ਸਰਕਾਰੀ ਹਾਈ ਸਕੂਲ ਦੋਦੜਾ ’ਚ ਇੰਟਰਐਕਟਿਵ ਪੈਨਲਾਂ ਦਾ ਉਦਘਾਟਨ
ਸਕੂਲ ਸਿੱਖਿਆ ਵਿਭਾਗ ਪੰਜਾਬ ਸਰਕਾਰ ਵੱਲੋਂ
Publish Date: Wed, 01 Apr 2026 06:02 PM (IST)
Updated Date: Thu, 02 Apr 2026 04:07 AM (IST)

ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ, ਹੀਰੋਂ ਖ਼ੁਰਦ : ਸਕੂਲ ਸਿੱਖਿਆ ਵਿਭਾਗ ਪੰਜਾਬ ਸਰਕਾਰ ਵੱਲੋਂ ਸਰਕਾਰੀ ਹਾਈ ਸਕੂਲ ਦੋਦੜਾ ਨੂੰ ਦੋ ਇੰਟਰਐਕਟਿਵ ਫ਼ਲੈਟ ਪੈਨਲ ਭੇਜੇ ਗਏ ਜਿੰਨ੍ਹਾਂ ਦਾ ਉਦਘਾਟਨ ਸੀਨੀਅਰ ਆਪ ਆਗੂ ਰੁਪਿੰਦਰ ਸਿੰਘ ਲੱਕੀ, ਆਪ ਦੇ ਬਲਾਕ ਪ੍ਰਧਾਨ ਐਡਵੋਕੇਟ ਸੁਖਪਾਲ ਸਿੰਘ ਦੋਦੜਾ, ਆਪ ਆਗੂ ਬਲਜਿੰਦਰ ਕੌਰ, ਸਮੂਹ ਗ੍ਰਾਮ ਪੰਚਾਇਤ ਵੱਲੋਂ ਕੀਤਾ ਗਿਆ। ਰੁਪਿੰਦਰ ਸਿੰਘ ਲੱਕੀ ਨੇ ਸਿੱਖਿਆ ਕ੍ਰਾਂਤੀ ਤਹਿਤ ਇਸ ਉਪਰਾਲੇ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ । ਹੈੱਡਮਾਸਟਰ ਗੁਰਦਾਸ ਸਿੰਘ ਸੇਖੋਂ ਨੇ ਕਿਹਾ ਕਿ ਇੰਟਰਐਕਟਿਵ ਫਲੈਟ ਪੈਨਲ ਆਧੁਨਿਕ ਸਿੱਖਿਆ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਚੁੱਕਾ ਹੈ। ਇਹ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਨੂੰ ਹੋਰ ਦਿਲਚਸਪ, ਪ੍ਰਭਾਵਸ਼ਾਲੀ ਅਤੇ ਆਸਾਨ ਬਣਾਉਂਦਾ ਹੈ ਕਿਉਂਕਿ ਇਸ ਰਾਹੀਂ ਵੀਡੀਓ, ਐਨੀਮੇਸ਼ਨ ਅਤੇ ਚਿੱਤਰਾਂ ਦੀ ਮਦਦ ਨਾਲ਼ ਪਾਠ ਪੜ੍ਹਾਏ ਜਾਂਦੇ ਹਨ, ਜਿਸ ਨਾਲ਼ ਵਿਦਿਆਰਥੀਆਂ ਦੀ ਰੁੱਚੀ ਵੀ ਵਧਦੀ ਹੈ ਅਤੇ ਉਹ ਵਿਸ਼ੇ ਨੂੰ ਆਸਾਨੀ ਨਾਲ ਸਮਝ ਲੈਂਦੇ ਹਨ। ਸਕੂਲ ਮੁਖੀ ਗੁਰਦਾਸ ਸਿੰਘ ਸੇਖੋਂ ਵੱਲੋਂ ਮਹਿਮਾਨਾਂ ਧੰਨਵਾਦ ਕੀਤਾ ਗਿਆ। ਸਮਾਗ਼ਮ ਦੌਰਾਨ ਕੁਲਦੀਪ ਸਿੰਘ, ਗਮਦੂਰ ਸਿੰਘ ਸਿੱਧੂ, ਅਮਰੀਕ ਸਿੰਘ ਗੁਰਦੀਪ ਸਿੰਘ, ਗੁਰਮੇਲ ਸਿੰਘ, ਜਗਸੀਰ ਸਿੰਘ, ਗੁਰਪਿਆਰ ਸਿੰਘ, ਸੰਦੀਪ ਕੌਰ, ਦਲਜੀਤ ਕੌਰ, ਜਸਦੇਵ ਕੌਰ, ਸੁਰਜੀਤ ਕੌਰ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਰਣਜੀਤ ਸਿੰਘ, ਕਮੇਟੀ ਮੈਂਬਰ ਮਨਜਿੰਦਰ ਸਿੰਘ, ਡਾਕਟਰ ਕਰਮਜੀਤ ਸਿੰਘ, ਕੁਲਵਿੰਦਰ ਸਿੰਘ, ਬਿੰਦਰ ਸਿੰਘ, ਮਨਪ੍ਰੀਤ ਕੌਰ, ਸਿੰਦਰਜੀਤ ਕੌਰ, ਸੁਖਪਾਲ ਕੌਰ, ਭੁਪਿੰਦਰ ਕੌਰ ਆਦਿ ਤੋਂ ਇਲਾਵਾ ਸਕੂਲ ਸਟਾਫ਼ ਚੋਂ ਅਧਿਆਪਕਾ ਵੀਨਾ, ਗਗਨਦੀਪ ਕੁਮਾਰ, ਨਵਨੀਤ ਬਾਂਸਲ, ਮਲਕੀਤ ਕੌਰ, ਜਗਵਿੰਦਰ ਕੌਰ, ਮੰਜੂ ਬਾਲਾ, ਪਰਮਿੰਦਰ ਕੌਰ, ਅੰਮ੍ਰਿਤਪਾਲ ਕੌਰ, ਬੱਬੂ ਬਾਂਸਲ, ਕਰਮਜੀਤ ਕੌਰ ਆਦਿ ਮੌਜੂਦ ਸਨ।