ਕਸਬਾ ਝੁਨੀਰ ਮੁੱਢਲੀਆਂ ਸਹੂਲਤਾਂ ਤੋਂ ਸੱਖਣਾ
ਕਸਬਾ ਝੁਨੀਰ ਨੂੰ 40 ਪਿੰਡਾਂ ਦਾ ਸੈਂਟਰ
Publish Date: Sat, 11 Apr 2026 07:05 PM (IST)
Updated Date: Sun, 12 Apr 2026 04:09 AM (IST)

ਰਮਨਦੀਪ ਸਿੰਘ ਸੰਧੂ, ਪੰਜਾਬੀ ਜਾਗਰਣ, ਝੁਨੀਰ : ਕਸਬਾ ਝੁਨੀਰ ਨੂੰ 40 ਪਿੰਡਾਂ ਦਾ ਸੈਂਟਰ ਪੈਂਦਾ ਹੈ, ਜਿੱਥੇ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਕੰਮ-ਕਾਜ ਲਈ ਕਸਬਾ ਝੁਨੀਰ ਵਿਖੇ ਆਉਂਦੇ ਹਨ। ਪਰ ਝੁਨੀਰ ਮੁਢਲੀਆਂ ਸਹੂਲਤਾਂ ਤੋਂ ਸੱਖਣਾ ਚੱਲਦਾ ਆ ਰਿਹਾ ਹੈ। ਬੱਸ ਅੱਡੇ ਦੀ ਕਮੀ ਪਾਈ ਜਾ ਰਹੀ ਹੈ ਕਿਉਂਕਿ ਇੱਥੇ ਹਰ ਰੋਜ਼ ਬੱਸਾਂ ਵੱਖ-ਵੱਖ ਰੂਟਾਂ ਨੂੰ ਇੱਥੋਂ ਜਾਂਦੀਆਂ ਹਨ। ਰਾਜਿੰਦਰ ਕੁਮਾਰ ਨੇ ਦੱਸਿਆ ਕਿ ਸਵਾਰੀਆਂ ਨੂੰ ਬੱਸਾਂ ਤੇ ਚੜ੍ਹਨ ਵੇਲੇ ਬੱਸਾਂ ਦਾ ਲੱਭਣਾ ਮੁਸ਼ਕਿਲ ਹੋ ਜਾਂਦਾ ਹੈ ਕਿਉਂਕਿ ਮੁਕੰਮਲ ਬੱਸ ਅੱਡਾ ਨਾ ਹੋਣ ਕਾਰਨ ਵੱਖ ਵੱਖ ਰੂਟਾਂ ਦੀਆਂ ਬੱਸਾਂ ਵੱਖ-ਵੱਖ ਥਾਵਾਂ ’ਤੇ ਖੜ੍ਹੀਆਂ ਕਰਨੀਆਂ ਪੈਂਦੀਆਂ ਹਨ, ਜਿਸ ਕਾਰਨ ਸਵਾਰੀਆਂ ਨੂੰ ਆਪਣੀ ਬੱਸ ਤੇ ਚੜ੍ਹਨ ਵੇਲੇ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਝੁਨੀਰ ਵਿਖੇ ਵੱਖ ਵੱਖ ਪਿੰਡਾਂ ਤੋਂ ਮੁੰਡੇ-ਕੁੜ਼ੀਆਂ ਸਕੂਲ ਅਤੇ ਕਾਲਜ ਨੂੰ ਆਉਂਦੇ ਹਨ ਅਤੇ ਸਵਾਰੀਆਂ ਵੀ ਵੱਡੀ ਗਿਣਤੀ ਤੇ ਆਉਂਦੀਆਂ ਹਨ ਬੱਸ ਅੱਡੇ ’ਤੇ ਪਿਸ਼ਾਬ ਘਰ ਨਾ ਹੋਣ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਥੇ ਪਿਸ਼ਾਬ ਘਰ ਬਣਾਉਣਾ ਬਹੁਤ ਜਰੂਰੀ ਹੈ ਹਲੇ ਤੱਕ ਇੱਕ ਵੀ ਪਿਸ਼ਾਬ ਘਰ ਨਹੀਂ ਬਣਿਆ ਬੱਸ ਅੱਡੇ ਉੱਪਰ ਸ਼ੈੱਡ ਦਾ ਪ੍ਰਬੰਧ ਕਰਨਾ ਬਹੁਤ ਜ਼ਰੂਰੀ ਹੈ। ਖਾਸ ਕਰਕੇ ਸਵਾਰੀਆਂ ਨੂੰ ਧੁਪੇ ਅਤੇ ਬਾਰਿਸ਼ ਵੇਲੇ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਕ ਵੀ ਸ਼ੈਡ ਨਹੀਂ ਹੈ ਅਤੇ ਨਾ ਹੀ ਕੋਈ ਬੈਠਣ ਵਾਸਤੇ ਕੁਰਸੀਆਂ ਦਾ ਕੋਈ ਪ੍ਰਬੰਧ ਕੀਤਾ ਗਿਆ ਹੈ ਇੱਕ ਵੀ ਕੁਰਸੀ ਨਹੀਂ ਹੈ ਪੀਣ ਵਾਲੇ ਪਾਣੀ ਦੀ ਵੀ ਭਾਰੀ ਕਮੀ ਹੈ।ਗਰਮੀਆਂ ਦੇ ਮੌਸਮ ਵਿੱਚ ਪੀਣ ਵਾਲਾ ਪਾਣੀ ਦੁਕਾਨਾਂ ਤੋਂ ਮੰਗ ਕੇ ਪੀਣਾ ਪੈਂਦਾ ਹੈ, ਇੱਥੇ ਇੱਕ ਵਾਟਰ ਕੂਲਰ ਲਗਾਇਆ ਜਾਵੇ ਤਾਂ ਜੋ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹੱਲ ਹੋ ਸਕੇ। ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਅਤੇ ਡਿਪਟੀ ਕਮਿਸ਼ਨਰ ਮਾਨਸਾ ਤੋਂ ਮੰਗ ਕਰਦੇ ਹਾਂ ਕਿ ਘੱਟੋ ਘੱਟ ਪਿਸ਼ਾਬ ਘਰ ਅਤੇ ਸ਼ੈਡ ਦਾ ਪ੍ਰਬੰਧ ਜਰੂਰ ਕੀਤਾ ਜਾਵੇ।