ਬਾਲਾ ਜੀ ਪਰਿਵਾਰ ਸੰਘ ਮਾਨਸਾ ਵੱਲੋਂ ਜੋਨੀ ਜ਼ਿੰਦਲ ਸਨਮਾਨਿਤ
ਸ੍ਰੀ ਬਾਲਾ ਜੀ ਪਰਿਵਾਰ ਸੰਘ (ਰਜਿ) ਮਾਨਸਾ
Publish Date: Sat, 04 Apr 2026 06:27 PM (IST)
Updated Date: Sun, 05 Apr 2026 04:08 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸ਼੍ਰੀ ਬਾਲਾ ਜੀ ਪਰਿਵਾਰ ਸੰਘ ਮਾਨਸਾ ਵੱਲੋਂ ਗਊਸ਼ਾਲਾ ਭਵਨ ਵਿੱਚ ਕਰਵਾਏ ਗਏ ਹਨੂੰਮਾਨ ਜਨਮ ਮਹਾਉਤਸਵ ਮੌਕੇ ਸਮਾਜ-ਸੇਵੀ ਜੌਨੀ ਜ਼ਿੰਦਲ ਨੂੰ ਇੱਕ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸੰਘ ਦੇ ਚੇਅਰਮੈਨ ਸੁਰਿੰਦਰ ਪਿੰਟਾ, ਪ੍ਰਧਾਨ ਵਿਨੈ ਮਿੱਤਲ ਤੇ ਖਜ਼ਾਨਚੀ ਅਨਿਲ ਪੱਪੂ ਨੇ ਦੱਸਿਆ ਕਿ ਸੰਘ ਵੱਲੋਂ ਸੰਘ ਦੇ ਕਿਸੇ ਵੀ ਮੈਂਬਰ ਵੱਲੋਂ ਸਮਾਜ ’ਚ ਵਧੀਆ ਕੰਮ ਕੀਤਾ ਜਾਦਾ ਹੈ ਜਾਂ ਸਮਾਜ ’ਚ ਵਧੀਆ ਪ੍ਰਾਪਤੀ ਕੀਤੀ ਜਾਦੀ ਹੈ ਤਾਂ ਉਸਨੂੰ ਸੰਘ ਵੱਲੋਂ ਵਿਸੇਸ ਤੌਰ ਤੇ ਸਨਮਾਨਿਤ ਕੀਤਾ ਜਾਂਦਾ ਹੈ। ਇਸ ਮੌਕੇ ਰਾਕੇਸ਼ ਵਿੱਕੀ, ਰਮੇਸ਼ ਰੋੜੀ, ਹਰਪ੍ਰੀਤ ਸ਼ਰਮਾ, ਜਗਜੀਤ ਐਡਵੋਕੇਟ, ਨੀਤਿਨ, ਵਿਸਾਲ ਗੋਲਡੀ, ਸੀਤਲ, ਸੰਜੂ ਬਾਬਾ, ਸੰਜੇ ਮਿੱਤਲ, ਮੁਕੇਸ਼ ਲਾਈਟ ਹਾਜ਼ਰ ਸਨ।