ਗਰੰਟੀ ਪੂਰੀ ਹੋਣ ’ਤੇ ‘ਆਪ’ ਆਗੂਆਂ ਨੇ ਮਨਾਈ ਖ਼ੁਸ਼ੀ
ਆਮ ਆਦਮੀ ਪਾਰਟੀ ਬਰੇਟਾ ਦੀ ਪੂਰੀ ਟੀਮ
Publish Date: Mon, 09 Mar 2026 05:51 PM (IST)
Updated Date: Tue, 10 Mar 2026 04:06 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਆਮ ਆਦਮੀ ਪਾਰਟੀ ਬਰੇਟਾ ਦੀ ਟੀਮ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪੰਜਾਬ ਦੀਆਂ ਬੀਬੀਆਂ ਅਤੇ ਭੈਣਾਂ ਨਾਲ 1000 ਰੁਪਏ ਦੇਣ ਦੇ ਕੀਤੇ ਵਾਅਦੇ ਨੂੰ ਪੂਰਾ ਕਰਨ ਦੀ ਖੁਸ਼ੀ ਵਿਚ ਕ੍ਰਿਸ਼ਨਾ ਮੰਦਰ ਚੌਂਕ ਵਿੱਚ ਲੱਡੂ ਵੰਡ ਕੇ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ ਪੰਜਾਬ ਰਾਜ ਵਪਾਰੀ ਕਮਿਸ਼ਨ ਹਲਕਾ ਬੁਢਲਾਡਾ ਦੇ ਚੇਅਰਮੈਨ ਲਲਿਤ ਜੈਨ ਬਰੇਟਾ ਨੇ ਕਿਹਾ ਕਿ ਪੰਜਾਬ ਵਿਚ ‘ਆਪ’ ਦੀ ਸਰਕਾਰ ਪੰਜਾਬ ਦੇ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰ੍ਹਾ ਕਰ ਹੀ ਰਹੀ ਹੈ। ਉਹ ਕੰਮ ਵੀ ਪੰਜਾਬ ਦੇ ਲੋਕਾਂ ਦੀ ਜ਼ਰੂਰਤ ਨੂੰ ਦੇਖਦੇ ਹੋਏ ਕਰ ਰਹੇ ਹਨ, ਜਿਵੇਂ ਅਨੁਸੂਚਿਤ ਜਾਤੀ ਦੀਆਂ ਮਹਿਲਾਵਾਂ ਨੂੰ ਇਸ ਸਕੀਮ ਵਿੱਚ 1500 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ। ਇਸੇ ਤਰ੍ਹਾਂ ਖੇਤਾਂ ਵਿੱਚ 24 ਘੰਟੇ ਬਿਜਲੀ, ਪਿੰਡਾਂ ਸ਼ਹਿਰਾਂ ਵਿੱਚ ਸਟੇਡੀਅਮ ਅਤੇ ਖੇਡ ਮੈਦਾਨ, ਪੰਜਾਬ ਦੇ ਲੋਕਾਂ ਲਈ 600 ਯੂਨਿਟ ਮੁਫ਼ਤ ਬਿਜਲੀ ਦੇ ਨਾਲ ਹਰ ਵਰਗ ਲਈ ਬਿਜਲੀ ਦੀਆਂ ਦਰਾਂ ’ਚ ਕਟੌਤੀ ਕੀਤੀ ਜਾ ਰਹੀ ਹੈ। ਪਿਛਲੀਆਂ ਸਰਕਾਰਾਂ ਨੇ ਹੁਣ ਤੱਕ ਝੂਠੇ ਮੈਨੀਫੈਸਟੋ ਜਾਰੀ ਕਰ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਇਆ ਹੈ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਨਾਲ ਹਰ ਸਮੇਂ ਨਾਲ ਖੜ੍ਹੀ ਹੈ। ਇਸ ਮੌਕੇ ਆਮ ਆਦਮੀ ਪਾਰਟੀ ਤੋਂ ਚੇਅਰਮੈਨ ਲਲਿਤ ਜੈਨ ਬਰੇਟਾ, ਸ਼ਹਿਰੀ ਪ੍ਰਧਾਨ ਕੇਵਲ ਸ਼ਰਮਾ, ਬਲਾਕ ਪ੍ਰਧਾਨ ਪ੍ਰੀਤ ਕੁਮਾਰ, ਕਾਕੂ ਬਰੇਟਾ, ਕੁਲਵਿੰਦਰ ਸਿੰਘ, ਸਾਬਕਾ ਨਗਰ ਕੌਂਸਲ ਪ੍ਰਧਾਨ ਲਛਮਣ ਦਾਸ, ਸੰਦੀਪ ਬੱਗਾ, ਕਪਿਲ ਦੇਵ, ਜੀਵਨ ਸਿੰਘ, ਰਾਕੇਸ਼ ਕੁਮਾਰ, ਸੰਸਾਰ ਸਿੰਘ, ਸੱਤਪਾਲ, ਨਵਦੀਪ ਸਿੰਗਲਾ, ਮਨਿੰਦਰ ਕੁਮਾਰ, ਖੇਮ ਚੰਦ, ਅਮਜਦ ਖਾਨ, ਰਾਮਜੀਤ ਫੌਜੀ ਅਤੇ ਹੋਰ ਪਾਰਟੀ ਵਰਕਰ ਮੌਜੂਦ ਰਹੇ।