ਸਰਕਾਰ ਨੇ ਮਿਉਂਸਪਲ ਮੁਲਾਜ਼ਮਾਂ ਨਾਲ ਮੰਗਾਂ ’ਤੇ ਗੱਲਬਾਤ ਲਈ ਭੇਜਿਆ ਸੱਦਾ
ਪੰਜਾਬ ਦੇ ਰਿਟਾਇਰਡ ਮਿਉਂਸਪਲ ਮੁਲਾਜਮਾਂ
Publish Date: Sun, 08 Mar 2026 08:55 PM (IST)
Updated Date: Mon, 09 Mar 2026 04:15 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਪੰਜਾਬ ਦੇ ਸੇਵਾਮੁਕਤ ਮਿਉਂਸਪਲ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਦੀ ਚਿਤਾਵਨੀ ਉਪਰੰਤ ਸਰਕਾਰ ਵੱਲੋਂ ਪੰਜਾਬ ਰਿਟਾਇਰਡ ਮਿਉਂਸਪਲ ਵਰਕਰਜ਼ ਯੂਨੀਅਨ ਨੂੰ ਗੱਲਬਾਤ ਲਈ ਸੱਦਾ ਭੇਜਿਆ ਗਿਆ ਹੈ। ਯੂਨੀਅਨ ਦੇ ਸੁਬਾ ਚੈਅਰਮੈਨ ਜਨਕ ਰਾਜ ਮਾਨਸਾ ਨੇ ਦੱਸਿਆ ਕਿ ਸਥਾਨਕ ਸਰਕਾਰ ਵਿਭਾਗ ਵੱਲੋਂ ਭੇਜੇ ਪੱਤਰ ਅਨੁਸਾਰ ਮਿਤੀ 10 ਮਾਰਚ 2026 ਨੂੰ ਸਵੇਰੇ 11 ਵਜੇ ਯੂਨੀਅਨ ਆਗੂਆਂ ਤੇ ਸਥਾਨਕ ਸਰਕਾਰ ਦੇ ਉੱਚ ਅਧਿਕਾਰੀਆਂ ਵਿਚਾਲੇ ਮੀਟਿੰਗ ਹੋਵੇਗੀ ਤੇ ਮੰਗਾਂ ’ਤੇ ਗੱਲਬਾਤ ਹੋਵੇਗੀ ਉਨ੍ਹਾਂ ਵਿੱਚ ਰਿਟਾਇਰ ਹੋਣ ਤੇ ਐਨਓ਼ਸੀ ਨਿਸ਼ਚਿਤ ਅਤੇ ਘੱਟੋ ਘੱਟ ਸਮੇਂ ’ਚ ਜਾਰੀ ਕਰਨਾ ਤੇ ਸੀ ਜਾਰੀ ਕਰਨ ਸਮੇਂ ਪਿਛਲੇ ਲੰਬੇ ਸਮੇਂ ਤੋਂ ਪੈਡਿੰਗ ਪਈਆਂ ਇਨਕੁਆਰੀਆਂ ਦੀ ਆੜ ਵਿਚ ਰੋਕ ਨਾ ਲਗਾਉਣਾ, ਸੇਵਾਮੁਕਤ ਮੌਕੇ ਬਣਦੇ ਡਿਊਜ਼ ਦੇਣੇ, ਪਿਛਲੇ ਸਮੇਂ ਦੌਰਾਨ ਆਈ ਐਕਸਾਈਜ਼ ਅਤੇ ਵੈਟ ਦੀ ਰਕਮ ਵਿਚੋਂ ਮੁਲਾਜ਼ਮ ਨੂੰ ਬਣਦਾ ਹਿੱਸਾ ਨਾ ਦੇ ਕੇ ਹੋਰ ਕੰਮਾਂ ਲਈ ਅਦਾਇਗੀਆਂ ਕਰਨਾ ਆਦਿ ਮੰਗਾਂ ਤੋਂ ਇਲਾਵਾ ਕਈ ਹੋਰ ਮੰਗਾਂ ਵੀ ਹਨ। ਉਕਤ ਆਗੂ ਨੇ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਇਨ੍ਹਾਂ ਮੰਗਾਂ ਦਾ ਗੱਲਬਾਤ ਨਾਲ ਕੋਈ ਹੱਲ ਨਾ ਨਿਕਲਿਆ ਤਾਂ ਯੂਨੀਅਨ ਸੰਘਰਸ਼ ਕਰਨ ਤੋਂ ਵੀ ਸੰਕੋਚ ਨਹੀਂ ਕਰੇਗੀ।