੌਰਾਨ ਦਫ਼ਤਰ ਵੱਲੋਂ ਵਿਭਾਗੀ ਪੁਸਤਕਾਂ ਦੀ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਸਮਾਗਮ ਮੌਕੇ ਆਤਮਾ ਸਿੰਘ ਪਮਾਰ, ਹਰਬੰਸ ਸਿੰਘ, ਤਰਸੇਮ ਜੋਗਾ, ਸਰਬਜੀਤ ਸਿੰਘ, ਅਰਸ਼ਦੀਪ ਸਿੰਘ, ਓਮ ਪ੍ਰਕਾਸ਼, ਜੁਗਰਾਜ ਸਿੰਘ, ਕਾਲਜ ਦੇ ਪ੍ਰੋਫ਼ੈਸਰ ਸਹਿਬਾਨ ਅਤੇ ਵਿਦਿਆਰਥੀ ਹਾਜ਼ਰ ਸਨ।