ਭਾਜਪਾ ਦੀ 14 ਮਾਰਚ ਦੀ ਰੈਲੀ ਪ੍ਰਤੀ ਲੋਕਾਂ ’ਚ ਉਤਸ਼ਾਹ
14 ਮਾਰਚ ਦੀ ਰੈਲੀ ਪ੍ਰਤੀ
Publish Date: Fri, 06 Mar 2026 06:17 PM (IST)
Updated Date: Sat, 07 Mar 2026 04:09 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ
ਭਾਰਤੀ ਜਨਤਾ ਪਾਰਟੀ ਮੰਡਲ-2 ਦੀ ਇੱਕ ਭਰਵੀਂ ਮੀਟਿੰਗ ਮੰਡਲ ਪ੍ਰਧਾਨ ਪ੍ਰੇਮ ਸਾਗਰ ਭੋਲਾ ਦੀ ਪ੍ਰਧਾਨਗੀ ਹੇਠ ਪਾਰਟੀ ਦਫ਼ਤਰ ’ਚ ਹੋਈ। ਮੀਟਿੰਗ ‘ਚ ਵਿਸ਼ੇਸ਼ ਤੌਰ ’ਤੇ ਵਿਧਾਨ ਸਭਾ ਮਾਨਸਾ ਦੇ ਰੈਲੀ ਇੰਚਾਰਜ਼ ਵਿਨੋਦ ਬਿੰਟਾ , ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਜ਼ਿਲ੍ਹਾ ਜਨਰਲ ਸਕਤਰ ਬੱਬੀ ਦਾਨੇਵਾਲੀਆ ਸ਼ਾਮਲ ਹੋਏ। ਵਿਨੋਦ ਬਿੰਟਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 14 ਮਾਰਚ ਨੂੰ ਮੋਗਾ ਵਿਖੇ ਹੋ ਰਹੀ ਰੈਲੀ ਪ੍ਰਤੀ ਪੰਜਾਬ ਦੇ ਲੋਕਾਂ ‘ਚ ਉਤਸ਼ਾਹ ਹੈ। ਮਾਨਸਾ ਦੇ ਵਰਕਰਾਂ ਵੱਲੋਂ ਮੀਟਿੰਗ ਵਿੱਚੋਂ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਸਪੱਸ਼ਟ ਕਰ ਦਿੱਤਾ ਕਿ ਮਾਨਸਾ ਦੇ ਲੋਕ ਪੰਜਾਬ ਦੀ ਮੌਜੂਦਾ ਸਰਕਾਰ ਤੋਂ ਕਾਫ਼ੀ ਦੁਖੀ ਹਨ। ਅੰਤ ਵਿਚ ਮੁੱਖ ਮਹਿਮਾਨ ਦੇ ਸਵਾਗਤ ਵਿੱਚ ਬੋਲਦਿਆਂ ਵਿਸ਼ਵਾਸ ਦਿਵਾਇਆ ਕਿ ਮੰਡਲ-2 ਵਿੱਚ ਘੱਟੋ ਘੱਟ 6 ਜਾਂ 7 ਬੱਸਾਂ ਭਰਕੇ ਲਿਜਾਈਆਂ ਜਾਣਗੀਆਂ। ਮੀਟਿੰਗ ਵਿੱਚੋਂ ਉਕਤ ਤੋਂ ਇਲਾਵਾ ਵਿਨੋਦ ਕਾਲੀ ਇੰਚਾਰਜ, ਮੱਖਣ ਲਾਲ ਸਾਬਕਾ ਪ੍ਰਧਾਨ, ਸੰਜੀਵ ਕੁਮਾਰ ਸਾਬਕਾ ਮੰਡੀ ਪ੍ਰਧਾਨ, ਰੋਹਿਤ ਕੁਮਾਰ, ਪਾਲਾ ਰਾਮ ਪਰੋਚਾ ਸੈਕਟਰੀ ਐਸਸੀ ਮੋਰਚਾ, ਮਨੀਸ਼ ਕੁਮਾਰ ਯੁਵਾ ਮੋਰਚਾ ਪ੍ਰਧਾਨ, ਪ੍ਰਦੀਪ ਮਾਖਾ ਵਾਇਸ ਪ੍ਰਧਾਨ ਯੁਵਾ ਮੋਰਚਾ, ਜਸਵੰਤ ਟੋਨੀ ਪ੍ਰਧਾਨ ਐਸਸੀ ਮੋਰਚਾ, ਰਜਿੰਦਰ ਕੁਮਾਰ, ਜੀਵਨ ਬਾਂਸਲ ਸੈਕਟਰੀ, ਸੁਖਚੈਨ ਮੋਫਰ, ਬਿੰਦਰਪਾਲ, ਬਰਸ਼ਾ ਰਾਣੀ ਜ਼ਿਲ੍ਹਾ ਮੀਤ ਪ੍ਰਧਾਨ, ਰਾਜਦੀਪ ਕੌਰ ਮਹਿਲਾ ਵਿੰਗ ਪ੍ਰਧਾਨ, ਪੂਜਾ ਜਿੰਦਲ, ਭਿੰਦਾ ਸਿੰਘ, ਦਰਬਾਰਾ ਸਿੰਘ, ਕਰਮਾ ਸਿੰਘ ਕੱਪੜਾ ਐਸੋਸ਼ੀਏਸ਼ਨ ਦੇ ਆਗੂ ਅਤੇ ਵੱਡੀ ਗਿਣਤੀ ਵਿੱਚ ਮੰਡਲ 2 ਸਰਕਲ ਦੇ ਲੋਕ ਹਾਜ਼ਰ ਹੋਏ।