ਖਾਟੂ ਸ਼ਿਆਮ ਦਾ ਕੀਰਤਨ ਕਰਵਾਇਆ
ਸ੍ਰੀ ਸਿਆਮ ਸੇਵਾ ਮੰਡਲ ਮਾਨਸਾ ਵੱਲੋਂ ਗੀ
Publish Date: Fri, 30 Jan 2026 06:10 PM (IST)
Updated Date: Sat, 31 Jan 2026 04:08 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸ਼੍ਰੀ ਸ਼ਿਆਮ ਸੇਵਾ ਮੰਡਲ ਮਾਨਸਾ ਵੱਲੋਂ ਗੀਤਾ ਭਵਨ ਵਿਖੇ ਜਯਾ ਇਕਾਦਸ਼ੀ ਦੇ ਸ਼ੁਭ ਮੌਕੇ ਤੇ ਖਾਟੂ ਸ਼ਿਆਮ ਜੀ ਦਾ ਵਿਸ਼ਾਲ ਸੰਕੀਰਤਨ ਬਹੁਤ ਹੀ ਧੂਮਧਾਮ ਤੇ ਸ਼ਰਧਾ ਨਾਲ ਪ੍ਰਧਾਂਨ ਮੁਨੀਸ਼ ਚੌਧਰੀ ਤੇ ਮੁਨੀਸ਼ ਪਿੰਟੂ ਦੀ ਰਹਿਨੁਮਾਈ ਹੇਠ ਕਰਵਾਇਆ। ਇਸ ਮੌਕੇ ਪੂਜਨ ਤੇ ਜੋਤੀ ਪ੍ਰਚੰਡ ਦੀ ਰਸਮ ਟੋਨੀ ਗੋਇਲ ਬਣਾਂਵਾਲੀ ਨੇ ਆਪਣੇ ਪਰਿਵਾਰ ਸਮੇਤ ਕੀਤੀ ਤੇ ਪੁਜਨ ਅੰਮ੍ਰਿਤ ਸਾਸ਼ਤਰੀ ਵੱਲੋਂ ਵਿਧੀ ਪੂਰਵਕ ਕਰਵਾਇਆ। ਇਸ ਮੌਕੇ ਸ੍ਰੀ ਸ਼ਿਆਮ ਸ਼ਿੰਗਾਰ ਸੇਵਾ ਨੀਖਿਲ ਜ਼ਿੰਦਲ ਵੱਲੋਂ ਕੀਤੀ ਗਈ। ਰਵੀ ਬਾਂਸਲ, ਮਨੋਜ ਸੈਲੁਨ, ਮੁਨੀਸ਼ ਗੋਇਲ ਤੇ ਅਜੈ ਬਾਂਸਲ ਵੱਲੋਂ ਸ੍ਰੀ ਸ਼ਿਆਮ ਬਾਬਾ ਦੇ ਦਰਬਾਰ ਨੁੰ ਬਹੁਤ ਸੁੰਦਰ ਢੰਗ ਨਾਲ ਸਜਾਇਆ ਹੋਇਆ ਸੀ, ਜੋ ਕਿ ਭਗਤਾਂ ਦੇ ਖਿੱਚ ਦਾ ਕੇਂਦਰ ਬਣਿਆ ਰਿਹਾ। ਇਸ ਮੌਕੇ ਸੈਕਟਰੀ ਅਜੈ ਬਾਂਸਲ ਨੇ ਦੱਸਿਆ ਕਿ ਸੰਕੀਰਤਨ ਦੀ ਸ਼ੁਰੂਆਤ ਜੈ ਮਾਂ ਸ਼ਾਰਦਾ ਸੰਕੀਰਤਨ ਮੰਡਲ ਨੇ ਗਣੇਸ਼ ਬੰਧਨਾ ਨਾਲ ਕੀਤੀ। ਇਸ ਮੌਕੇ ਨੀਰਜ ਸਿੰਗਲਾ ਸਮਾਣੇ ਵਾਲਿਆਂ ਨੇ ਆਪਣੇ ਸੁੰਦਰ ਸੁੰਦਰ ਭਜਨ ਗਾ ਕੇ ਭਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਭਗਤਾਂ ਦੀਆਂ ਮੱਥਾ ਟੇਕਣ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਮਨੋਜ ਬਾਂਸਲ ਟਾਇਰਾਂ ਵਾਲੇ, ਮਨੀਸ਼ ਪੈਸਟੀਸਾਇਡ ਵਾਲੇ, ਸ਼ੀਤਲ ਗਰਗ, ਰਮੇਸ਼ ਸਿੰਗਲਾ , ਪੰਕਜ ਗਰਗ, ਕਾਕੂ, ਚਿਮਨ ਲਾਲ ਠੇਕੇਦਾਰ, ਸੁਨੀਲ਼ ਸਾਈਂ ਪੰਪ ਵਾਲੇ, ਅਭਿਸ਼ੇਕ ਸਿੰਗਲਾ, ਪਵਨ ਕੁਮਾਰ ਬਾਂਸਲ, ਡਾ. ਜਨਕ ਰਾਜ, ਰੁਲਦੁ ਨੰਦਗੜ੍ਹ, ਦਰਸ਼ਨ ਪਾਲ, ਦੀਪਕ ਅਰੋੜਾ ਅਤੇ ਵਿਜੈ ਅਰੋੜਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਛੱਪਣ ਭੋਗ ਦੀ ਸੇਵਾ ਵਿਕਾਸ ਸਿੰਗਲਾ ਵੱਲੋਂ ਕੀਤੀ ਗਈ। ਇਸ ਮੌਕੇ ਅਮਨ ਚਾਂਦੀ ਵਾਲੇ ਤੇ ਰਵੀ ਚਾਂਦੀ ਵਾਲੇ ਵੱਲੋਂ ਭੰਡਾਰੇ ਦੀ ਸੇਵਾ ਨਿਭਾਈ। ਰਾਜੇਸ਼ ਪੰਧੇਰ ਵੱਲੋਂ ਭੰਡਾਰੇ ਨੁੂੰ ਸੁਚਾਰੁੂ ਢੰਗ ਨਾਲ ਚਲਾਇਆ ਗਿਆ। ਸ਼ਾਮ ਸੇਵਾ ਮੰਡਲ ਵੱਲੋਂ ਤੇ ਸ਼ੁਭਮ ਬਾਂਸਲ ਗੋਰਾ ਵੱਲੋਂ ਲੋੜਵੰਦ ਵਿਅਕਤੀਆਂ ਨੂੰ ਸਵੈਟਰ ਅਤੇ ਕੋਟੀਆਂ ਵੰਡੀਆਂ ਗਈਆਂ। ਮੰਡਲ ਵੱਲੋਂ ਆਾਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰੰਨ੍ਹ ਦੇ ਸਨਮਾਨਿਤ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਤਰਸੇਮ ਜੋਗਾ ਵੱਲੋਂ ਨਿਭਾਈ ਗਈ। ਅਖ਼ੀਰ ਵਿੱਚ ਆਰਤੀ ਕਰਕੇ ਭਗਤਾਂ ਵਿੱਚ ਪ੍ਰਸ਼ਾਦ ਵੰਡਿਆ ਗਿਆ। ਸ਼ਿਆਮ ਸੇਵਾ ਮੰਡਲ ਦੇ ਮੁੱਖ ਸਲਾਹਾਕਾਰ ਰਾਜੇਸ਼ ਲੀਲਾ ਵੱਲੋਂ ਆਏ ਹੋਏ ਭਗਤਾਂ ਦਾ ਧੰਨਵਾਦ ਕੀਤਾ।