ਕ੍ਰਿਸ਼ਨਾ ਕਾਲਜ ’ਚ ਕੌਮਾਂਤਰੀ ਮਹਿਲਾ ਦਿਵਸ ਮਨਾਇਆ
ਕ੍ਰਿਸ਼ਨਾ ਕਾਲਜ ਆਫ਼ ਹਾਇਰ ਐਜੂਕੇਸ਼ਨ
Publish Date: Sat, 07 Mar 2026 07:25 PM (IST)
Updated Date: Sun, 08 Mar 2026 04:15 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਕ੍ਰਿਸ਼ਨਾ ਕਾਲਜ ਆਫ਼ ਹਾਇਰ ਐਜੂਕੇਸ਼ਨ ਰੱਲੀ ਵਿਖੇ ਔਰਤਾਂ ਦੇ ਅਧਿਕਾਰਾਂ ਦੇ ਹੱਕਾਂ ਨੂੰ ਜਾਗਰੂਕ ਕਰਨ ਲਈ ਅੰਤਰਰਾਸ਼ਟਰੀ ਮਹਿਲਾਂ ਦਿਵਸ਼ ਮਨਾਇਆ ਗਿਆ, ਜਿਸ ਵਿੱਚ ਔਰਤਾਂ ਦੇ ਅਧਿਕਾਰਾਂ, ਸੰਘਰਸ਼ ਅਤੇ ਇਤਿਹਾਸਕ ਪਿਛੋਕੜ ਸੰਬੰਧੀ ਵੱਖ-ਵੱਖ ਵਿਦਿਆਰਥੀਆਂ ਵੱਲੋਂ ਪੇਸ਼ਕਾਰੀਆਂ ਕੀਤੀਆ ਗਈਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ ਪ੍ਰਕਾਸ਼ ਕੌਰ ਢਿੱਲੋਂ ਜੀ ਨੇ ਵਿਸ਼ਵ ਪੱਧਰ ਚ ਔਰਤਾਂ ਦੀ ਭਾਗੀਦਾਰੀ ਤੇ ਚਾਨਣਾ ਪਾਉਂਦਿਆਂ ਸਮਾਜ ਵਿੱਚ ਆ ਰਹੀਆਂ ਦਰਪੇਸ਼ ਸਮੱਸਿਆਵਾਂ ਨਾਲ ਨਜਿੱਠਣ ਲਈ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ ਗਏ। ਔਰਤਾਂ ਦੇ ਨਾਰੀਵਾਦੀ ਲਹਿਰਾਂ ਦੇ ਇਤਿਹਾਸ ਨੂੰ ਪ੍ਰੋ ਲਖਵੀਰ ਸਿੰਘ (ਰਾਜਨੀਤੀ ਸ਼ਾਸਤਰ) ਵਿਭਾਗ ਵੱਲੋਂ ਪੇਸ਼ ਕੀਤਾ ਗਿਆ। ਮੰਚ ਦਾ ਸੰਚਾਲਨ ਪ੍ਰੋ ਜਸਪ੍ਰੀਤ ਕੌਰ (ਹਿੰਦੀ) ਵਿਭਾਗ ਵੱਲੋਂ ਬਾਖੂਬੀ ਨਿਭਾਇਆ ਗਿਆ ਅਤੇ ਆਪਣੀ ਔਰਤਾਂ ਦੇ ਸਸ਼ਕਤੀਕਰਨ ਨਾਲ ਸਬੰਧਤ ਕਾਵਿਤਾ ਪੇਸ਼ ਕੀਤੀ ਗਈ। ਇਸ ਮੌਕੇ ਕਾਲਜ ਦੇ ਮੈਨੇਜਮੈਂਟ ਕਮੇਟੀ ਵੱਲੋਂ ਡਾਇਰੈਕਟਰ ਸ੍ਰੀ ਕਮਲ ਸਿੰਗਲਾ ਜੀ, ਚੇਅਰਮੈਨ ਪ੍ਰੀਤਇੰਦਰ ਸਿੰਘ ਚਾਹਲ ਜੀ ਅਤੇ ਪ੍ਰਧਾਨ ਡਾ ਵਿਜੈ ਸਿੰਗਲਾ ਜੀ ਵੱਲੋਂ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਇਸ ਮੌਕੇ ਸਮੁੱਚਾ ਸਟਾਫ਼ ਹਾਜ਼ਿਰ ਸੀ।