ਸਿਰਸਾ-ਮਾਨਸਾ ਸੜਕ ਕੰਢੇ ਨਾਜਾਇਜ਼ ਉਸਾਰੀਆਂ ਦਾ ਕੰਮ ਜ਼ੋਰਾਂ ’ਤੇ
ਸਰਦੂਲਗੜ੍ਹ ਵਿਚ ਇਸ ਸਮੇਂ ਨਜਾਇਜ਼
Publish Date: Fri, 17 Apr 2026 06:12 PM (IST)
Updated Date: Sat, 18 Apr 2026 04:07 AM (IST)

ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਇੱਥੇ ਨਾਜਾਇਜ਼ ਉਸਾਰੀਆਂ ਦਾ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ ਪਰ ਨਗਰ ਪੰਚਾਇਤ ਵਿਭਾਗ ਸਭ ਕੁਝ ਦੇਖ ਕੇ ਵੀ ਅੱਖਾਂ ਮੀਟ ਰਿਹਾ ਹੈ। ਦੱਸਣਯੋਗ ਹੈ ਕਿ ਸ਼ਹਿਰ ਦੇ ਸਿਰਸਾ ਮਾਨਸਾ ਰੋਡ ਤੇ ਜੇਕਰ ਕੋਈ ਉਸਾਰੀ ਕਰਨੀ ਹੈ ਤਾਂ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਉਸ ਨੂੰ 33 ਫੁੱਟ ਜਗ੍ਹਾ ਛੱਡ ਕੇ ਨਗਰ ਪੰਚਾਇਤ ਦਫ਼ਤਰ ਤੋਂ ਨਕਸ਼ਾ ਪਾਸ ਕਰਵਾ ਕੇ ਹੀ ਉਸਾਰੀ ਕੀਤੀ ਜਾ ਸਕਦੀ ਹੈ। ਵਿਭਾਗ ਦੀ ਇਜਾਜ਼ਤ ਬਿਨ੍ਹਾਂ ਕੋਈ ਵੀ ਵਿਅਕਤੀ ਉਸਾਰੀ ਨਹੀਂ ਕਰ ਸਕਦਾ, ਪਰ ਸਰਦੂਲਗੜ੍ਹ ਵਿਖੇ ਲੋਕਾਂ ਵਲੋਂ ਸਾਰੇ ਕਾਨੂੰਨ ਛਿੱਕੇ ਟੰਗ ਕੇ ਪੁਰਾਣੀਆਂ ਦੁਕਾਨਾਂ ਨੂੰ ਰੈਨੋਵੇਸ਼ਨ ਦਾ ਨਾਮ ਦੇ ਕੇ ਦੁਆਰਾ ਬਣਾਇਆ ਜਾ ਰਿਹਾ ਹੈ। ਇਸ ਸਬੰਧੀ ਸ਼ਹਿਰ ਦੇ ਕੁਝ ਵਿਅਕਤੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਨਗਰ ਪੰਚਾਇਤ ਦੇ ਅਧਿਕਾਰੀਆਂ ਵੱਲੋਂ ਆਮ ਵਿਅਕਤੀਆਂ ਨੂੰ ਬਿਨਾਂ ਕਾਰਨ ਪਰੇਸ਼ਾਨ ਕੀਤਾ ਜਾਂਦਾ ਹੈ, ਜਦਕਿ ਧਨਾਢ ਲੋਕਾਂ ਨਾਲ ਮਿਲੀਭੁਗਤ ਕਰਕੇ ਜਿਥੇ ਵਿਭਾਗ ਨੂੰ ਲੱਖਾਂ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ ਹੈ, ਉਥੇ ਹੀ ਆਪਣੀਆਂ ਜੇਬਾਂ ਗਰਮ ਕੀਤੀਆਂ ਜਾ ਰਹੀਆਂ ਹਨ। ਇਸ ਸਾਰੇ ਘਟਨਾਕ੍ਰਮ ਸਬੰਧੀ ਜਦੋਂ ਨਗਰ ਪੰਚਾਇਤ ਦੇ ਕਾਰਜਸਾਧਕ ਅਫ਼ਸਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਆਪਣੇ ਮੁਲਾਜ਼ਮਾਂ ਨੂੰ ਤੁਰੰਤ ਧਾਰਾ 195 ਤਹਿਤ ਨੋਟਿਸ ਜਾਰੀ ਕਰਨ ਅਤੇ ਕੰਮ ਬੰਦ ਕਰਵਾਉਣ ਦੀ ਹਦਾਇਤ ਕੀਤੀ। ਪਰ ਵਿਭਾਗ ਦੇ ਮੁਲਾਜ਼ਮਾਂ ਨੇ ਆਪਣੇ ਅਫ਼ਸਰ ਦੇ ਹੁਕਮਾਂ ਦੀ ਪਾਲਣਾ ਕਰਨ ਵਿੱਚ ਕਾਫ਼ੀ ਸਮਾਂ ਲੰਘਾ ਦਿੱਤਾ, ਜਿਸ ਨਾਲ ਉਸ ਵਿਅਕਤੀ ਨੂੰ ਆਪਣਾ ਕੰਮ ਵਿੱਚ ਪੂਰ੍ਹਾ ਕਰਨ ਲਈ ਕਾਫ਼ੀ ਸਮਾਂ ਮਿਲ ਗਿਆ। ਇਸ ਨਾਲ ਨਗਰ ਪੰਚਾਇਤ ਦੇ ਮੁਲਾਜ਼ਮਾਂ ਦੀ ਵਿਅਕਤੀ ਨਾਲ ਮਿਲੇ ਹੋਣ ਦਾ ਸ਼ੱਕ ਹੈ।