ਝੁਨੀਰ ਵਿਖੇ ਪੁਲਿਸ ਨੇ ਕੱਢਿਆ ਫਲੈਗ ਮਾਰਚ
ਗਣਤੰਤਰ ਦਿਵਸ ਨੂੰ ਮੁੱਖ ਰੱਖਦਿਆਂ ਡੀਐਸਪੀ
Publish Date: Sun, 25 Jan 2026 07:09 PM (IST)
Updated Date: Mon, 26 Jan 2026 04:13 AM (IST)
ਰਮਨਦੀਪ ਸਿੰਘ ਸੰਧੂ, ਪੰਜਾਬੀ ਜਾਗਰਣ, ਝੁਨੀਰ : ਗਣਤੰਤਰ ਦਿਵਸ ਨੂੰ ਮੁੱਖ ਰੱਖਦਿਆਂ ਡੀਐਸਪੀ ਸਰਦੂਲਗੜ੍ਹ ਦੀ ਅਗਵਾਈ ਵਿੱਚ ਝਨੀਰ ਵਿਖੇ ਪੁਲਿਸ ਵੱਲੋਂ ਫ਼ਲੈਗ ਮਾਰਚ ਕੱਢਿਆ। ਮਾਰਚ ਝਨੀਰ ਤੋਂ ਪਿੰਡਾਂ ‘ਚ ਹੁੰਦਾ ਹੋਇਆ ਵਾਪਸ ਸਰਦੂਲਗੜ੍ਹ ਪਹੁੰਚਿਆ। ਇਸ ਮੌਕੇ ਡੀਐੱਸਪੀ ਸਰਦੂਲਗੜ੍ਹ ਮਨਜੀਤ ਸਿੰਘ ਨੇ ਕਿਹਾ ਕਿ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫ਼ਲੈਗ ਮਾਰਚ ਕੱਢਿਆ ਜਾ ਰਿਹਾ ਹੈ ਤਾਂ ਕਿ ਗਣਤੰਤਰ ਦਿਵਸ ਤੇ ਲੋਕ ਬਿਨਾਂ ਕਿਸੇ ਡਰ ਭੈਅ ਤੋਂ ਆ ਜਾ ਸਕਣ ਅਤੇ ਅਮਨ ਕਾਨੂੰਨ ਸਥਿਤੀ ਨੂੰ ਬਰਕਰਾਰ ਰੱਖਿਆ ਜਾਵੇ। ਕੋਈ ਵੀ ਸ਼ਰਾਰਤੀ ਅਨਸਰ ਅਣਸੁਖਾਵੀਂ ਘਟਨਾ ਨੂੰ ਅੰਜਾਮ ਨਾ ਦੇ ਸਕੇ। ਇਸ ਮੌਕੇ ਥਾਣਾ ਜੌੜਕੀਆਂ ਮੁਖੀ ਬਲਵੀਰ ਸਿੰਘ, ਥਾਣਾ ਝੁਨੀਰ ਮੁਖੀ ਪੁਸ਼ਵਿੰਦਰ ਕੌਰ, ਥਾਣਾ ਸਰਦੂਲਗੜ੍ਹ ਮੁਖੀ ਗਣੇਸ਼ਵਰ ਕੁਮਾਰ ਸ਼ਰਮਾ ਹਾਜ਼ਰ ਸਨ।