ਭੱਠਾ ਮਜ਼ਦੂਰਾਂ ਨੇ ਮੰਗਾਂ ਬਾਰੇ ਐੱਸਡੀਐੱਮ ਨੂੰ ਸੌੰਪਿਆ ਮੰਗ-ਪੱਤਰ
ਕਿਸਾਨ ਮਜ਼ਦੂਰ ਐਸੋਸੀਏਸ਼ਨ ਪੰਜਾਬ
Publish Date: Wed, 04 Feb 2026 08:28 PM (IST)
Updated Date: Thu, 05 Feb 2026 04:11 AM (IST)

ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਕਿਸਾਨ ਮਜ਼ਦੂਰ ਐਸੋਸੀਏਸ਼ਨ ਪੰਜਾਬ (ਰਜਿ. 140) ਵੱਲੋਂ ਭੱਠਾ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਜ਼ਿਲ੍ਹਾ ਪ੍ਰਧਾਨ ਸੋਨੂੰ ਖਾਨ ਦੀ ਅਗਵਾਈ ਹੇਠ ਐੱਸਡੀਐੱਮ ਸਰਦੂਲਗੜ੍ਹ ਦੇ ਸੁਪਰਡੈਂਟ ਜੰਟਾ ਸਿੰਘ ਚਹਿਲ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਭੱਠਾ ਮਜ਼ਦੂਰ ਅਤੇ ਜ਼ਿਲ੍ਹਾ ਕਮੇਟੀ ਦੇ ਆਗੂ ਹਾਜ਼ਰ ਸਨ। ਮੰਗ ਪੱਤਰ ਰਾਹੀਂ ਦੱਸਿਆ ਗਿਆ ਕਿ ਭੱਠਿਆਂ ’ਤੇ ਕੰਮ ਕਰਦੇ ਭਰਾਈ ਮਜ਼ਦੂਰਾਂ ਨੂੰ ਪ੍ਰਤੀ ਹਜ਼ਾਰ ਇੱਟਾਂ ਦੇ 190 ਤੋਂ 220 ਰੁਪਏ ਹੀ ਦਿੱਤੇ ਜਾ ਰਹੇ ਹਨ, ਜਦਕਿ ਸਰਕਾਰੀ ਰੇਟ 338 ਰੁਪਏ ਹੈ। ਇਸੇ ਤਰ੍ਹਾਂ ਪਥੇਰ ਮਜ਼ਦੂਰਾਂ ਨੂੰ ਵੀ ਸਰਕਾਰੀ ਰੇਟਾਂ ਤੋਂ ਘੱਟ ਦਿਹਾੜੀ ਮਿਲ ਰਹੀ ਹੈ। ਨਾਲ ਹੀ ਮਜ਼ਦੂਰਾਂ ਲਈ ਪੀਣ ਵਾਲੇ ਸਾਫ਼ ਪਾਣੀ ਤੇ ਸਾਫ਼-ਸੁਥਰੀ ਰਹਾਇਸ਼ ਵਰਗੀਆਂ ਬੁਨਿਆਦੀ ਸਹੂਲਤਾਂ ਦੀ ਕਮੀ ਦਾ ਮੁੱਦਾ ਵੀ ਉਭਾਰਿਆ ਗਿਆ। ਇਸ ਮੌਕੇ ਲੇਬਰ ਇੰਸਪੈਕਟਰ ਦਵਿੰਦਰ ਸਿੰਘ ਜੀ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਭੱਠਾ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਕਾਨੂੰਨੀ ਰੇਟ ਸਬੰਧੀ ਛੇਤੀ ਹੀ ਭੱਠਾ ਮਾਲਕਾਂ ਨੂੰ ਪੱਤਰ ਜਾਰੀ ਕੀਤੇ ਜਾਣਗੇ। ਇਸੇ ਲੜੀ ਨੂੰ ਅੱਗੇ ਤੋਰਦਿਆਂ ਜਥੇਬੰਦੀ ਵੱਲੋਂ ਸਰਦੂਲਗੜ੍ਹ ਵਿਖੇ ਵੀ ਸੂਬਾ ਪ੍ਰਧਾਨ ਕੁਲਦੀਪ ਸਿੰਘ ਨੀਟੂ ਕੋਟ ਧਰਮੂ ਨੇ ਕਿਹਾ ਇਨਾਂ ਮੰਗਾਂ ਨੂੰ ਲੈ ਕੇ 7ਫਰਵਰੀ 2026 ਨੂੰ ਮਾਨਸਾ ਦੀ ਬਾਹਰਲੀ ਅਨਾਜ ਮੰਡੀ ਵਿਖੇ ਰੋਸ ਵਜੋਂ ਭਾਰੀ ਰੈਲੀ ਕੀਤੀ ਜਾਵੇਗੀ, ਜਿਸ ਵਿੱਚ ਉਨ੍ਹਾਂ ਸਮੂਹ ਭੱਠੇ ਤੇ ਕੰਮ ਕਰਨ ਵਾਲਿਆਂ ਤੋਂ ਇਲਾਵਾ, ਸੈਲਰਾਂ ਫੈਕਟਰੀਆਂ ਚ ਕੰਮ ਕਰਨ ਵਾਲੀ ਲੇਬਰ ਨੂੰ ਵੀ ਉਨ੍ਹਾਂ ਦੇ ਹੱਕ ਦਵਾਉਣ ਲਈ ਇਸ ਰੈਲੀ ’ਚ ਪਹੁੰਚਣ ਦਾ ਸੱਦਾ ਦਿੱਤਾ ਗਿਆ ਹੈ। ਇਸ ਮੌਕੇ ਪ੍ਰਕਾਸ਼ ਚੰਦ, ਹਰਪਾਲ ਪਾਲੀ, ਹਰਪਾਲ ਹੀਰਕੇ, ਸੈਂਟੀ ਸਰਦੂਲਗੜ੍ਹ, ਰਾਜੇਸ਼, ਰਮੇਸ਼, ਬੂਟਾ ਸਿੰਘ, ਲੱਖੀ, ਸੀਰਾ ਖਾ, ਸੋਮਾ ਜੋਗਾ, ਸਤਨਾਮ ਜੋਗਾ, ਨਵਾਬ ਖਾਂ, ਬੂਟਾ ਸਿੰਘ, ਨਿੱਕਾ, ਸ਼ੇਰ ਖਾਂ, ਜਗਾ ਖਾਂ, ਸੀਰਾ ਖਾਂ ਆਦਿ ਹਾਜ਼ਰ ਸਨ।