ਖੇਤ ’ਚ ਹੋਏ ਝਗੜੇ ਦੌਰਾਨ ਹੋਈ ਮੌਤ
ਪਿੰਡ ਜੋਗਾ ਵਿੱਚ ਹੋਏ ਇੱਕ
Publish Date: Fri, 24 Apr 2026 06:23 PM (IST)
Updated Date: Sat, 25 Apr 2026 04:08 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਮਾਨਸਾ : ਪਿੰਡ ਜੋਗਾ ਵਿੱਚ ਹੋਏ ਇੱਕ ਝਗੜੇ ਦੌਰਾਨ ਖੇਤ ’ਚ ਵਿਅਕਤੀ ਮੌਤ ਹੋ ਗਈ। ਇਸ ਮਾਮਲੇ ਦੀ ਥਾਣਾ ਜੋਗਾ ਪੁਲਿਸ ਤਫ਼ਤੀਸ਼ ਕਰਨ ਵਿੱਚ ਜੁਟੀ ਹੈ। ਜੋਗਾ ਦੇ ਰਹਿਣ ਵਾਲੇ ਸੁਖਪਾਲ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸਦੇ ਪਿਤਾ ਮਹਿੰਦਰ ਸਿੰਘ, ਉਹ ਅਤੇ ਦੋ ਹੋਰ ਸਾਥੀ ਕੱਲ੍ਹ ਵੀਰਵਾਰ ਨੂੰ ਖੇਤ ਵਿੱਚ ਰੇਹ ਉਤਾਰਨ ਗਏ ਸੀ। ਇਸ ਦੌਰਾਨ ਕਰੀਬ ਤਿੰਨ ਦਰਜਨ ਦੇ ਜ਼ਿਆਦਾ ਹਥਿਆਰਾਂ ਸਮੇਤ ਖੇਤ ‘ਚ ਪੁੱਜ ਗਏ। ਇਸ ਦੌਰਾਨ ਕੁੱਝ ਵਿਅਕਤੀਆਂ ਵੱਲੋਂ ਹਵਾਈ ਫਾਇਰ ਵੀ ਕੀਤੇ। ਸੁਖਪਾਲ ਸਿੰਘ ਨੇ ਕਿਹਾ ਕਿ ਇਸ ਦੌਰਾਨਾ ਮੇਰੇ ਪਿਤਾ ਦੀ ਅਚਾਨਕ ਮੌਤ ਹੋ ਗਈ ਅਤੇ ਉਨ੍ਹਾਂ ਸਿਵਲ ਹਸਪਤਾਲ ਮਾਨਸਾ ਲਿਆਂਦਾ ਗਿਆ। ਡਾਕਟਰਾਂ ਵੱਲੋਂ ਮ੍ਰਿਤਕ ਘੋਸ਼ਿਤ ਕਰ ਦਿੱਤਾ। ਸੁਖਪਾਲ ਸਿੰਘ ਨੇ ਜ਼ਮੀਨ ਦਾ ਮਾਮਲਾ ਪਹਿਲਾਂ ਹੀ ਅਦਾਲਤ ’ਚ ਚੱਲ ਰਿਹਾ ਹੈ। ਉਧਰ ਥਾਣਾ ਜੋਗਾ ਇੰਚਾਰਜ ਜਸਵੀਰ ਸਿੰਘ ਦਾ ਆਖਣਾ ਹੈ ਕਿ ਮ੍ਰਿਤਕ ਮਹਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਆਪਣੇ ਬਿਆਨਾਂ ’ਚ ਜ਼ਮੀਨ ਵਿਵਾਦ ਨੂੰ ਲੈ ਤਕਰਾਰਬਾਜ਼ੀ ਦਾ ਬਿਆਨ ਦਿੱਤਾ ਹੈ। ਇਸ ਮਾਮਲੇ ’ਚ ਤਫ਼ਤੀਸ਼ ਕੀਤੀ ਜਾ ਰਹੀ ਹੈ। ਇਸ ਦੌਰਾਨ ਗੋਲੀਬਾਰੀ ਕੋਈ ਹੋਈ ਹੈ ਜਾਂ ਨਹੀਂ। ਇਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਤੱਥਾਂ ਦੇ ਅਧਾਰ ’ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।