ਲਾਜਵੰਤੀ ਦੇਵੀ ਨੇ ਮਰਨ ਉਪਰੰਤ ਦੋ ਜ਼ਿੰਦਗੀਆਂ ਨੂੰ ਕੀਤਾ ਰੌਸ਼ਨ
ਲਾਜਵੰਤੀ ਦੇਵੀ ਪਤਨੀ ਸਵ: ਰਾਮ ਕਿ੍ਸ਼ਨ
Publish Date: Wed, 07 Jan 2026 06:41 PM (IST)
Updated Date: Thu, 08 Jan 2026 04:06 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਲਾਜਵੰਤੀ ਦੇਵੀ ਪਤਨੀ ਸਵ: ਰਾਮ ਕ੍ਰਿਸ਼ਨ ਦਾਸ (ਨੰਦਗੜ੍ਹ ਵਾਲੇ) ਦੀ ਮੌਤ ਬਾਅਦ ਉਨ੍ਹਾਂ ਦੇ ਪੁੱਤਰਾਂ ਅਮ੍ਰਿਤਪਾਲ ਅਤੇ ਮੇਘ ਰਾਜ ਨੇ ਮਾਤਾ ਜੀ ਦੀਆਂ ਅੱਖਾਂ ਰਿਟਾਇਰਡ ਚੀਫ਼ ਫ਼ਾਰਮੇਸੀ ਅਫਸਰ ਗੋਰਾ ਲਾਲ ਬਾਂਸਲ ਦੀ ਪ੍ਰੇਰਣਾ ਸਦਕਾ ਅਪੈਕਸ ਕਲੱਬ ਮਾਨਸਾ ਦੀ ਨੇਤਰਦਾਨ ਪ੍ਰਚਾਰ ਮੁਹਿੰਮ ਤਹਿਤ ਦਾਨ ਕਰਵਾਈਆਂ। ਇਹ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਸੰਜੀਵ ਪਿੰਕਾ ਨੇ ਦੱਸਿਆ ਕਿ ਇਹ ਅੱਖਾਂ ਸ਼ੰਕਰਾ ਆਈ ਬੈਂਕ ਲੁਧਿਆਣਾ ਦੀ ਟੀਮ ਰਾਹੀਂ ਦਾਨ ਕਰਵਾ ਕੇ ਦੋ ਜ਼ਿੰਦਗੀਆਂ ਨੂੰ ਰੋਸ਼ਨ ਕੀਤਾ ਗਿਆ। ਮਹਾਨ ਨੇਤਰਦਾਨੀ ਲਾਜਵੰਤੀ ਦੇਵੀ ਦੇ ਪੁੱਤਰ ਲਛਮਣ ਦਾਸ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਜੀ ਨਮਿੱਤ ਭੋਗ ਅਤੇ ਅੰਤਿਮ ਅਰਦਾਸ ਦੀ ਰਸਮ 09 ਜਨਵਰੀ 2026 ਦਿਨ ਸ਼ੁੱਕਰਵਾਰ ਨੂੰ ਸਥਾਨਕ ਗਊਸ਼ਾਲਾ ਭਵਨ ਦੇ ਬਲਾਕ ਬੀ ਵਿਖੇ ਦੁਪਹਿਰ 12:30 ਤੋਂ 01:30 ਵਜੇ ਹੋਵੇਗੀ।