ਸਾਰੇ ਦੁੱਖਾਂ ਦੀ ਦਾਰੂ ਹੈ ਗੁਰਬਾਣੀ : ਭਾਈ ਖ਼ਾਲਸਾ
ਗੁਰਦੁਆਰਾ ਸਾਹਿਬ ਪਿੰਡ ਹੀਰੋਂ ਖੁਰਦ ਵਿਖੇ ਸੰਤ
Publish Date: Sat, 14 Mar 2026 07:49 PM (IST)
Updated Date: Sun, 15 Mar 2026 04:16 AM (IST)

ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ, ਹੀਰੋਂ ਖ਼ੁਰਦ : ਗੁਰਦੁਆਰਾ ਸਾਹਿਬ ਪਿੰਡ ਹੀਰੋਂ ਖੁਰਦ ਵਿਖੇ ਸੰਤ ਬਾਬਾ ਬੱਗਾ ਸਿੰਘ ਜੀ ਹੀਰੋਂ ਕਲਾਂ ਵਾਲਿਆਂ ਦੀ ਨਿੱਘੀ ਯਾਦ ਨੂੰ ਸਮਰਪਿਤ ਅਤੇ ਨਵਾਂ ਸੰਮਤ ਨੂੰ ਮੁੱਖ ਰੱਖਦਿਆਂ ਗੁਰਮਤਿ ਸਮਾਗਮ ਕਰਵਾਇਆ, ਜਿਸ ਵਿੱਚ ਭਾਈ ਮਨਦੀਪ ਸਿੰਘ ਖਾਲਸਾ ਮੱਤੀ ਵਾਲਿਆਂ ਨੇ ਰਾਤ ਦੇ ਦੀਵਾਨਾਂ ਵਿੱਚ ਕਥਾ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਅੱਜ ਦੇ ਜ਼ਮਾਨੇ ’ਚ ਗੁਰਬਾਣੀ ਹੀ ਸਾਰੇ ਦੁੱਖਾਂ ਦੀ ਦਾਰੂ ਹੈ।ਗੁਰਬਾਣੀ ਦੇ ਚਾਨਣ ਰਾਹੀਂ ਬੰਦੇ ਦੀ ਜ਼ਿੰਦਗੀ ਬਾਰੇ ਦੱਸਿਆ। ਉਹਨਾਂ ਕਿਹਾ ਕਿ ਦੁਨਿਆਵੀ ਸੁੱਖਾਂ ਦਾ ਅਨੰਦ ਮਾਣਦਿਆਂ ਸਾਨੂੰ ਗੁਰਬਾਣੀ ਦਾ ਹਮੇਸ਼ਾ ਓਟ ਆਸਰਾ ਲੈਣਾ ਪੈਣਾ ਹੈ। ਅੱਜ ਊੜੇ ਤੇ ਜੂੜੇ ਨੂੰ ਸਾਂਭਣ ਲਈ ਸਭ ਤੋਂ ਵੱਡਾ ਰੋਲ਼ ਮਾਂ ਦਾ ਹੈ ਜੋ ਆਪਣੇ ਪੁੱਤ ਧੀ ਨੂੰ ਚੰਗੀ ਸਿੱਖਿਆ ਦੇ ਕੇ ਉਸਦੇ ਭਵਿੱਖ ਨੂੰ ਸੰਵਾਰ ਸਕਦੀ ਹੈ। ਉਹਨਾਂ ਕਿਹਾ ਕਿ ਜੇਕਰ ਛੋਟੇ ਬੱਚਿਆਂ ਨੂੰ ਦੁਨਿਆਵੀ ਵਿੱਦਿਆ ਦੇ ਨਾਲ਼ ਨਾਲ਼ ਗੁਰਮਤਿ ਵਿੱਦਿਆ ਨਾਲ਼ ਜੋੜਿਆ ਜਾਵੇ ਤਾਂ ਉਹ ਨਸ਼ਿਆਂ ਦੀ ਦਲਦਲ ਵਿੱਚ ਫਸਣ ਤੋਂ ਬਚ ਸਕਦੇ ਹਨ। ਉਹਨਾਂ ਕਿਹਾ ਕਿ ਗੁਰਬਾਣੀ ਸਾਨੂੰ ਸੁਚੱਜਾ ਤੇ ਸਾਫ਼ ਸੁਥਰਾ ਜੀਵਨ ਬਤੀਤ ਕਰਨ ਦੀ ਸੇਧ ਦਿੰਦੀ ਹੈ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਕੇਵਲ ਸਿੰਘ ਤੇ ਗਰੰਥੀ ਜਗਸੀਰ ਸਿੰਘ ਧਲੇਵਾਂ ਨੇ ਭਾਈ ਮਨਦੀਪ ਸਿੰਘ ਖਾਲਸਾ ਤੇ ਉਹਨਾਂ ਦੇ ਜਥੇ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ।