ਤਰਕਸ਼ੀਲ ਸੁਸਾਇਟੀ ਵੱਲੋਂ 8 ਨੂੰ ਸਮਾਗਮ ’ਚ ਪੁੱਜਣ ਦਾ ਸੱਦਾ
ਤਰਕਸ਼ੀਲ ਲਹਿਰ ਦੇ ਮਰਹੂਮ ਨਾਇਕ ਕ੍ਰਿਸ਼ਨ
Publish Date: Wed, 04 Feb 2026 06:41 PM (IST)
Updated Date: Thu, 05 Feb 2026 04:06 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਤਰਕਸ਼ੀਲ ਲਹਿਰ ਦੇ ਮਰਹੂਮ ਨਾਇਕ ਕ੍ਰਿਸ਼ਨ ਬਰਗਾੜੀ ਦੀ 24ਵੀਂ ਬਰਸੀ ਤਰਕਸ਼ੀਲ ਭਵਨ ਬਰਨਾਲਾ ਵਿਖੇ ਮਨਾਈ ਜਾਵੇਗੀ। ਤਰਕਸ਼ੀਲ ਆਗੂ ਮਾ. ਲੱਖਾ ਸਿੰਘ ਸਹਾਰਨਾ ਤੇ ਨਰਿੰਦਰ ਕੌਰ ਬੁਰਜ ਹਮੀਰਾ ਨੇ ਦੱਸਿਆ ਕਿ ਕ੍ਰਿਸ਼ਨ ਬਰਗਾੜੀ ਯਾਦਗਾਰੀ ਸਮਾਗਮ ਦੌਰਾਨ ਜਮਹੂਰੀ ਚਿੰਤਕ ਡਾ. ਨਵਸ਼ਰਨ ਨੂੰ 24ਵਾਂ ਕ੍ਰਿਸ਼ਨ ਬਰਗਾੜੀ ਯਾਦਗਾਰੀ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਸਮਾਗਮ ਦੇ ਮੁੱਖ ਬੁਲਾਰੇ ਮੀਡੀਆ ਅਦਾਰੇ ਦ ਵਾਇਰ ਦੀ ਨਾਮਵਰ ਸੀਨੀਅਰ ਸੰਪਾਦਕ ਆਰਿਫਾ ਖਾਨੁਮ ਸ਼ੇਰਵਾਨੀ ਅਜੋਕਾ ਮੀਡੀਆ ਤੇ ਸਾਡੇ ਕਾਰਜ ਵਿਸ਼ੇ ’ਤੇ ਵਿਚਾਰ ਪੇਸ਼ ਕਰਨਗੇ। ਉਨ੍ਹਾਂ ਪੰਜਾਬ ਤੇ ਹਰਿਆਣਾ ਦੇ ਸਾਰੇ ਤਰਕਸ਼ੀਲ ਕਾਰਕੁੰਨਾਂ ਸਮੇਤ ਸਮੂਹ ਲੋਕ ਪੱਖੀ ਇਨਸਾਫ਼ ਪਸੰਦ ਜਮਹੂਰੀ ਤੇ ਜਨਤਕ ਜੱਥੇਬੰਦੀਆਂ ਦੇ ਆਗੂ ਵਰਕਰਾਂ ਨੂੰ ਇਸ ਸੂਬਾਈ ਸਮਾਗਮ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ।