ਪਿੰਡ ਗੁੜੱਦੀ ਵਿਖੇ ਸਕੂਲ ਦੇ ਕਮਰੇ ਤੇ ਸ਼ੈੱਡ ਦਾ ਉਦਘਾਟਨ
ਬੁਢਲਾਡਾ ਹਲਕੇ ਵਿੱਚ ਵਿਕਾਸ ਕਾਰਜਾਂ ਦੀ ਸੂਚੀ
Publish Date: Sat, 21 Feb 2026 06:27 PM (IST)
Updated Date: Sun, 22 Feb 2026 04:10 AM (IST)
ਚਤਰ ਸਿੰਘ, ਪੰਜਾਬੀ ਜਾਗਰਣ, ਬੁਢਲਾਡਾ : ਸਥਾਨਕ ਹਲਕੇ ਵਿੱਚ ਵਿਕਾਸ ਕਾਰਜਾਂ ਦੀ ਸੂਚੀ ਨੂੰ ਲੰਬੀ ਕਰਦੇ ਹੋਏ ਪ੍ਰਿੰਸੀਪਲ ਬੁੱਧ ਰਾਮ ਵਿਧਾਇਕ ਹਲਕਾ ਬੁਢਲਾਡਾ ਨੇ ਅੱਜ ਪਿੰਡ ਗੁੜੱਦੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਦੋ ਕਮਰਿਆਂ ਦਾ ਅਤੇ ਪਿੰਡ ਵਿਚ ਮਜ਼੍ਹਬੀ ਸਿੱਖ ਭਾਈਚਾਰੇ ਦੀ ਧਰਮਸ਼ਾਲਾ ਵਿੱਚ ਬਣਾਏ ਸ਼ੈੱਡ ਦਾ ਉਦਘਾਟਨ ਕੀਤਾ ਗਿਆ। ਵਿਧਾਇਕ ਪ੍ਰਿੰਸੀਪਲ ਬੁਧਰਾਮ ਨੇ ਦੱਸਿਆ ਕਿ ਸਿੱਖਿਆ ਕ੍ਰਾਂਤੀ ਤਹਿਤ ਪਿੰਡ ਗੁੜੱਦੀ ਵਿੱਚ 47 ਲੱਖ ਸਕੂਲਾਂ ਲਈ ਖਰਚ ਕੀਤੇ ਜਾ ਚੁੱਕੇ ਹਨ। ਪਿੰਡ ਵਿੱਚ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਜਾਰੀ ਹਨ। ਇਸ ਪਿੰਡ ਦੇ 27 ਲੜਕੇ/ਲੜਕੀਆਂ ਨੂੰ ਸਰਕਾਰੀ ਨੌਕਰੀ ਭਗਵੰਤ ਮਾਨ ਦੇ ਸਰਕਾਰ ਵਿੱਚ ਮਿਲੀ ਹੈ। ਇਸ ਤੋਂ ਇਲਾਵਾ ਹਰ ਪਿੰਡ ਵਿੱਚ ਕੋਈ ਨਾ ਕੋਈ ਕੰਮ ਚੱਲ ਰਿਹਾ ਹੈ। 10 ਲੱਖ ਵਾਲੀ ਹੈਲਥ ਸਕੀਮ ਪੰਜਾਬ ਸਰਕਾਰ ਦੇ ਹੈਲਥ ਸੈਕਟਰ ਵਿੱਚ ਕ੍ਰਾਂਤੀਕਾਰੀ ਕਦਮ ਹੈ। ਮੁਫ਼ਤ ਬਿਜਲੀ ਅਤੇ ਸਿਹਤ ਸਹੂਲਤਾਂ ਹੋਣ ਕਾਰਨ ਆਮ ਆਦਮੀ ਦੀ ਆਮਦਨ ਵੱਧ ਗਈ ਹੈ। ਪਿੰਡ ਦੇ ਸਰਪੰਚ ਰਮਨ ਸਿੰਘ, ਸਕੂਲ ਦੇ ਹੈੱਡ ਮਾਸਟਰ ਅਮਨਦੀਪ ਸਿੰਘ ਅਤੇ ਸਮੁੱਚਾ ਸਟਾਫ, ਸੀਨੀਅਰ ਵਰਕਰ ਰੂਪ ਸਿੰਘ, ਕੁਲਦੀਪ ਸਿੰਘ, ਬਲਾਕ ਸੰਮਤੀ ਮੈਂਬਰ ਕੁਲਵਿੰਦਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਰਹੇ।