- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ ਸਬੰਧਤ ਏਕਟੂ ਨੇ ਭੱਠਾ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਰੈਲੀ ਕੀਤੀ। ਇਸ ’ਚ ਭੱਠਾ ਮਜ਼ਦੂਰਾਂ ਨੂੰ ਮਹਿੰਗਾਈ ਭੱਤੇ ਅਨੁਸਾਰ ਰੇਟਾਂ ਵਿੱਚ ਵਾਧੇ, ਭੱਠਾ ਮਜ਼ਦੂਰਾਂ ਦੇ ਬੋਨਸ ਵਿੱਚ ਵਾਧਾ ਸਹਿਤ ਲੰਬੇ ਸਮੇਂ ਤੋਂ ਬੰਦ ਪਏ ਕੰਮ ਨੂੰ ਤੁਰੰਤ ਸ਼ੁਰੂ ਕਰਵਾਉਣ ਲਈ ਜ਼ਿਲ੍ਹਾ ਪੱਧਰੀ ਰੈਲੀ ਕੀਤੀ। ਇਸ ਵਿੱਚ ਸੈਂਕੜੇ ਮਜ਼ਦੂਰ ਸ਼ਾਮਲ ਹੋਏ। ਰੈਲੀ ਨੂੰ ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਵਿਜੈ ਕੁਮਾਰ ਭੀਖੀ ਵਿਜੈ, ਜ਼ਿਲ੍ਹਾ ਪ੍ਰਧਾਨ ਜੀਤ ਸਿੰਘ ਬੋਹਾ, ਜ਼ਿਲ੍ਹਾ ਕਾਰਜਕਾਰੀ ਮੈਂਬਰ ਗੁਰਮੀਤ ਸਿੰਘ ਨੰਦਗੜ੍ਹ, ਗੁਰਸੇਵਕ ਸਿੰਘ ਮਾਨ ਸਹਿਤ ਮਜ਼ਦੂਰ ਮੁਕਤੀ ਮੋਰਚਾ ਲਿਬਰੇਸ਼ਨ ਪੰਜਾਬ ਦੇ ਜਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਘਰਾਂਗਣਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਰਾਈ ਵਾਲੇ ਮਜ਼ਦੂਰਾਂ ਵੱਲੋਂ ਆਪਣੇ ਰੇਟ ਜਾਰੀ ਕਰਵਾਉਣ ਲਈ ਕੀਤੀ ਗਈ ਹੜਤਾਲ ਕਾਰਨ ਭੱਠਿਆਂ ‘ਤੇ ਪਥੇਰ ਦਾ ਕੰਮ ਬੰਦ ਕਰ ਦਿੱਤਾ ਗਿਆ ਹੈ ਜਿਸਦੇ ਚੱਲਦਿਆਂ ਮਜ਼ਦੂਰਾਂ ਨੂੰ ਭਾਰੀ ਨੁਕਸਾਨ ਹੋਇਆ ਹੈ ਅਤੇ ਮਾਲਕਾਂ ਵੱਲੋਂ ਬੰਦ ਕੀਤੇ ਕੰਮ ਕਰਕੇ ਬਹੁਤੇ ਭੱਠਿਆਂ ਦੇ ਮਜ਼ਦੂਰ ਟੁੱਟ ਵਿਚ ਚਲੇ ਗਏ ਹਨ ਜੇਕਰ ਭੱਠਾ ਮਾਲਕਾਂ ਵੱਲੋਂ ਪਥੇਰ ਦਾ ਕੰਮ ਸ਼ੁਰੂ ਨਹੀਂ ਕੀਤੀ ਤਾਂ ਇਸਦੇ ਖ਼ਿਲਾਫ਼ 2 ਮਾਰਚ ਨੂੰ ਮੁੜ ਮਾਨਸਾ ਜ਼ਿਲ੍ਹੇ ਪੱਧਰ ਦੀ ਰੈਲੀ ਰੱਖੀ ਗਈ ਹੈ। ਆਗੂਆਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਮੋਦੀ ਸਰਕਾਰ ਅਤੇ ਪੰਜਾਬ ਦੀ ਮਾਨ ਸਰਕਾਰ ਵੱਲੋਂ ਲੇਬਰ ਕਮਿਸ਼ਨ ਦੀ ਮੀਟਿੰਗ ਨਹੀਂ ਸੱਦੀ ਗਈ ਜਿਸ ਕਾਰਨ ਮਹਿੰਗਾਈ ਭੱਤੇ ਸਹਿਤ ਭੱਠਾ ਮਜ਼ਦੂਰਾਂ ਦੇ ਰੇਟਾਂ ਵਿੱਚ ਕੋਈ ਸਾਰਥਕ ਇਜ਼ਾਫ਼ਾ ਨਹੀਂ ਕੀਤਾ ਗਿਆ, ਜੋ ਕੁੱਝ ਰੁਪਏ ਵਧਾਏ ਜਾਂਦੇ ਹਨ। ਉਨ੍ਹਾਂ ਨੂੰ ਭੱਠਾ ਮਾਲਕ ਬਿਜਲੀ ਤੇ ਗਾਰੇ ਦੇ ਨਾਮ ’ਤੇ ਕੱਟ ਲੈਂਦੇ ਹਨ। ਮਜ਼ਦੂਰਾਂ ਹਿੱਸੇ ਕੁੱਝ ਨਹੀਂ ਬਚਦਾ। ਆਗੂਆਂ ਨੇ ਕਿਹਾ ਕਿ ਅੱਜ ਭੱਠਾ ਮਜ਼ਦੂਰ ਅੱਤ ਦੀਆਂ ਮਾੜੀਆਂ ਹਾਲਤਾਂ ਵਿੱਚ ਭੱਠਿਆਂ ‘ਤੇ ਕੰਮ ਕਰਨ ਲਈ ਮਜ਼ਬੂਰ ਹਨ, ਨਾ ਤਾਂ ਉਨ੍ਹਾਂ ਦੇ ਰਹਿਣ ਲਈ ਪੱਕੇ ਸ਼ੈਲਟਰ ਹਨ। ਨਾਂ ਪੀਣ ਵਾਲਾ ਸਾਫ਼ ਪਾਣੀ, ਨਾ ਕੋਈ ਉਨ੍ਹਾਂ ਦੀ ਐਮਰਜੈਂਸੀ ਵਿੱਚ ਦਵਾਈ ਦੀ ਸਹੂਲਤ ਹੈ। ਨਾਂ ਉਨ੍ਹਾਂ ਦੇ ਬੱਚਿਆਂ ਲਈ ਪੜ੍ਹਾਈ ਦੀ ਕੋਈ ਵਿਵਸਥਾ ਇਥੋਂ ਤੱਕ ਕਿ ਕਈ ਭੱਠਾ ਮਾਲਕ ਤਾਂ ਮਜ਼ਦੂਰਾਂ ਦੀ ਮਜਬੂਰੀ ਦਾ ਫ਼ਾਇਦਾ ਚੁੱਕ ਕੇ ਮਿਨੀਮਮ ਵੇਜਿਜ਼ ਤੋਂ ਘੱਟ ਉਜਰਤ ਦੇ ਰਹੇ ਹਨ। ਰੇਟ ਖੋਲ੍ਹਕੇ ਲੇਬਰ ਕੰਮ ਤੇ ਰੱਖੀ ਗਈ ਹੈ। ਇਸ ਖ਼ਿਲਾਫ਼ ਨਾਂ ਤਾਂ ਪ੍ਰਸਾਸ਼ਨ ਕੋਈ ਕਾਰਵਾਈ ਕਰਦਾ ਹੈ ਨਾਂ ਹੀ ਪੰਜਾਬ ਸਰਕਾਰ ਕੋਈ ਕਾਰਵਾਈ ਕਰਦੀ ਹੈ। ਮਜ਼ਦੂਰਾਂ ਕੋਲ ਲੜਨ ਤੋਂ ਸਿਵਾਏ ਕੋਈ ਹੱਲ ਨਹੀਂ ਹੈ। ਇਸ ਲਈ ਜੇਕਰ ਸਾਡੀਆਂ ਮੰਗਾ ਨਾ ਮੰਨੀਆਂ ਗਈਆਂ ਤਾਂ ਯੂਨੀਅਨ ਵੱਲੋਂ 2 ਮਾਰਚ ਨੂੰ ਵਿਸ਼ਾਲ ਰੈਲੀ ਕੀਤੀ ਜਾਵੇਗੀ। ਅੱਜ ਧਰਨੇ ਵਿਚ ਨਾਇਬ ਤਹਿਸੀਲਦਾਰ ਨੇ ਮਜ਼ਦੂਰਾਂ ਨੂੰ ਭਰੋਸਾ ਦਿੱਤਾ ਕਿ ਮੰਗਾਂ ਸਬੰਧੀ ਜਲਦ ਮੀਟਿੰਗ ਕਰਕੇ ਹੱਲ ਕੀਤੀਆਂ ਜਾਣਗੀਆਂ ਇਸ ਤੋਂ ਬਾਅਦ ਯੂਨੀਅਨ ਵੱਲੋਂ ਡੀਸੀ ਦਫ਼ਤਰ ਤੋਂ ਲੈਕੇ ਬੱਸ ਅੱਡੇ ਤੱਕ ਮਾਰਚ ਕਰਕੇ ਰੈਲੀ ਸਮਾਪਤ ਕੀਤੀ।