ਸ਼ਿਵ ਭਗਤਾਂ ਦਾ ਜੱਥਾ ਹਰਿਦੁਆਰ ਲਈ ਰਵਾਨਾ
ਜੈ ਮਾਂ ਸ਼ਾਰਦਾ ਕਾਂਵੜ ਸੰਘ ਮਾਨਸਾ
Publish Date: Sun, 08 Feb 2026 07:03 PM (IST)
Updated Date: Mon, 09 Feb 2026 04:08 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਜੈ ਮਾਂ ਸ਼ਾਰਦਾ ਕਾਂਵੜ ਸੰਘ ਮਾਨਸਾ ਵੱਲੋਂ ਐਤਵਾਰ ਨੂੰ ਹਰਿਦੁਆਰ ਤੋਂ ਪਾਵਨ ਗੰਗਾ ਜਲ ਲਿਆਉਣ ਲਈ ਸ਼ਿਵ ਭਗਤਾਂ ਦਾ ਜੱਥਾ ਜੈ ਮਾਂ ਸ਼ਾਰਦਾ ਮੰਦਰ ਕੋਲੋਂ ਸੰਘ ਦੇ ਪ੍ਰਧਾਨ ਦੀਪਕ ਕੁਮਾਰ ਦੀ ਅਗਵਾਈ ਹੇਠ ਰਵਾਨਾ ਹੋਇਆ। ਮੰਦਰ ਦੇ ਪੁਜਾਰੀ ਮਨੋਜ ਕੁਮਾਰ ਵੱਲੋ ਵਿਧੀ ਪੂਰਵਕ ਪੂਜਾ ਕਰਵਾਈ। ਇਸ ਮੌਕੇ ਨਾਰੀਅਲ ਦੀ ਰਸਮ ਜੈ ਮਾਂ ਸ਼ਾਰਦਾ ਸੰਕੀਰਤਨ ਮੰਡਲ ਦੇ ਮੈਂਬਰਾ ਵੱਲੋ ਕੀਤੀ ਗਈ। ਇਸ ਮੌਕੇ ਸੰਘ ਦੇ ਖ਼ਜ਼ਾਨਚੀ ਮੋਹਿਤ ਨੇ ਦੱਸਿਆ ਕਿ ਇਹ ਸ਼ਿਵ ਭਗਤ ਹਰਿਦੁਆਰ ਤੋਂ ਪੈਦਲ ਗੰਗਾ ਜਲ ਲੈ ਕੇ 14 ਫ਼ਰਵਰੀ ਨੂੰ ਮਾਨਸਾ ਪੁੱਜਣਗੇ ਤੇ ਵਿਸ਼ਾਲ ਸ਼ੋਭਾ ਯਾਤਰਾ ਬੱਸ ਸਟੈਡ ਤੋਂ ਸਾਰੇ ਬਾਜ਼ਾਰਾਂ ’ਚ ਹੁੰਦੀ ਹੋਈ ਜੈ ਮਾਂ ਸ਼ਾਰਦਾ ਮੰਦਿਰ ਵੈਦ ਕਪੂਰ ਵਾਲੀ ਗਲੀ ’ਚ ਪੁੱਜੇਗੀ। ਇਹ ਸ਼ਿਵ ਭਗਤ ਮੰਦਰ ਪਹੁੰਚ ਕੇ ਸ਼ਿਵਲਿੰਗ ਤੇ ਅਭਿਸ਼ੇਕ ਕਰਨਗੇ। 14 ਫ਼ਰਵਰੀ ਦੀ ਰਾਤ ਨੂੰ ਮੰਦਰ ’ਚ 56 ਪ੍ਰਕਾਰ ਦਾ ਭੋਗ ਲੱਗੇਗਾ। 15 ਫ਼ਰਵਰੀ ਦੀ ਰਾਤ ਨੂੰ ਸ਼ਿਵ ਦਾ ਵਿਸ਼ਾਲ ਗੁਣਗਾਣ ਹੋਵੇਗਾ ਅਤੇ ਭਗਤਾਂ ਨੂੰ ਠੰਢੇ ਦੁੱਧ ਤੇ ਫਲਾਂ ਦਾ ਪ੍ਰਸ਼ਾਦ ਵੰਡਿਆ ਜਾਵੇਗਾ। ਇਸ ਮੌਕੇ ਜੈ ਮਾਂ ਸ਼ਾਰਦਾ ਕਾਂਵੜ ਸੰਘ ਅਤੇ ਜੈ ਮਾਂ ਸ਼ਾਰਦਾ ਸੰਕੀਰਤਨ ਮੰਡਲ ਦੇ ਸਾਰੇ ਮੈਂਬਰ ਹਾਜ਼ਰ ਸਨ।