ਵਾਰਡ-25 ’ਚ ਕਈ ਪਰਿਵਾਰਾਂ ਨੇ ਭਾਜਪਾ ਦਾ ਫੜਿਆ ਪੱਲਾ
ਵਾਰਡ ਨੰਬਰ: 25 ਵਿੱਚ ਮੰਡਲ 1 ਦੇ ਸਕੱਤਰ
Publish Date: Mon, 02 Feb 2026 08:39 PM (IST)
Updated Date: Tue, 03 Feb 2026 04:14 AM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਮਾਨਸਾ ਵਾਰਡ ਨੰਬਰ: 25 ਵਿੱਚ ਮੰਡਲ. 1 ਦੇ ਸਕੱਤਰ ਰੇਸ਼ਮ ਸਿੰਘ ਦੀ ਅਗਵਾਈ ਹੇਠ ਇੱਕ ਵਿਸ਼ਾਲ ਇਕੱਠ ਕੀਤਾ ਗਿਆ। ਇਸ ਵਿੱਚ ਤਕਰੀਬਨ 50 ਪਰਿਵਾਰਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਗਰੀਬਾਂ ਦੇ ਪ੍ਰਤੀ ਨੀਤੀਆਂ ਤੋਂ ਖੁਸ਼ ਹੋ ਕੇ ਭਾਜਪਾ ਦਾ ਪੱਲਾ ਫੜ੍ਹਿਆ। ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਗੋਮਾ ਰਾਮ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਉਨ੍ਹਾਂ ਨੇ ਵਾਰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਭਾਜਪਾ 24 ਘੰਟੇ ਤੁਹਾਡੇ ਨਾਲ ਖੜ੍ਹੀ ਹੈ। ਜ਼ਿਲ੍ਹਾ ਜਨਰਲ ਸਕੱਤਰ ਮੁਨੀਸ਼ ਬੱਬੀ ਦਾਨੇਵਾਲੀਆ ਨੇ ਵੀ ਕਿਹਾ ਕਿ ਮੌਜੂਦਾ ਆਪ ਸਰਕਾਰ ਨੇ ਸਿਰਫ਼ ਗਰੀਬ ਲੋਕਾਂ ਨਾਲ ਵਾਅਦੇ ਹੀ ਕੀਤੇ ਹਨ ਪਰ ਆਪਣਾ ਕੋਈ ਵੀ ਵਾਅਦਾ ਨਹੀਂ ਨਿਭਾਇਆ। ਮੰਡਲ ਦੇ ਪ੍ਰਧਾਨ ਅਸ਼ੀਸ਼ ਅਗਰਵਾਲ ਨੇ ਵੀ ਵਾਰਡ ਵਾਸੀਆਂ ਨੂੰ ਆਉਣ ਵਾਲੀਆਂ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਭਾਜਪਾ ਦੇ ਹੱਥ ਮਜ਼ਬੂਤ ਕਰਨ ਦੀ ਅਪੀਲ ਕੀਤੀ। ਪ੍ਰੋਗਰਾਮ ਵਿੱਚ ਜ਼ਿਲ੍ਹਾ ਉਪ ਪ੍ਰਧਾਨ ਵਿਨੋਦ ਕਾਲੀ, ਵਿਨੋਦ ਭੰਮਾਂ, ਰਾਮਚੰਦਰ, ਤਰਸੇਮ ਲੋਟੀਆ, ਮੰਡਲ ਉਪ ਪ੍ਰਧਾਨ ਗੁਰਸ਼ਰਨ ਸਿੰਘ ਲੱਕੀ ਸ਼ਰਮਾ, ਪ੍ਰਦੀਪ ਮਾਖਾ, ਰਮੇਸ਼ ਪਰੋਚਾ ਹਾਜ਼ਿਰ ਰਹੇ।