ਦੁਬਈ ’ਚ ਆਮ ਦਿਨਾਂ ਵਾਂਗ ਹੈ ਮਾਹੌਲ : ਗੁਰਜੰਟ ਸਿੰਘ
ਇਜ਼ਰਾਇਲ - ਇਰਾਨ
Publish Date: Mon, 02 Mar 2026 09:02 PM (IST)
Updated Date: Tue, 03 Mar 2026 04:11 AM (IST)
ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ
ਇਜ਼ਰਾਈਲ-ਈਰਾਨ ‘ਚ ਲੱਗੀ ਜੰਗ ਬਾਅਦ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਕਈ ਥਾਵਾਂ ’ਤੇ ਲੋਕ ਫ਼ਸੇ ਹੋਏ ਹਨ। ਸਰਦੂਲਗੜ੍ਹ ਇਲਾਕੇ ਦੇ ਗੁਰਜੰਟ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਗੁਰਪ੍ਰੀਤ ਸਿੰਘ ਤੇ ਉਸ ਦੀ ਪਤਨੀ ਭੁਪਿੰਦਰ ਕੌਰ ਦੁਬਈ ਵੀ ਗਏ ਹਨ। ਉਨ੍ਹਾਂ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਇੱਥੇ ਮਾਹੌਲ ਅੱਗੇ ਨਾਲੋਂ ਬਿਹਤਰ ਹੈ ਤੇ ਦਿਨ ਵੇਲੇ ਸਾਰਾ ਕੁੱਝ ਆਮ ਵਾਂਗ ਹੁੰਦਾ ਹੈ। ਭਾਵੇਂ ਸ਼ਾਮ ਨੂੰ ਕੁੱਝ ਹਦਾਇਤਾਂ ਅੰਦਰ ਰਹਿਣ ਲਈ ਜ਼ਰੂਰ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਨੇ ਵਾਪਸ ਇੰਡੀਆ ਆਉਣਾ ਹੈ। ਭਾਵੇਂਕਿ ਕੁੱਝ ਫ਼ਲਾਈਟਾਂ ਵੀ ਰੱਦ ਹੋਈਆਂ ਹਨ, ਪਰ ਉਨ੍ਹਾਂ ਉਮੀਦ ਜਤਾਈ ਹੈ ਕਿ ਕੱਲ੍ਹ ਉਹ ਵਾਪਸ ਆ ਸਕਣਗੇ। ਇਸ ਦੇ ਬਿਨਾਂ ਉਨ੍ਹਾਂ ਕੋਲ ਹਰ ਸਹੂਲਤ ਵੀ ਉਪਲੱਬਧ ਹੈ।