ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਵਾਂਗਾ : ਇੰਦਰਜੀਤ ਭੀਖੀ
ਆਮ ਆਦਮੀ ਪਾਰਟੀ ਦੇ ਆਗੂ ਇੰਦਰਜੀਤ
Publish Date: Mon, 19 Jan 2026 07:30 PM (IST)
Updated Date: Tue, 20 Jan 2026 04:16 AM (IST)
ਬਲਦੇਵ ਸਿੰਘ ਸਿੱਧੂ, ਪੰਜਾਬੀ ਜਾਗਰਣ
ਭੀਖੀ : ‘ਆਪ’ ਦੇ ਆਗੂ ਇੰਦਰਜੀਤ ਸਿੰਘ ਭੀਖੀ ਨੂੰ ਬਲਾਕ ਸੋਸ਼ਲ ਮੀਡੀਆ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਇੰਦਰਜੀਤ ਸਿੰਘ ਨੇ ਨਿਯੁਕਤੀ ਬਾਰੇ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਉਨ੍ਹਾਂ ਨੂੰ ਪਾਰਟੀ ਪ੍ਰਤੀ ਕੀਤੀ ਮਿਹਨਤ ਤੇ ਲਗਨ ਨਾਲ ਕੀਤੇ ਕੰਮਾਂ ਨੂੰ ਦੇਖਦੇ ਹੋਏ ਹਲਕਾ ਮਾਨਸਾ ਦੇ ਵਿਧਾਇਕ ਡਾਕਟਰ ਵਿਜੈ ਸਿੰਗਲਾ ਤੇ ਪਾਰਟੀ ਹਾਈ ਕਮਾਂਡ ਵੱਲੌ ਮੇਰੇ ਤੇ ਵਿਸ਼ਵਾਸ ਕਰਦਿਆ ਅਹੁਦੇਦਾਰਾਂ ਦੀ ਲਿਸਟ ਜਾਰੀ ਕੀਤੀ ਹੈ ਉਸ ਵਿਚ ਮੈਨੂੰ ਬਤੌਰ ਸੋਸ਼ਲ ਮੀਡੀਆ ਇੰਚਾਰਜ ਭੀਖੀ ਬਲਾਕ ਨਿਯੁਕਤ ਕੀਤਾ ਹੈ। ਮੈਂ ਆਪਣੀ ਇਸ ਨਿਯੁਕਤੀ ਤੇ ਹਲਕਾ ਵਿਧਾਇਕ ਡਾ. ਵਿਜੈ ਸਿੰਗਲਾ, ਚੇਅਰਮੈਨ ਮਾਰਕੀਟ ਕਮੇਟੀ ਭੀਖੀ ਮਾਸਟਰ ਵਰਿੰਦਰ ਸੋਨੀ ਤੇ ਆਮ ਆਦਮੀ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ‘ਆਪ’ ਵਿੱਚ ਹੀ ਅਜਿਹਾ ਹੋਇਆ ਹੈ, ਜਿਸ ਵਿੱਚ ਆਮ ਘਰਾਂ ਦੇ ਪਾਰਟੀ ਵਿੱਚ ਉੱਚ ਅਹੁਦਿਆਂ ਨਾਲ ਨਿਵਾਜਿਆ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ 2027 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨਾ ਤੈਅ ਹੈ। ਇਸ ਮੌਕੇ ਬਲਾਕ ਪ੍ਰਧਾਨ ਸਿਕੰਦਰ ਸਿੰਘ ਭੀਖੀ, ਟਰੈਕਟਰ ਟਰਾਲੀ ਯੂਨੀਅਨ ਪ੍ਰਧਾਨ ਬਹਾਦਰ ਸਿੰਘ, ਆਪ ਆਗੂ ਸੁਖਦੇਵ ਸਿੰਘ, ਰਾਮ ਸਿੰਘ ਕੌਂਸਲਰ, ਪ੍ਰੇਮ ਕੁਮਾਰ ਕੌਂਸਲਰ, ਨਗਰ ਪੰਚਾਇਤ ਭੀਖੀ ਦੇ ਸੀਨੀਅਰ ਮੀਤ ਪ੍ਰਧਾਨ ਪੱਪੀ ਸਿੰਘ, ਮੀਤ ਪ੍ਰਧਾਨ ਨਗਰ ਪੰਚਾਇਤ ਭੀਖੀ ਪਰਵਿੰਦਰ ਸਿੰਘ, ਬਲਾਕ ਪ੍ਰਧਾਨ ਡਾਕਟਰ ਮਨਪ੍ਰੀਤ ਸਿੰਘ, ਆਪ ਆਪ ਆਗੂ ਕੁਲਵੰਤ ਸਿੰਘ, ਅਮਨ ਸ਼ਾਰਦਾ, ਅਮਨਦੀਪ ਸਿੰਘ ਅਮਨ, ਜਰਨੈਲ ਸਿੰਘ ਸਿੱਧੂ, ਗੁਰਜੰਟ ਸਿੰਘ ਅਕਾਲੀ, ਗੁਰਜੀਤ ਗੁਰੀ, ਯਾਦਵਿੰਦਰ ਸਿੰਘ, ਜਗਸੀਰ ਸਿੰਘ ਆਦਿ ਹਾਜ਼ਰ ਸਨ।