ਗਰਮੀ ਵਧਣ ਕਾਰਨ ਲੋਕਾਂ ਨੂੰ ਆਉਣ ਲੱਗੀ ਪਰੇਸ਼ਾਨੀ
ਗਰਮੀ ਵੱਧਣ ਕਾਰਨ
Publish Date: Fri, 17 Apr 2026 06:25 PM (IST)
Updated Date: Sat, 18 Apr 2026 04:07 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਗਰਮੀ ਲਗਾਤਾਰ ਵਧਣ ਨਾਲ ਆਮ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁਪਹਿਰ ਵੇਲੇ ਤਾਪਮਾਨ ਵੱਧਣ ਲੱਗਿਆ ਹੈ ਤੇ ਆਵਾਜਾਈ ਪਹਿਲਾਂ ਨਾਲੋਂ ਘੱਟਣ ਲੱਗੀ ਹੈ। ਬਿਨਾਂ ਕਿਸੇ ਜ਼ਰੂਰੀ ਕੰਮ ਦੇ ਲੋਕ ਦੁਪਹਿਰ ਵੇਲੇ ਘਰੋਂ ਬਾਹਰ ਨਿਕਲਣ ਤੋਂ ਕਤਰਾਉਂਦੇ ਹਨ, ਜਿਸ ਨਾਲ ਸੜਕਾਂ ‘ਤੇ ਖਾਲੀ ਹੋ ਜਾਂਦੀਆਂ ਹਨ। ਦੂਜੇ ਪਾਸੇ ਸ਼ਾਮ ਦੇ ਸਮੇਂ ਮੌਸਮ ਕੁਝ ਠੰਢਾ ਹੋਣ ਨਾਲ ਬਾਜ਼ਾਰਾਂ ਵਿੱਚ ਮੁੜ ਰੌਣਕ ਵਾਪਸ ਆਉਣ ਲੱਗਦੀ ਹੈ। ਖ਼ਾਸ ਕਰਕੇ ਜੂਸ ਤੇ ਆਈਸਕ੍ਰੀਮ ਦੀਆਂ ਰੇਹੜੀਆਂ ‘ਤੇ ਲੋਕਾਂ ਦੀ ਭੀੜ ਵੇਖਣ ਨੂੰ ਮਿਲ ਰਹੀ ਹੈ। ਰਾਜ ਕੁਮਾਰ ਨੇ ਦੱਸਿਆ ਕਿ ਪਿਛਲੇ ਦਿਨਾਂ ਨਾਲੋਂ ਤਾਪਮਾਨ ਵਿੱਚ ਵਾਧਾ ਹੋਇਆ ਹੈ। ਇਸ ਕਾਰਨ ਲੋਕਾਂ ਦੀ ਦਿਨ ਦੇ ਰੁਝਾਨ ਵਿੱਚ ਵੀ ਬਦਲਾਅ ਆਇਆ ਹੈ। ਜ਼ਿਆਦਾਤਰ ਲੋਕ ਸਵੇਰੇ ਜਾਂ ਸ਼ਾਮ ਦੇ ਸਮੇਂ ਹੀ ਆਪਣੇ ਕੰਮ ਨਿਪਟਾਉਣ ਨੂੰ ਤਰਜ਼ੀਹ ਦੇ ਰਹੇ ਹਨ। ਇਸੇ ਦੌਰਾਨ, ਜੂਸ ਵੇਚਣ ਵਾਲੇ ਸੁੰਦਰ ਕੁਮਾਰ ਨੇ ਦੱਸਿਆ ਕਿ ਗਰਮੀ ਵਧਣ ਨਾਲ ਉਸ ਦੀ ਰੇਹੜੀ ‘ਤੇ ਗ੍ਰਾਹਕਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਹਾਲਾਂਕਿ ਇਸ ਨਾਲ ਉਨ੍ਹਾਂ ਨੂੰ ਫ਼ਾਇਦਾ ਹੋ ਰਿਹਾ ਹੈ, ਪਰ ਗਰਮੀ ਕਾਰਨ ਕੰਮ ਕਰਨ ਵਿੱਚ ਮੁਸ਼ਕਲਾਂ ਵੀ ਵਧੀਆਂ ਹਨ।