26 ਨੂੰ ਹੋਵੇਗੀ 501 ਕੰਜਕਾਂ ਦੀ ਪੂਜਾ
ਸ਼੍ਰੀ ਸ਼ਕਤੀ ਕੀਰਤਨ ਮੰਡਲ ਜੈ ਮਾਂ ਮੰਦਰ
Publish Date: Sun, 22 Mar 2026 06:57 PM (IST)
Updated Date: Mon, 23 Mar 2026 04:11 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸ਼੍ਰੀ ਸ਼ਕਤੀ ਕੀਰਤਨ ਮੰਡਲ ਜੈ ਮਾਂ ਮੰਦਰ ਵਾਲਿਆਂ ਵੱਲੋਂ ਪਿਛਲੇ 42 ਸਾਲਾਂ ਤੋਂ ਲਗਾਤਾਰ ਚੇਤ ਮਹੀਨੇ ਦੇ ਨਰਾਤਿਆਂ ਸਮੇਂ ਅਸ਼ਟਮੀ ਦੇ ਪਵਿੱਤਰ ਦਿਹਾੜੇ ਤੇ ਕੰਜਕਾਂ ਦੀ ਪੂਜਾ ਕੀਤੀ ਜਾਂਦੀ ਹੈ। ਸੰਸਥਾ ਦੇ ਸਕੱਤਰ ਬਿੰਦਰਪਾਲ ਗਰਗ ਨੇ ਦੱਸਿਆ ਕਿ ਪ੍ਰਧਾਨ ਰਾਜ ਕੁਮਾਰ ਮਿੱਤਲ ਦੀ ਅਗਵਾਈ ਹੇਠ ਇਸ ਸਾਲ ਵੀ 501 ਕੰਜਕ ਪੂਜਨ ਸਮਾਗਮ 26 ਮਾਰਚ ਦਿਨ ਵੀਰਵਾਰ ਨੂੰ ਜੈ ਮਾਂ ਮੰਦਰ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਕੀਤਾ ਜਾਵੇਗਾ। ਇਸ ਵਿੱਚ ਸ਼ਹਿਰ ਦੀਆਂ ਭਜਨ ਮੰਡਲੀਆਂ ਵੱਲੋਂ ਵਿਰਾਟ ਸੰਕੀਰਤਨ ਕੀਤਾ ਜਾਵੇਗਾ। ਸਮਾਗਮ ਸਬੰਧੀ ਅੱਜ ਧਾਰਮਿਕ ਰਸਮਾਂ ਅਨੁਸਾਰ ਸੱਦਾ ਪੱਤਰ ਜਾਰੀ ਕਰਦਿਆਂ ਮਨੋਜ ਸਿੰਗਲਾ ਨੇ ਨਵ ਗ੍ਰਹ ਪੂਜਨ ਕਰਵਾਇਆ ਅਤੇ ਸੱਦਾ ਪੱਤਰ ਜਾਰੀ ਕਰਨ ਦੀ ਰਸਮ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਜਨਕ ਰਾਜ ਸਿੰਗਲਾ ਨੇ ਅਦਾ ਕੀਤੀ। ਡਾ. ਸਿੰਗਲਾ ਨੇ ਦੱਸਿਆ ਕਿ ਇਸ ਮੰਦਰ ਦੀ ਪ੍ਰਬੰਧਕੀ ਕਮੇਟੀ ਵਲੋਂ ਹਰੇਕ ਧਾਰਮਿਕ ਸਮਾਗਮ ਪੁਰੀ ਸ਼ਰਧਾ ਅਤੇ ਸਤਿਕਾਰ ਨਾਲ ਕੀਤਾ ਜਾਂਦਾ ਹੈ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰੀ ਭਰਦੀਆਂ ਹਨ। ਇਸ ਮੌਕੇ ਅਗਰਵਾਲ ਸਭਾ ਦੇ ਜ਼ਿਲ੍ਹਾ ਪ੍ਰਧਾਨ ਵਿਨੋਦ ਭੰਮਾਂ ਅਤੇ ਅੰਤਰਰਾਸ਼ਟਰੀ ਵੈਸ਼ਯ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਪਿੰਕਾ ਨੇ ਆਰਤੀ ਸਮੇਂ ਹਾਜ਼ਰ ਹੋ ਕੇ ਲੋਕਾਂ ਨੂੰ ਇਸ ਧਾਰਮਿਕ ਸਮਾਗਮ ਸਮੇਂ ਵੱਡੀ ਗਿਣਤੀ ਵਿੱਚ ਹਾਜ਼ਰ ਹੋ ਕੇ ਮਾਤਾ ਰਾਣੀ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਯੁਕੇਸ਼ ਸੋਨੂੰ, ਵਿਨੋਦ ਕੁਮਾਰ, ਕਿ੍ਸ਼ਨ ਮਦਾਨ, ਭਗਵਾਨ ਦਾਸ, ਨੀਤਿਨ ਡੂੰਗਰ, ਦਰਸ਼ਨ ਦਰਸ਼ੀ, ਨਿਸ਼ਾ ਹੰਸ ਪ੍ਰਧਾਨ ਇਸਤਰੀ ਸਤਿਸੰਗ ਸਭਾ, ਰੇਨੂੰ ਅਰੋੜਾ, ਆਸ਼ਾ ਗਰਗ , ਬੰਦਨਾ, ਬਸੰਤੀ, ਰਮਲਾ ਸਮੇਤ ਮੈਂਬਰ ਹਾਜ਼ਰ ਸਨ।