ਮਾਸਟਰ ਕਾਡਰ ਦਾ ਪ੍ਰਮੋਸ਼ਨ ਕੋਟਾ 75 ਫ਼ੀਸਦੀ ਕਰਨਾ ਜੱਥੇਬੰਦੀ ਦੀ ਵੱਡੀ ਜਿੱਤ : ਡੀਟੀਐੱਫ਼
ਪ੍ਰਿੰਸੀਪਲ ਦੀ ਪ੍ਰੋਮੋਸ਼ਨ ਵਿੱਚ 75 ਫ਼ੀਸਦੀ
Publish Date: Thu, 01 Jan 2026 04:55 PM (IST)
Updated Date: Thu, 01 Jan 2026 04:56 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਪ੍ਰਿੰਸੀਪਲ ਦੀ ਪ੍ਰੋਮੋਸ਼ਨ ਵਿੱਚ 75 ਫ਼ੀਸਦੀ ਕੋਟਾ ਕਰਵਾਉਣ ਬਾਅਦ ਅੱਜ ਹੈੱਡਮਾਸਟਰ ਦੀ ਪ੍ਰੋਮੋਸ਼ਨ ਵਿੱਚ ਵੀ 75 ਫ਼ੀਸਦੀ ਕੋਟਾ ਕਰਨ ਦੇ ਰੂਲਾਂ ਦਾ ਨੋਟੀਫ਼ਿਕੇਸ਼ਨ ਸਿੱਖਿਆ ਵਿਭਾਗ ਵੱਲੋਂ ਕਰ ਦਿੱਤਾ ਗਿਆ ਹੈ। ਡੀਟੀਐੱਫ਼ ਦੇ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਕਰਮਜੀਤ ਤਾਮਕੋਟ ਅਤੇ ਹਰਜਿੰਦਰ ਅਨੂਪਗੜ੍ਹ ਨੇ ਦੱਸਿਆ ਕਿ ਸਾਲ 2018 ਵਿੱਚ ਤਾਨਾਸ਼ਾਹ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਪ੍ਰਿੰਸੀਪਲ, ਹੈੱਡਮਾਸਟਰ ਅਤੇ ਬੀਪੀਈਓ ਲਈ ਪ੍ਰੋਮੋਸ਼ਨ ਕੋਟਾ 75 ਫ਼ੀਸਦੀ ਤੋਂ ਘਟਾ ਕੇ 50 ਫ਼ੀਸਦੀ ਕਰ ਦਿੱਤਾ ਸੀ ਅਤੇ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਇਸ ਕੋਟੇ ਨੂੰ 75 ਫ਼ੀਸਦੀ ਕਰਵਾਉਣ ਲਈ ਲਗਾਤਾਰ ਸੱਤ ਸਾਲ ਤੋਂ ਲੜਾਈ ਲੜ ਰਿਹਾ ਸੀ। ਆਖਿਰ ਹੁਣ ਜਥੇਬੰਦੀ ਦੇ ਦਬਾਅ ਹੇਠ ਸਿੱਖਿਆ ਵਿਭਾਗ ਨੇ 2018 ਵਾਲੇ ਨਿਯਮ ਬਦਲ ਕੇ ਦੁਆਰਾ ਪ੍ਰੋਮੋਸ਼ਨ ਦਾ ਕੋਟਾ 75 ਫ਼ੀਸਦੀ ਕਰ ਦਿੱਤਾ ਸੀ। ਇਸ ਮੌਕੇ ਪ੍ਰਿੰਸੀਪਲ ਦੇ ਨਵੇਂ ਰੂਲਜ਼ ਦੇ ਨੋਟੀਫ਼ਿਕੇਸ਼ਨ ਆਉਣ ਬਾਅਦ ਅੱਜ ਹੈੱਡਮਾਸਟਰ ਦੇ 75 ਫ਼ੀਸਦੀ ਪ੍ਰੋਮੋਸ਼ਨ ਕੋਟਾ ਕਰਨ ਦੇ ਰੂਲਜ਼ ਦਾ ਵੀ ਨੋਟੀਫਿਕੇਸ਼ਨ ਹੋ ਗਿਆ ਹੈ। ਆਗੂਆਂ ਨੇ ਇਸ ਨੂੰ ਜਥੇਬੰਦੀ ਦੀ ਵੱਡੀ ਜਿੱਤ ਕਰਾਰ ਦਿੱਤਾ ਹੈ। ਆਗੂਆਂ ਨੇ ਕਿਹਾ ਕਿ ਇੰਨ੍ਹਾਂ ਸੋਧੇ ਹੋਏ ਨਿਯਮਾਂ ਨਾਲ ਸਕੂਲਾਂ ਨੂੰ ਤਜ਼ਰਬੇਕਾਰ ਪ੍ਰਿੰਸੀਪਲ, ਹੈਡਮਾਸਟਰ ਅਤੇ ਬੀ. ਪੀ. ਈ.ਓਜ਼. ਮਿਲਣਗੇ। ਡੀਟੀਐੱਫ਼ ਦੇ ਸੀਨੀਅਰ ਮੀਤ ਪ੍ਰਧਾਨ ਰਾਜਵਿੰਦਰ ਸਿੰਘ ਬੈਹਣੀਵਾਲ, ਗੁਰਬਚਨ ਹੀਰੇਵਾਲਾ, ਗੁਰਪ੍ਰੀਤ ਭੀਖੀ, ਸ਼ਿੰਗਾਰਾ ਸਿੰਘ, ਨਿਧਾਨ ਸਿੰਘ, ਰਾਜਿੰਦਰ ਪਾਲ ਸਿੰਘ, ਤਰਸੇਮ ਸਿੰਘ ਅਤੇ ਹਰਫੂਲ ਸਿੰਘ ਨੇ ਕਿਹਾ ਕਿ ਸਕੂਲਾਂ ਵਿੱਚ 50 ਫ਼ੀਸਦੀ ਤੋਂ ਵੱਧ ਪ੍ਰਿੰਸੀਪਲ, ਹੈੱਡਮਾਸਟਰ ਅਤੇ ਬੀਪੀਈਓਜ਼ ਦੀਆਂ ਪੋਸਟਾਂ ਖਾਲੀ ਪਈਆਂ ਹਨ। ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਖਾਲੀ ਪਈਆਂ ਪੋਸਟਾਂ ‘ਤੇ ਤੁਰੰਤ ਪ੍ਰੋਮੋਸ਼ਨ ਕੋਟੇ ਅਨੁਸਾਰ ਪ੍ਰੋਮੋਸ਼ਨਾਂ ਕੀਤੀਆਂ ਜਾਣ। ਇਸ ਦੇ ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਬੀਪੀਈਓਜ਼ ਦੇ ਸੋਧੇ ਰੂਲਾਂ ਦਾ ਨੋਟੀਫਿਕੇਸ਼ਨ ਵੀ ਤੁਰੰਤ ਕੀਤਾ ਜਾਵੇ। ਇਸ ਮੌਕੇ ਦਮਨਜੀਤ ਸਿੰਘ, ਮਨਦੀਪ ਕੋਟਲੀ, ਸਿਕੰਦਰ ਕੋਟਲੀ, ਨਵੀਨ ਬੋਹਾ, ਕੁਲਦੀਪ ਅੱਕਾਵਾਲੀ, ਅਮਰੀਕ ਬੋਹਾ, ਰਾਜ ਸਿੰਘ, ਗੁਰਦੀਪ ਬਰਨਾਲਾ, ਚਰਨਪਾਲ ਸਿੰਘ, ਜਸਵਿੰਦਰ ਹਾਕਮਵਾਲਾ, ਬਲਕਾਰ ਸਿੰਘ, ਰਾਜਿੰਦਰ ਸਿੰਘ ਐੱਚਟੀ, ਗੁਰਦੀਪ ਝੰਡੂਕੇ, ਸੁਖਚੈਨ ਸੇਖੋਂ, ਮੱਘਰ ਸਿੰਘ, ਜਗਪਾਲ ਸਿੰਘ, ਅਰਵਿੰਦਰ ਸਿੰਘ, ਅਮਨਦੀਪ ਕੌਰ, ਬੇਅੰਤ ਕੌਰ, ਖੁਸ਼ਵਿੰਦਰ ਕੌਰ, ਅਮਰਪ੍ਰੀਤ ਕੌਰ, ਨਿਰਲੇਪ ਕੌਰ, ਮਨਵੀਰ ਕੌਰ, ਗੁਰਜੀਤ ਮਾਨਸਾ, ਅਮਰਜੀਤ ਸਿੰਘ, ਸੁਖਵਿੰਦਰ ਗਾਮੀਵਾਲਾ, ਜਸਵਿੰਦਰ ਕਾਮਰੇਡ, ਰੋਹਿਤ ਬੁਰਜ ਹਰੀ, ਹਰਵਿੰਦਰ ਸਮਾਓ, ਮਨਦੀਪ ਕੁਮਾਰ, ਕੁਲਵਿੰਦਰ ਦਲੇਲਵਾਲਾ, ਬਲਜਿੰਦਰ ਦਲੇਲਵਾਲਾ, ਧਰਮ ਸਿੰਘ, ਆਦਿ ਅਧਿਆਪਕ ਆਗੂ ਹਾਜ਼ਰ ਸਨ।