ਗਰਮੀ ਕਾਰਨ ਵਧੀਆਂ ਲੋਕਾਂ ਦੀਆਂ ਦਿੱਕਤਾਂ
ਗਰਮੀ ਦੀ ਤਪਸ਼
Publish Date: Sun, 19 Apr 2026 07:31 PM (IST)
Updated Date: Mon, 20 Apr 2026 04:10 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਗਰਮੀ ਦੀ ਤਪਸ਼ ਲਗਾਤਾਰ ਵੱਧਣ ਲੱਗੀ ਹੈ। ਇਸ ਦੇ ਕਾਰਨ ਦੁਪਹਿਰ ਵੇਲੇ ਜ਼ਿਆਦਾਤਰ ਲੋਕ ਦੁਪਹਿਰ ਵੇਲੇ ਘਰਾਂ ’ਚ ਹੀ ਬੰਦ ਹੋ ਕੇ ਰਹਿ ਗਏ ਹਨ ਅਤੇ ਸਵੇਰੇ , ਸ਼ਾਮ ਹੀ ਬਾਹਰ ਸੜਕਾਂ ’ਤੇ ਦਿਖਦੇ ਹਨ। ਦੁਪਹਿਰ ਵੇਲੇ ਸੜਕਾਂ ਸੁੰਨਸਾਨ ਦਿਖਾਈ ਦਿੰਦੀਆਂ ਹਨ ਅਤੇ ਥੋੜ੍ਹੇ ਬਹੁਤੇ ਵਿਅਕਤੀ ਆਉਂਦੇ ਜਾਂਦੇ ਦਿਖਾਈ ਦਿੰਦੇ ਹਨ। ਸੜਕਾਂ ਤਪਣ ਲੱਗਦੀਆਂ ਹਨ। ਰਾਮ ਕੁਮਾਰ ਨੇ ਦੱਸਿਆ ਕਿ ਪਿਛਲੇ ਕੁੱਝ ਦਿਨਾਂ ਤੋਂ ਗਰਮੀ ਵੱਧਣ ਲੱਗੀ ਹੈ ਅਤੇ ਇਸ ਨਾਲ ਆਮ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਵੇਰੇ ਅਤੇ ਸ਼ਾਮ ਨੂੰ ਮੌਸਮ ਵਧੀਆ ਹੁੰਦਾ ਹੈ, ਪਰ ਦੁਪਹਿਰ ਵੇਲੇ ਘਰਾਂ ’ਚੋਂ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ। ਉਧਰ ਸ਼ਾਮ ਨੂੰ ਜੂਦ ਦੀਆਂ ਰੇਹੜੀਆਂ ਅਤੇ ਆਈਸਕ੍ਰੀਮ ਆਦਿ ਰੇਹੜੀਆਂ ’ਤੇ ਰੌਣਕ ਦੇਖਣ ਨੂੰ ਮਿਲਦੀ ਹੈ।