ਪੱਤਰਕਾਰ ਨਰੇਸ਼ ਰਿੰਪੀ ਨੂੰ ਸਦਮਾ, ਪਿਤਾ ਦਾ ਦੇਹਾਂਤ
ਦੈਨਿਕ ਸਵੇਰਾ ਦੇ ਪੱਤਰਕਾਰ ਨਰੇਸ਼ ਕੁਮਾਰ
Publish Date: Mon, 23 Feb 2026 08:44 PM (IST)
Updated Date: Tue, 24 Feb 2026 04:10 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਪੱਤਰਕਾਰ ਨਰੇਸ਼ ਕੁਮਾਰ ਰਿੰਪੀ ਨੂੰ ਉਸ ਸਮੇਂ ਭਾਰੀ ਸਦਮਾ ਲੱਗਿਆ, ਜਦੋ ਉਨ੍ਹਾਂ ਦੇ ਪਿਤਾ ਲਾਲਾ ਪ੍ਰਲਾਦ ਚੰਦ (88) ਦਾ ਬਿਮਾਰੀ ਮਗਰੋ ਦੇਹਾਂਤ ਹੋ ਗਿਆ। ਇਹਨਾਂ ਦਾ ਇਲਾਜ ਨਿੱਜੀ ਹਸਪਤਾਲਾਂ ਤੋ ਇਲਾਵਾ ਸਰਕਾਰੀ ਹਸਪਤਾਲ ਵਿਖੇ ਚੱਲ ਰਿਹਾ ਸੀ। ਉਨ੍ਹਾਂ ਨੇ ਆਪਣੇ ਅੰਤਿਮ ਸਾਹ ਆਪਣੇ ਪੁੱਤਰ ਨਰੇਸ਼ ਕੁਮਾਰ ਦੇ ਘਰ ਵਿੱਚ ਹੀ ਲਏ ਤੇ ਡਾ. ਵਿਜੈ ਕੁਮਾਰ ਵੱਲੋਂ ਮ੍ਰਿਤਕ ਐਲਾਨਿਆ ਗਿਆ। ਮ੍ਰਿਤਕ ਸਰੀਰ ਦਾ ਅੰਤਿਮ ਸੰਸਕਾਰ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਰਾਮ ਬਾਗ ਬਰੇਟਾ ਵਿਖੇ ਕੀਤਾ ਗਿਆ। ਇਸ ਸਮੇਂ ਮ੍ਰਿਤਕ ਦੇ ਪੁੱਤਰ ਨਰੇਸ਼ ਕੁਮਾਰ ਰਿੰਪੀ ਤੇ ਮ੍ਰਿਤਕ ਦੇ ਪੋਤਰੇ ਨਿਖਿਲ ਕਾਂਸਲ ਨਾਲ ਸਮੂਹ ਕਾਂਸਲ ਪਰਿਵਾਰ ਤੋਂ ਇਲਾਵਾ ਰਿਸ਼ਤੇਦਾਰ, ਦੋਸਤ ਮਿੱਤਰ, ਵੱਖ-ਵੱਖ ਮੰਦਰਾਂ ਦੇ ਪੁਜਾਰੀ, ਪੱਤਰਕਾਰ ਭਾਈਚਾਰਾ, ਸਮੂਹ ਮੁਲਾਜ਼ਮ, ਵੱਖ-ਵੱਖ ਯੂਨੀਅਨਾਂ ਦੇ ਆਗੂ, ਦੁਕਾਨਦਾਰ, ਇਲਾਕੇ ਦੀਆਂ ਸਮੂਹ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸੰਸਥਾਵਾਂ ਤੇ ਮੰਡੀ ਨਿਵਾਸੀਆਂ ਵੱਲੋਂ ਅੰਤਿਮ ਸੰਸਕਾਰ ਵਿਚ ਸ਼ਮੂਲੀਅਤ ਕੀਤੀ ਗਈ।