ਪੰਜ ਬੱਚੇ ਨਵੋਦਿਆ ਪ੍ਰੀਖਿਆ 'ਚ ਹੋਏ ਪਾਸ
ਨਵੋਦਿਆ ਵਿਦਿਆਲਿਆ ਦੀ ਪ੍ਰੀਖਿਆ ਵਿੱਚ
Publish Date: Wed, 18 Mar 2026 07:12 PM (IST)
Updated Date: Thu, 19 Mar 2026 04:10 AM (IST)

ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ, ਹੀਰੋਂ ਖ਼ੁਰਦ : ਨਵੋਦਿਆ ਵਿਦਿਆਲਿਆ ਦੀ ਪ੍ਰੀਖਿਆ ਵਿੱਚ ਜਿੱਥੇ ਜਸਕਰਨ ਸਿੰਘ ਨੇ ਜ਼ਿਲ੍ਹਾ ਮਾਨਸਾ ਵਿੱਚੋਂ ਪਹਿਲੇ ਸਥਾਨ ਦੀ ਬਾਜ਼ੀ ਮਾਰੀ ਹੈ, ਉੱਥੇ ਹੀ ਮਾਨਸਾ ਖੁਰਦ ਸਕੂਲ ਦੇ ਪੰਜ ਵਿਦਿਆਰਥੀ ਆਪਣਾ ਨਾਂ ਮੈਰਿਟ ਦਰਜ ਕਰਵਾਉਣ ਵਿੱਚ ਸਫ਼ਲ ਹੋਏ ਹਨ। ਸਕੂਲ ਮੁਖੀ ਕਮਲਪ੍ਰੀਤ ਕੌਰ ਮੋਹਲ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਨਵੋਦਿਆ ਵਿੱਚ ਸਫ਼ਲ ਹੋਣ ਤੇ ਸਾਰਾ ਸਿਹਰਾ ਆਪਣੇ ਮਿਹਨਤੀ ਅਤੇ ਸੁਹਿਰਦ ਸਟਾਫ਼ ਨੂੰ ਦਿੱਤਾ ਹੈ। ਭਾਈ ਜੈਤਾ ਅਕੈਡਮੀ ਦੇ ਸਹਿਯੋਗ ਨਾਲ ਹਰ ਐਤਵਾਰ ਨੂੰ ਇੰਨ੍ਹਾਂ ਵਿਦਿਆਰਥੀਆਂ ਸਦੀ ਤਿਆਰੀ ਕਰਵਾਈ ਜਾਂਦੀ ਸੀ, ਇਸ ਵਿੱਚ ਸਮੇਂ-ਸਮੇਂ ’ਤੇ ਸਾਰੇ ਅਧਿਆਪਕਾਂ ਨੇ ਆਪਣਾ ਸਹਿਯੋਗ ਦਿੱਤਾ। ਸਕੂਲ ਮੁਖੀ ਨੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਵਿਦਿਆਰਥੀ ਇੱਕ ਦਿਨ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਉੱਚੇ ਮੁਕਾਮ ਤੇ ਪਹੁੰਚਣਗੇ ਅਤੇ ਸਕੂਲ ਦਾ ਅਧਿਆਪਕਾਂ ਦਾ ਅਤੇ ਆਪਣੇ ਮਾਪਿਆਂ ਦਾ ਜ਼ਿਲ੍ਹਾ ਮਾਨਸਾ ਦਾ ਨਾਂ ਰੌਸ਼ਨ ਕਰਨਗੇ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਮਾਨਸਾ (ਐਲੀਮੈਂਟਰੀ ਸਿੱਖਿਆ) ਮੰਜੂ ਬਾਲਾ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸੱਤਪਾਲ ਸਿੰਘ ਨੇ ਵੀ ਵਿਦਿਆਰਥੀਆਂ ਅਧਿਆਪਕਾਂ ਤੇ ਮਾਪਿਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਇੰਨ੍ਹਾਂ ਵਿਦਿਆਰਥੀਆਂ ਨੂੰ ਜ਼ਿਲ੍ਹਾ ਪੱਧਰ 'ਤੇ ਸਨਮਾਨਿਤ ਵੀ ਕੀਤਾ ਜਾਵੇਗਾ।