ਜੈ ਮਾਂ ਸ਼ਾਰਦਾ ਸੇਵਾ ਸੰਘ ਕੀਰਤਨ ਮੰਡਲ ਵੱਲੋਂ ਇਕੱਤਰਤਾ
ਜੈ ਮਾਤਾ ਦੀ ਜੈ ਮਾਂ ਸ਼ਾਰਦਾ ਸੇਵਾ ਸੰਘ
Publish Date: Thu, 08 Jan 2026 04:22 PM (IST)
Updated Date: Thu, 08 Jan 2026 04:24 PM (IST)
ਅਵਤਾਰ ਸਿੰਘ ਗੇਹਲੇ, ਪੰਜਾਬੀ ਜਾਗਰਣ
ਮਾਨਸਾ : ਜੈ ਮਾਂ ਸ਼ਾਰਦਾ ਸੇਵਾ ਸੰਘ ਕੀਰਤਨ ਮੰਡਲ ਮਾਨਸਾ ਦੀ ਮੀਟਿੰਗ ਸ਼ਿਵ ਤ੍ਰਿਵੈਣੀ ਮੰਦਿਰ ਵਿਖੇ ਹੋਈ। ਇਸ ਵਿੱਚ ਮੰਡਲ ਦੇ ਮੈਂਬਰਾਂ ਨੇ ਭਾਗ ਲਿਆ ਅਤੇ ਮੰਡਲ ਵਿੱਚ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਵਿੱਚ ਪਾਸ ਕੀਤਾ ਗਿਆ ਕਿ ਵਿਸ਼ਾਲ ਕੰਨਿਆ ਦਾਨ ਮਹਾਂ ਯੱਗ ਗਰੀਬ ਪਰਿਵਾਰ ਲੜਕਿਆਂ ਦੇ ਵਿਆਹ 26 ਅਪ੍ਰੈਲ 2026 ਦਿਨ ਐਤਵਾਰ ਨੂੰ ਗਊਸ਼ਾਲਾ ਭਵਨ ਵਾਟਰ ਵਰਕਸ ਰੋਡ ਮਾਨਸਾ ਵਿਖੇ ਕੀਤੇ ਜਾਣਗੇ। ਜੇਕਰ ਕਿਸੇ ਵੀ ਪਰਿਵਾਰ ਨੇ ਆਪਣੀ ਲੜਕੀ ਦਾ ਵਿਆਹ ਮੰਡਲ ਰਾਹੀਂ ਕਰਨਾ ਹੋਵੇ ਤਾਂ ਉਹ ਮੰਡਲ ਦੇ ਕਿਸੇ ਵੀ ਮੈਂਬਰ ਦੇ ਨਾਲ ਸੰਪਰਕ ਕਰ ਸਕਦਾ ਹੈ। ਇਸ ਮੰਡਲ ਵੱਲੋਂ 19ਵਾਂ ਵਿਸ਼ਾਲ ਕੰਨਿਆਂ ਦਾਨ ਮਹਾਯੱਗ ਗਊਸ਼ਾਲਾ ਭਵਨ ਮਾਨਸਾ ਵਿਖੇ ਕੀਤਾ ਜਾਵੇਗਾ। ਇਸ ਵਿੱਚ ਮੰਡਲ ਦੇ ਮੈਂਬਰਾਂ ਨੇ ਹਿੱਸਾ ਲਿਆ। ਹਾਜ਼ਰ ਮੈਂਬਰ ਤਰਸੇਮ ਚੰਦ ਬਿੱਟੂ ਸ਼ਰਮਾ, ਸੁਖਵਿੰਦਰ ਜਸਲ, ਸੁਭਾਸ਼ ਬੰਸਲ, ਮਨੋਜ ਕੁਮਾਰ, ਰਮੇਸ਼ ਕੁਮਾਰ, ਹਰੀ ਕ੍ਰਿਸ਼ਨ, ਮੁਕੇਸ਼ ਕੁਮਾਰ, ਰੋਹਿਤ ਕੁਮਾਰ, ਸੁਰੇਸ਼ ਕੁਮਾਰ, ਰਾਧੇ ਸ਼ਾਮ, ਰਾਮਪਾਲ, ਅੰਮ੍ਰਿਤ ਭੋਲਾ ਸਾਰੇ ਮੈਂਬਰਾਂ ਨੇ ਸਹਿਮਤੀ ਜਤਾਈ ਕਿ ਤਨ ਮਨ ਧਨ ਦੇ ਨਾਲ ਸੇਵਾ ਕਰਾਂਗੇ। 19ਵਾਂ ਵਿਸ਼ਾਲ ਕੰਨਿਆਂ ਦਾਨ ਮਹਾਂਯੱਗ 26 ਅਪ੍ਰੈਲ 2026 ਦਿਨ ਐਤਵਾਰ ਨੂੰ ਗਊਸ਼ਾਲਾ ਭਵਨ ਮਾਨਸਾ ਵਿਖੇ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਮਹਾ ਜੱਗ ਵਿੱਚ ਜ਼ਰੂਰ ਹਿੱਸਾ ਪਾਉ।