ਰੁਕ-ਰੁਕ ਹੋ ਰਹੀ ਬਾਰਿਸ਼ ਨੇ ਕਿਸਾਨਾਂ ਦੇ ਸਾਹ ਸੂਤੇ
ਰੁਕ ਰੁਕ ਹੋ ਰਹੀ ਬਾਰਿਸ਼ ਨੇ ਜਿੱਥੇ ਆਮ ਜਨ ਜੀਵਨ
Publish Date: Thu, 19 Mar 2026 06:32 PM (IST)
Updated Date: Thu, 19 Mar 2026 06:34 PM (IST)

ਅਵਤਾਰ ਸਿੰਘ ਗੇਹਲੇ, ਪੰਜਾਬੀ ਜਾਗਰਣ ਮਾਨਸਾ : ਰੁਕ-ਰੁਕ ਪੈ ਰਹੇ ਮੀਂਹ ਕਾਰਨ ਜਿੱਥੇ ਆਮ ਜਨਜੀਵਨ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕੀਤਾ ਗਿਆ ਹੈ, ਉੱਥੇ ਹੀ ਇਹ ਫ਼ਸਲ ਕਿਸਾਨਾਂ ਲਈ ਨੁਕਸਾਨਦਾਇਕ ਸਾਬਿਤ ਹੋ ਰਹੀ ਹੈ। ਰੁਕ-ਰੁਕ ਹੋ ਰਹੀ ਬਾਰਿਸ਼ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ, ਕਿਉਂਕਿ ਜੇਕਰ ਇਸ ਬਾਰਿਸ਼ ਦੇ ਨਾਲ ਤੇਜ਼ ਹਵਾ ਚੱਲਦੀ ਹੈ ਤਾਂ ਕਣਕ ਡਿੱਗਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਇਸ ਕਰਕੇ ਕਣਕ ਦੇ ਝਾੜ ਤੇ ਵੀ ਅਸਰ ਪੈ ਸਕਦਾ ਹੈ। ਮਾਨਸਾ ਜ਼ਿਲ੍ਹੇ ਵਿੱਚ ਇੱਕ, ਦੋ ਦਿਨਾਂ ਤੋਂ ਮੌਸਮ ਖ਼ਰਾਬ ਚੱਲ ਰਿਹਾ ਸੀ ਤੇ ਅੱਜ ਸਵੇਰ ਤੋਂ ਹੀ ਰੁਕ-ਰੁਕ ਕੇ ਬਾਰਿਸ਼ ਹੋ ਰਹੀ ਹੈ। ਇਸ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਹਰ ਕੋਈ ਆਉਣ ਜਾਣ ਵਾਲੇ ਨੂੰ ਦਿੱਕਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਕਿਸਾਨ ਭੋਲਾ ਸਿੰਘ ਨੇ ਗੱਲ ਕਰਦੇ ਹੋਏ ਦੱਸਿਆ ਕਿ ਜੋ ਇਹ ਬਾਰਿਸ਼ ਪੈ ਰਹੀ ਹੈ ਇਹ ਕਿਸਾਨਾਂ ਲਈ ਨੁਕਸਾਨਦਾਇਕ ਹੈ ਕਿਉਂਕਿ ਰੁਕ ਰੁਕ ਪੈ ਰਹੀ ਬਾਰਿਸ਼ ਦੇ ਨਾਲ ਜੇਕਰ ਹਵਾ ਚੱਲ ਪੈਂਦੀ ਹੈ ਤਾਂ ਕਣਕ ਡਿੱਗ ਜਾਵੇਗੀ। ਇਸ ਕਰ ਕੇ ਕਣਕ ਦਾ ਜਿਹੜਾ ਝਾੜ ਹੈ ਉਹ ਘੱਟ ਸਕਦਾ ਹੈ। ਦੋ ਦਿਨ ਪਹਿਲਾਂ ਵੀ ਬਾਰਿਸ਼ ਨਾਲ ਵੀ ਬਹੁਤ ਕਿਸਾਨਾਂ ਦੀ ਕਣਕ ਡਿੱਗ ਪਈ ਸੀ ਤੇ ਜਿਨ੍ਹਾਂ ਨੇ ਕਣਕ ਨੂੰ ਪਾਣੀ ਲਗਾ ਰੱਖਿਆ ਸੀ। ਉਨ੍ਹਾਂ ਦੀਆਂ ਕਣਕਾਂ ਤਾਂ ਡਿੱਗ ਚੁੱਕੀਆਂ ਹਨ ਤੇ ਜਿਨ੍ਹਾਂ ਕਿਸਾਨਾਂ ਨੇ ਕਣਕ ਨੂੰ ਪਾਣੀ ਨਹੀਂ ਲਾਇਆ ਸੀ। ਉਨ੍ਹਾਂ ਦੀਆਂ ਕਣਕਾਂ ਹਾਲੇ ਖੜ੍ਹੀਆਂ ਹਨ। ਪਰ ਜੇਕਰ ਮੀਂਹ ਇਸੇ ਤਰ੍ਹਾਂ ਪੈਂਦਾ ਰਿਹਾ ਜਾਂ ਜ਼ਿਆਦਾ ਤੇਜ਼ ਬਾਰਿਸ਼ ਨਾਲ ਹਵਾ ਚੱਲੀ ਤਾਂ ਕਣਕ ਡਿੱਗੇਗੀ ਕਿਉਂਕਿ ਮੀਂਹ ਪੈਣ ਨਾਲ ਉਹਦੀ ਕਣਕ ਦੀ ਜੜ ਵਾਲੀ ਮਿੱਟੀ ਪੋਲੀ ਹੋ ਜਾਂਦੀ, ਜਿਸ ਕਰ ਕੇ ਕਣਕ ਡਿੱਗ ਪੈਂਦੀ ਹੈ।