ਚੇਤ ਦੇ ਨਵਰਾਤੇ ਅੱਜ ਤੋਂ ਸ਼ੁਰੂ
ਜੈ ਮਾਂ ਮੰਦਰ ਵਿੱਚ
Publish Date: Wed, 18 Mar 2026 06:42 PM (IST)
Updated Date: Thu, 19 Mar 2026 04:08 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਮਾਨਸਾ : ਚੇਤ ਦੇ ਨਵਰਾਤੇ ਅੱਜ ਤੋਂ ਸ਼ੁਰੂ ਹੋ ਰਹੇ ਹਨ। ਇਸ ਨੂੰ ਲੈ ਕੇ ਸ਼ਰਧਾਲੂਆਂ ’ਚ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਮਾਤਾ ਪੂਜਨ ਦੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਜਿੱਥੇ ਸ਼ਰਧਾਲੂਆਂ ਵੱਲੋਂ ਬਾਜ਼ਾਰਾਂ ਵਿੱਚ ਮਾਤਾ ਦੀਆਂ ਲਾਲ ਚੁੰਨੀਆਂ, ਕੰਜਕਾਂ ਦਾ ਸਾਮਾਨ ਤੇ ਫ਼ਲ ਭਗਤਾਂ ਵੱਲੋਂ ਖ਼ਰੀਦੇ ਜਾ ਰਹੇ ਹਨ, ਉਥੇ ਹੀ ਮੰਦਰਾਂ ਵਿਚ ਵੀ ਮੰਦਰਾਂ ਪੁਜਾਰੀਆਂ ਨੇ ਇਸ ਸਬੰਧੀ ਤਿਆਰੀ ਕਰ ਲਈ ਹੈ। ਜੈ ਮਾਂ ਮੰਦਰ ਦੇ ਮੁੱਖ ਪੁਜਾਰੀ ਨਵਰਾਜ ਸ਼ਾਸਤਰੀ ਅਤੇ ਬਿੰਦਰਪਾਲ ਗਰਗ ਨੇ ਦੱਸਿਆ ਕਿ 19 ਮਾਰਚ ਨੂੰ ਸਵੇਰੇ 9 ਵਜੇ ਮਾਤਾ ਰਾਣੀ ਦੀ ਅਖੰਡ ਜੋਤ, ਭਾਰੀ ਕੀਰਤਨ ਤੇ ਪ੍ਰਸ਼ਾਦ ਵੰਡਿਆ ਜਾਵੇਗਾ। ਇਸ ਮੌਕੇ ਸਾਰੇ ਹੀ ਮੰਦਰਾਂ ਵਿਚ ਜਯੋਤੀ ਪ੍ਰਕਾਸ਼ ਹੋਵੇਗੀ। ਉਨ੍ਹਾਂ ਦੱਸਿਆ ਕਿ ਲਕਸ਼ਮੀ ਨਰਾਇਣ ਮੰਦਰ, ਸ਼ਕਤੀ ਭਵਨ, ਅੰਨ ਪੂਰਨਾ ਮੰਦਰ, ਜੈ ਮਾਂ ਸ਼ਾਰਦਾ ਮੰਦਰ, ਨਵ ਦੁਰਗਾ ਮੰਦਰ ਅਤੇ ਮਨਸਾ ਦੇਵੀ ਮੰਦਰ, ਕਾਲੀ ਮਾਤਾ ਮੰਦਰ ਤੋਂ ਇਲਾਵਾ ਹੋਰ ਮੰਦਰਾਂ ਨੂੰ ਫੁੱਲਾਂ ਅਤੇ ਲੜੀਆਂ ਨਾਲ ਸਜਾਇਆ ਗਿਆ ਹੈ। ਇਸ ਪਾਵਨ ਨਵਰਾਤਿਆਂ ਵਿਚ ਮਾਤਾ ਰਾਣੀ ਦਾ ਜਾਗਰਣ ਵੀ ਕੀਤਾ ਜਾਂਦਾ ਹੈ। ਮਾਤਾ ਮਾਈਸਰਖਾਨੇ ਦਾ ਛਠ ਵਾਲੇ ਦਿਨ ਭਾਰੀ ਮੇਲਾ ਲੱਗਦਾ ਹੈ। ਅਸ਼ਟਮੀ ਵਾਲੇ ਦਿਨ 501 ਕੰਜਕਾਂ ਦਾ ਪੂਜਨ ਕੀਤਾ ਜਾਂਦਾ ਹੈ। ਸਾਰੇ ਮੰਦਰਾਂ ਵਿੱਚ ਪੂਜਾ ਅਰਚਣਾ ਕੀਤੀ ਜਾਂਦੀ ਹੈ।