- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਾਂਗਰਸ ਪਾਰਟੀ ਨੇ ਮਾਨਸਾ ਜ਼ਿਲ੍ਹੇ ਵਿੱਚ

-ਸੰਗਠਨ ਸਿਰਜਣ ਅਭਿਆਨ ਤਹਿਤ ਕਾਂਗਰਸ ਨੂੰ ਕੀਤਾ ਜਾ ਰਿਹੈ ਮਜ਼ਬੂਤ : ਕਾਂਵੜੇ, ਸੰਧੂ
ਚਤਰ ਸਿੰਘ, ਪੰਜਾਬੀ ਜਾਗਰਣ, ਬੁਢਲਾਡਾ : ਕਾਂਗਰਸ ਨੇ ਮਾਨਸਾ ਜ਼ਿਲ੍ਹੇ ਵਿੱਚ ਆਪਣੀ ਸੰਗਠਨਾਤਮਕ ਤਾਕਤ ਨੂੰ ਹੋਰ ਮਜ਼ਬੂਤ ਕਰਦਿਆਂ ਕੁਲਵੰਤ ਰਾਏ ਸਿੰਗਲਾ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕਰਦਿਆਂ ਤਾਜਪੋਸ਼ੀ ਸਮਾਗਮ ਦਾ ਆਯੋਜਨ ਕੀਤਾ। ਬੁਢਲਾਡਾ ਦੇ ਬਜਰੰਗ ਭਵਨ ’ਚ ਕਾਂਗਰਸ ਪਾਰਟੀ ਵੱਲੋਂ ਕੁਲਵੰਤ ਰਾਏ ਸਿੰਗਲਾ ਦੀ ਤਾਜਪੋਸ਼ੀ ਦਾ ਸਮਾਰੋਹ ਉਤਸ਼ਾਹ ਪੂਰਨ ਹੁੰਦਿਆਂ ਇੱਕ ਰੈਲੀ ਦਾ ਰੂਪ ਧਾਰ ਗਿਆ। ਇਸ ਸਮਾਗਮ ਦੌਰਾਨ ਨਵ ਨਿਯੁਕਤ ਪ੍ਰਧਾਨ ਕੁਲਵੰਤ ਸਿੰਗਲਾ ਨੂੰ ਵਧਾਈ ਦੇਣ ਪਹੁੰਚੇ ਹੀਨਾ ਲਿਖੀ ਰਾਮ ਕਾਵੜੇ, ਸਕੱਤਰ ਏਆਈਸੀਸੀ, ਕੈਪਟਨ ਸੰਦੀਪ ਸੰਧੂ ਤੇ ਪੀਪੀਸੀ ਪੰਜਾਬ ਦੇ ਜਨਰਲ ਸਕੱਤਰ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਮਲਕ ਅਰਜੁਨ ਖੜਗੇ ਤੇ ਰਾਹੁਲ ਗਾਂਧੀ ਦੀ ਸਾਰਥਿਕ ਸੋਚ ’ਤੇ ਚੱਲਦਿਆਂ ਕਾਂਗਰਸ ਪਾਰਟੀ ਵੱਲੋਂ ਆਰੰਭੇ ਗਏ ਸੰਗਠਨ ਸਿਰਜਣ ਅਭਿਆਨ ਤਹਿਤ ਜ਼ਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਵਰਕਰਾਂ ਨੂੰ ਮਾਣ ਸਨਮਾਣ ਦੇ ਕੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਹੁਣੇ ਹੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 2027 ਦੀ ਜਿੱਤ ਲਈ ਨਵੇਂ ਨੌਜਵਾਨਾਂ ਨੂੰ ਵਾਂਗਡੋਰ ਦੇ ਕੇ ਰਾਹ ਪੱਧਰਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਾਂਗਰਸ ਵੱਲੋਂ ਸ਼ੁਰੂ ਕੀਤੇ ਗਏ ਮਗਨਰੇਗਾ ਅਤੇ ਹੋਰ ਗਰੀਬ ਵਰਗ ਨੂੰ ਦਿੱਤੀਆਂ ਸਹੂਲਤਾਂ ਨੂੰ ਖੇਰੂੰ ਖੇਰੂੰ ਕਰਨ ਤੇ ਲੱਗੀ ਹੋਈ ਹੈ, ਪਰ ਕਾਂਗਰਸੀ ਵਰਕਰ ਇਨ੍ਹਾਂ ਦੀਆਂ ਕੋਝੀਆਂ ਚਾਲਾਂ ਨੂੰ ਕਦੇ ਵੀ ਬਰਦਾਸ਼ਤ ਕਰਨਗੇ। ਉਨ੍ਹਾਂ ਪੰਜਾਬ ਸਰਕਾਰ |ਤੇ ਹਮਲੇ ਕਰਦਿਆਂ ਕਿਹਾ ਕਿ ਅੱਜ ਪੰਜਾਬ ਅੰਦਰ ਸ਼ਰੇਆਮ ਗੁੰਡਾਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ ਅਤੇ ਮੁੱਖ ਮੰਤਰੀ ਫ਼ੌਕੀ ਇਸ਼ਤਿਹਾਰਬਾਜ਼ੀ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾ ਕਾਂਗਰਸ ਪਾਰਟੀ ਵੱਲੋਂ 2024 ਵਿੱਚ ਚੰਗਾ ਪ੍ਰਦਰਸ਼ਨ ਕਰਕੇ ਲੋਕ ਸਭਾ ਚੋਣਾਂ ’ਚ ਵੱਡੀ ਜਿੱਤ ਪ੍ਰਾਪਤ ਕੀਤੀ ਸੀ। ਉਸੇ ਤਰ੍ਹਾਂ ਹੁਣ 2027 ਦੀਆਂ ਵਿਧਾਨ ਸਭਾ ਚੋਣਾ ’ਚ ਆਪਣੀ ਫ਼ਿਰ ਜਿੱਤ ਦਰਜ ਕਰਵਾਉਣਗੇ। ਇਸ ਮੌਕੇ ਕੁਲਵੰਤ ਰਾਏ ਸਿੰਗਲਾ ਵੱਲੋਂ ਆਏ ਸੀਨੀਅਰ ਲੀਡਰਸ਼ਿਪ ਅਤੇ ਪਹੁੰਚੇ ਕਾਂਗਰਸੀ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਪਾਰਟੀ ਦੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਂਦਿਆਂ ਪਿੰਡ-ਪਿੰਡ, ਬੂਥ ਪੱਧਰ ’ਤੇ ਜਾ ਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ।
ਇਸ ਮੌਕੇ ਕੁਲਵੰਤ ਰਾਏ ਸਿੰਗਲਾ ਨੇ ਕਿਹਾ ਕਿ ਉਹ ਪਾਰਟੀ ਦੀਆਂ ਨੀਤੀਆਂ ਨੂੰ ਜ਼ਮੀਨ ‘ਤੇ ਲਾਗੂ ਕਰਦੇ ਹੋਏ ਮਾਨਸਾ ਜ਼ਿਲ੍ਹੇ ’ਚ ਕਾਂਗਰਸ ਨੂੰ ਹੋਰ ਮਜ਼ਬੂਤ ਬਣਾਉਣਗੇ ਅਤੇ ਵਰਕਰਾਂ ਨੂੰ ਨਾਲ ਲੈ ਕੇ ਚਲਣਗੇ। ਇਸ ਮੌਕੇ ਬੁਢਲਾਡਾ ਹਲਕੇ ਦੇ ਇੰਚਾਰਜ ਰਣਵੀਰ ਕੋਲ ਮੀਆਂ, ਬਲਕੌਰ ਸਿੰਘ ਸਿੱਧੂ, ਮਾਈਕਲ ਗਾਗੋਵਾਲ, ਅਜੀਤਇੰਦਰ ਸਿੰਘ ਮੋਫ਼ਰ, ਬਿਕਰਮ ਮੋਫ਼ਰ, ਸਤਪਾਲ ਸਿੰਘ ਮੂਲੇਵਾਲਾ, ਗੁਰਜੀਤ ਸਿੰਘ ਕੁੱਤੀਵਾਲ, ਨਵੀਨ ਕਾਲਾ ਬੋਹਾ, ਰਣਜੀਤ ਸਿੰਘ ਦੋਦੜਾ, ਹਰਵਿੰਦਰਦੀਪ ਸਿੰਘ ਸਵੀਟੀ, ਤਰਜੀਤ ਸਿੰਘ ਚਹਿਲ, ਜਗਦੇਵ ਸਿੰਘ ਘੋਗਾ ਜੋਈਆ ਅਤੇ ਗੁਰਪ੍ਰੀਤ ਸਿੰਘ ਵਿੱਕੀ ਸਮੇਤ ਵੱਡੀ ਗਿਣਤੀ ’ਚ ਕਾਂਗਰਸ ਵਰਕਰ ਸ਼ਾਮਲ ਹੋਏ।